(Source: ECI/ABP News/ABP Majha)
Satinder Sartaj Show: ਸਤਿੰਦਰ ਸਰਤਾਜ ਦੇ ਸ਼ੋਅ 'ਚ ਬੰਬ ਦੀ ਖਬਰ ਸਾਹਮਣੇ ਆਉਣ ਤੇ ਲੁਧਿਆਣਾ ਪੁਲਿਸ ਨੂੰ ਪਈਆਂ ਭਾਜੜਾਂ! ਜਾਣੋ ਪੂਰਾ ਮਾਮਲਾ
Hoax bomb call at Satinder Sartaaj music concert: ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਦੇ ਲੁਧਿਆਣਾ ਸ਼ੋਅ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੇ ਨਾ ਸਿਰਫ ਆਮ ਜਨਤਾ ਸਗੋਂ ਪੁਲਿਸ ਨੂੰ ਵੀ ਭਾਜੜਾਂ ਪਾ ਦਿੱਤਿਆਂ...
Hoax bomb call at Satinder Sartaaj music concert: ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਦੇ ਲੁਧਿਆਣਾ ਸ਼ੋਅ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੇ ਨਾ ਸਿਰਫ ਆਮ ਜਨਤਾ ਸਗੋਂ ਪੁਲਿਸ ਨੂੰ ਵੀ ਭਾਜੜਾਂ ਪਾ ਦਿੱਤਿਆਂ। ਦਰਅਸਲ, ਸਤਿੰਦਰ ਸਰਤਾਜ ਦੇ ਇੰਡੋਰ ਸਟੇਡੀਅਮ ਪੱਖੋਵਾਲ ਰੋਡ 'ਚ ਲਾਈਵ ਕੰਸਰਟ ਦੌਰਾਨ ਮੌਕੇ 'ਤੇ ਬੰਬ ਹੋਣ ਦੀ ਸੂਚਨਾ ਨੇ ਪੁਲਿਸ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ। ਆਖਿਰ ਕੀ ਇਹ ਬੰਬ ਦੀ ਖਬਰ ਸੀ ਸੱਚ... ਜਾਣਨ ਲਈ ਪੜ੍ਹੋ ਪੂਰੀ ਖਬਰ...
ਦੱਸ ਦੇਈਏ ਕਿ ਜਦੋਂ ਕਲਾਕਾਰ ਦਾ ਸ਼ੋਅ ਚੱਲ ਰਿਹਾ ਸੀ ਤਾਂ ਉਸ ਦੌਰਾਨ ਕਿਸੇ ਨੇ ਕਾੱਲ ਕੀਤੀ ਅਤੇ ਸਟੇਡੀਅਮ ਵਿੱਚ ਬੰਬ ਹੋਣ ਦੀ ਖਬਰ ਦਿੱਤੀ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਬਿਨਾਂ ਭਾਜੜਾਂ ਪਾਏ ਉੱਥੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਹਾਲਾਂਕਿ ਮੌਕੇ ਤੋਂ ਅਜਿਹਾ ਕੁਝ ਵੀ ਬਰਾਮਦ ਨਹੀਂ ਹੋਇਆ। ਜਿਸ ਤੋਂ ਬਾਅਦ ਵੀ ਜਾਂਚ ਜਾਰੀ ਰੱਖੀ ਗਈ। ਦਰਅਸਲ, ਦਹਿਸ਼ਤ ਦਾ ਮਾਹੌਲ ਬਣਾਉਣ ਲਈ ਇਹ ਕਾੱਲ ਕੀਤੀ ਗਈ ਸੀ। ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਨੂੰ ਇੱਕ ਫਰਜ਼ੀ ਕਾੱਲ ਦੱਸਿਆ ਜਾ ਰਿਹਾ ਹੈ।
ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਕੁਝ ਲੋਕਾਂ ਨੂੰ ਸਤਿੰਦਰ ਸਰਤਾਜ ਦੇ ਸ਼ੋਅ ਦੀਆਂ ਟਿਕਟਾਂ ਨਹੀਂ ਸੀ ਮਿਲਿਆ ਜਿਸ ਤੋਂ ਬਾਅਦ ਇਹ ਅਫਵਾਹ ਫੈਲਾਈ ਗਈ। ਜਾਣਕਾਰੀ ਮੁਤਾਬਕ ਜਿਸ ਨੰਬਰ ਤੋਂ ਕਾੱਲ ਆਈ ਸੀ ਉਹ ਕਿਸੇ ਆਈਸਕ੍ਰੀਮ ਵਿਕਰੇਤਾ ਦਾ ਸੀ। ਅਸਲ ਵਿੱਚ ਉਸ ਕੋਲੋਂ ਕੋਈ ਆਈਸਕ੍ਰੀਮ ਖਾਣ ਆਇਆ ਸੀ ਅਤੇ ਉਸਨੇ ਆਨੇ ਬਹਾਨੇ ਉਸਦਾ ਫੋਨ ਲੈ ਕੇ ਪੁਲਿਸ ਕੰਟਰੋਲ ਰੂਮ ਨੂੰ ਸਟੇਡੀਅਮ ਵਿੱਚ ਬੰਬ ਹੋਣ ਦੀ ਗੱਲ ਕਹੀ ਸੀ। ਫਿਲਹਾਲ ਪੁਲਿਸ ਹੁਂਣ ਇਸ ਅਫਵਾਹ ਨੂੰ ਫੈਲਾਉਣ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਸਤਿੰਦਰ ਸਰਤਾਜ ਆਪਣੇ ਸ਼ੋਅ ਦੇ ਚੱਲਦੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਦੀ ਯਾਤਰਾ ਵੀ ਕਰਦੇ ਹਨ। ਉਨ੍ਹਾਂ ਨੇ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦੇਸ਼ ਹੀ ਨਹੀਂ ਸਗੋ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਦਿਲ ਮੋਹਿਆ ਹੈ। ਕਲਾਕਾਰ ਖੁਦ ਨਾਲ ਜੁੜੀ ਅਪਡੇਟ ਅਕਸਰ ਪ੍ਰਸ਼ੰਸ਼ਕਾਂ ਨਾਲ ਸਾਂਝੀ ਕਰਦੇ ਰਹਿੰਦੇ ਹਨ। ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਲਾਕਾਰ ਨੇ ਜਿੰਨੇ ਵੀ ਗੀਤ ਗਾਏ ਹਨ ਉਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ ਹੈ।