ਪੜਚੋਲ ਕਰੋ

Sidhu Moose wala ਦਾ ਕਤਲ ਹੋਣ ਵਾਲਾ ਹੈ, ਇੱਕ ਹਫ਼ਤਾ ਪਹਿਲਾਂ ਇਸ ਵਿਅਕਤੀ ਨੂੰ ਮਿਲੀ ਸੀ ਜਾਣਕਾਰੀ

ਸਿੱਧੂ ਮੂਸੇ ਵਾਲਾ ਕਤਲ ਕਾਂਡ 'ਚ ਪੁਲਿਸ ਨਿੱਤ ਨਵੇਂ ਖੁਲਾਸੇ ਕਰ ਰਹੀ ਹੈ। ਇਸ ਸਕੈਂਡਲ 'ਚ ਸ਼ਾਮਲ ਗੈਂਗ ਨੇ ਸਲਮਾਨ ਖ਼ਾਨ ਨੂੰ ਧਮਕੀ ਵੀ ਦਿੱਤੀ ਹੈ।

Sidhu Moose Wala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪੁਲਿਸ ਨਿੱਤ ਨਵੇਂ ਖੁਲਾਸੇ ਕਰ ਰਹੀ ਹੈ। ਸਿਧੇਸ਼ ਕਾਂਬਲੇ ਉਰਫ ਮਹਾਕਾਲ ਨਾਂਅ ਦੇ ਅਪਰਾਧੀ ਦਾ ਦਾਅਵਾ ਹੈ ਕਿ ਉਸ ਨੂੰ ਇੱਕ ਹਫ਼ਤਾ ਪਹਿਲਾਂ ਹੀ ਪਤਾ ਲੱਗਾ ਸੀ ਕਿ ਮੂਸੇਵਾਲਾ ਦਾ ਕਤਲ ਹੋਣ ਵਾਲਾ ਹੈ। ਦੱਸ ਦੇਈਏ ਕਿ ਮਹਾਕਾਲ ਨੂੰ ਪੁਣੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਕੁਝ ਦਿਨ ਪਹਿਲਾਂ ਉਸ ਨੇ ਦੱਸਿਆ ਹੈ ਕਿ ਲਾਰੇਂਸ ਬਿਸ਼ਨੋਈ ਗੈਂਗ ਨੇ ਸਲਮਾਨ ਖ਼ਾਨ ਨੂੰ ਪਬਲੀਸਿਟੀ ਲਈ ਧਮਕੀ ਲਈ ਕਿਹਾ ਸੀ।

ਮਹਾਕਾਲ ਨੂੰ ਪੁਣੇ ਪੁਲਿਸ (ਦਿਹਾਤੀ) ਨੇ ਮੂਸੇਵਾਲਾ ਦੇ ਕਤਲ ਤੋਂ ਇੱਕ ਹਫ਼ਤੇ ਬਾਅਦ ਗ੍ਰਿਫ਼ਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਮਹਾਕਾਲ ਵੀ ਲਾਰੇਂਸ ਬਿਸ਼ਨੋਈ ਗੈਂਗ ਦਾ ਸਰਗਨਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੀ ਪੁਲਸ ਨੇ ਸਲਮਾਨ ਖ਼ਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਉਸ ਤੋਂ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਮੂਸੇਵਾਲਾ ਕਤਲ ਕਾਂਡ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਸਵਾਲ-ਜਵਾਬ ਕੀਤੇ।

ਮਹਾਰਾਸ਼ਟਰ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਮਹਾਕਾਲ ਇਸ ਕਤਲੇਆਮ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਨਹੀਂ ਸੀ, ਪਰ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਉਸਨੂੰ ਪਤਾ ਸੀ ਕਿ ਮੂਸੇਵਾਲਾ ਦਾ ਕਤਲ ਹੋਣ ਵਾਲਾ ਹੈ। ਕਿਉਂਕਿ ਕੈਨੇਡਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਚਲਾ ਰਹੇ ਬਰਾੜ ਨੇ ਮੂਸੇਵਾਲਾ ਨਾਲ ਕਈ ਵਾਰ ਗੱਲਬਾਤ ਕੀਤੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਾਕਾਲ ਮੂਸੇਵਾਲਾ ਦੇ ਕਤਲ ਦੀ ਤਰੀਕ ਤੋਂ ਇੱਕ ਹਫ਼ਤਾ ਪਹਿਲਾਂ ਯਾਨੀ 29 ਮਈ ਨੂੰ ਬਰਾੜ ਦੇ ਸੰਪਰਕ ਵਿੱਚ ਸੀ।

ਇਹ ਵੀ ਪਤਾ ਲੱਗਾ ਹੈ ਕਿ ਗਰੋਹ ਦੇ ਸਰਗਣੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਆਪਸ ਵਿੱਚ ਗੱਲਬਾਤ ਕਰਦੇ ਸੀ ਅਤੇ ਐਨਕ੍ਰਿਪਟਡ ਮੈਸੇਜ ਐਪਸ ਦੀ ਵਰਤੋਂ ਨਾਸ ਕੋਡਵਰਡ ਵਿੱਚ ਗੱਲ ਕਰਦੇ ਸੀ ਤਾਂ ਜੋ ਏਜੰਸੀਆਂ ਉਨ੍ਹਾਂ ਦੀ ਗੱਲਬਾਤ ਨੂੰ ਫੜ ਨਾ ਸਕਣ। ਦੱਸ ਦੇਈਏ ਕਿ ਪੁਣੇ ਪੁਲਿਸ ਦੀ ਟੀਮ ਲਾਰੇਂਸ ਬਿਸ਼ਨੋਈ ਤੋਂ ਪੁੱਛਗਿੱਛ ਕਰਨ ਲਈ ਦਿੱਲੀ ਵਿੱਚ ਹੈ। ਪੁਣੇ ਪੁਲਿਸ ਬਿਸ਼ਨੋਈ ਤੋਂ ਸੰਤੋਸ਼ ਜਾਧਵ ਦਾ ਸੁਰਾਗ ਹਾਸਲ ਕਰਨਾ ਚਾਹੁੰਦੀ ਹੈ।

ਸੰਤੋਸ਼ ਜਾਧਵ ਵੀ ਲਾਰੇਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ ਅਤੇ ਪੁਣੇ ਵਿੱਚ ਇੱਕ ਕਤਲ ਕੇਸ ਵਿੱਚ ਵੀ ਮੁਲਜ਼ਮ ਹੈ। ਮਹਾਰਾਸ਼ਟਰ ਪੁਲਿਸ ਨੇ ਉਸ ਦੇ ਖਿਲਾਫ ਮਕੋਕਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਣੇ ਪੁਲਸ ਬਿਸ਼ਨੋਈ ਤੋਂ ਇਹ ਵੀ ਪਤਾ ਲਗਾਵੇਗੀ ਕਿ ਉਸ ਦੇ ਗਰੋਹ 'ਚ ਮਹਾਰਾਸ਼ਟਰ ਦੇ ਕਿੰਨੇ ਲੋਕ ਸ਼ਾਮਲ ਹਨ।

ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁੱਖ ਪਾਤਰ ਸੰਦੀਪ ਉਰਫ ਕੇਕੜਾ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਉਸ ਨੇ ਮੂਸੇਵਾਲਾ ਦੀ ਰੇਕੀ ਕੀਤੀ ਅਤੇ ਵਿਦੇਸ਼ ਬੈਠੇ ਗੋਲਡੀ ਬਰਾੜ ਨੂੰ ਸੂਚਿਤ ਕੀਤਾ। ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਉਹ ਜਾਂਚ ਵਿੱਚ ਸਹੀ ਢੰਗ ਨਾਲ ਸਹਿਯੋਗ ਨਹੀਂ ਕਰ ਰਿਹਾ ਸੀ ਅਤੇ ਜਾਂਚ ਨੂੰ ਮੋੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਲਈ ਉਸ ਦਾ ਰਿਮਾਂਡ ਦਿੱਤਾ ਜਾਵੇ।

ਹੁਣ ਤੱਕ ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀ ਪੁੱਛਗਿੱਛ ਵਿੱਚ ਕੇਕੜੇ ਨੇ ਦੱਸਿਆ ਹੈ ਕਿ ਮੂਸੇਵਾਲਾ ਦੀ ਰੇਕੀ ਦਾ ਸੌਦਾ 15 ਹਜ਼ਾਰ ਰੁਪਏ ਵਿੱਚ ਹੋਇਆ ਸੀ। ਉਹ ਕਈ ਵਾਰ ਰੇਕੀ ਕਰਨ ਗਿਆ ਸੀ। ਇੰਨਾ ਹੀ ਨਹੀਂ, ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਗੋਲਡੀ ਬਰਾੜ ਨਾਲ 13 ਵਾਰ ਕੇਕੜੇ ਦੀ ਫੋਨ 'ਤੇ ਗੱਲ ਹੋਈ ਸੀ। 29 ਮਈ ਜਿਸ ਦਿਨ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਕੈਕੜਾ ਹੀ ਉਹ ਵਿਅਕਤੀ ਸੀ ਜਿਸ ਨੇ ਗੋਲਡੀ ਬਰਾੜ ਨੂੰ ਸੂਚਿਤ ਕੀਤਾ ਸੀ ਕਿ ਮੂਸੇਵਾਲਾ ਚਲਾ ਗਿਆ ਹੈ। ਉਸ ਦੇ ਨਾਲ ਕੋਈ ਸੁਰੱਖਿਆ ਨਹੀਂ ਹੈ ਅਤੇ ਉਹ ਬੁਲੇਟ ਪਰੂਫ ਗੱਡੀ ਵਿਚ ਵੀ ਨਹੀਂ ਹੈ।

ਇਹ ਵੀ ਪੜ੍ਹੋ: ਕਾਰ ਬਣੀ ਅੱਗ ਦਾ ਗੋਲਾ, ਸੋਨੀਪਤ ਦੇ NH 44 ਹਾਈਵੇਅ 'ਤੇ ਦੇਰ ਰਾਤ ਕਾਰ ਨੂੰ ਲੱਗੀ ਭਿਆਨਕ ਅੱਗ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ ਕਣਕ ਦੀ ਖਰੀਦ ਹੋਈ ਸ਼ੁਰੂ, 2425 ਰੁਪਏ ਦੀ MSP ‘ਤੇ ਹੋਵੇਗੀ ਖਰੀਦ
ਪੰਜਾਬ 'ਚ ਕਣਕ ਦੀ ਖਰੀਦ ਹੋਈ ਸ਼ੁਰੂ, 2425 ਰੁਪਏ ਦੀ MSP ‘ਤੇ ਹੋਵੇਗੀ ਖਰੀਦ
ਬੰਦੀ ਸਿੰਘਾਂ ਨੂੰ ਰਿਹਾਅ ਕਰੋ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ...ਮਾਲਵਿੰਦਰ ਕੰਗ ਨੇ ਸੰਸਦ 'ਚ ਚੁੱਕਿਆ ਮੁੱਦਾ
ਬੰਦੀ ਸਿੰਘਾਂ ਨੂੰ ਰਿਹਾਅ ਕਰੋ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ...ਮਾਲਵਿੰਦਰ ਕੰਗ ਨੇ ਸੰਸਦ 'ਚ ਚੁੱਕਿਆ ਮੁੱਦਾ
ਵਕਫ ਸੋਧ ਬਿੱਲ ਦਾ ਰਾਜ ਸਭਾ 'ਚ ਪਾਸ ਹੋਣਾ ਤੈਅ! ਵੋਟਿੰਗ ਤੋਂ ਪਹਿਲਾਂ ਇਸ ਪਾਰਟੀ ਨੇ ਵਿਰੋਧੀਆਂ ਨਾਲ ਕੀਤਾ ਵੱਡਾ ਖੇਡ
ਵਕਫ ਸੋਧ ਬਿੱਲ ਦਾ ਰਾਜ ਸਭਾ 'ਚ ਪਾਸ ਹੋਣਾ ਤੈਅ! ਵੋਟਿੰਗ ਤੋਂ ਪਹਿਲਾਂ ਇਸ ਪਾਰਟੀ ਨੇ ਵਿਰੋਧੀਆਂ ਨਾਲ ਕੀਤਾ ਵੱਡਾ ਖੇਡ
ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
Advertisement
ABP Premium

ਵੀਡੀਓਜ਼

CM ਭਗਵੰਤ ਮਾਨ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ! ਝੋਨੇ ਨੂੰ ਲੈਕੇ ਕੱਢੀ ਨਵੀਂ ਤਕਨੀਕਹੁਣ ਪੰਜਾਬ ਬਣੇਗਾ ਰੰਗਲਾ ਤੇ ਨਸ਼ਾ ਮੁਕਤ! ਗਵਰਨਰ ਨੇ ਸੰਭਾਲੀ ਕਮਾਨਕਿਵੇਂ ਹੋਵੇਗਾ ਅਕਾਲੀ ਦਲ ਤਗੜਾ! ਗਿਆਨੀ ਹਰਪ੍ਰੀਤ ਸਿੰਘ ਨੇ ਦੱਸੀ ਨਵੀਂ ਤਕਨੀਕਕੇਜਰੀਵਾਲ ਦੇ ਕਹਿਣ 'ਤੇ ਜ਼ਹਿਰ ਘੋਲਣ ਵਾਲਿਆਂ ਨੂੰ ਛੂਟ ਦਿੱਤੀ? ਪਰਗਟ ਸਿੰਘ ਦਾ ਸੀਐਮ ਮਾਨ ਨੂੰ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਕਣਕ ਦੀ ਖਰੀਦ ਹੋਈ ਸ਼ੁਰੂ, 2425 ਰੁਪਏ ਦੀ MSP ‘ਤੇ ਹੋਵੇਗੀ ਖਰੀਦ
ਪੰਜਾਬ 'ਚ ਕਣਕ ਦੀ ਖਰੀਦ ਹੋਈ ਸ਼ੁਰੂ, 2425 ਰੁਪਏ ਦੀ MSP ‘ਤੇ ਹੋਵੇਗੀ ਖਰੀਦ
ਬੰਦੀ ਸਿੰਘਾਂ ਨੂੰ ਰਿਹਾਅ ਕਰੋ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ...ਮਾਲਵਿੰਦਰ ਕੰਗ ਨੇ ਸੰਸਦ 'ਚ ਚੁੱਕਿਆ ਮੁੱਦਾ
ਬੰਦੀ ਸਿੰਘਾਂ ਨੂੰ ਰਿਹਾਅ ਕਰੋ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ...ਮਾਲਵਿੰਦਰ ਕੰਗ ਨੇ ਸੰਸਦ 'ਚ ਚੁੱਕਿਆ ਮੁੱਦਾ
ਵਕਫ ਸੋਧ ਬਿੱਲ ਦਾ ਰਾਜ ਸਭਾ 'ਚ ਪਾਸ ਹੋਣਾ ਤੈਅ! ਵੋਟਿੰਗ ਤੋਂ ਪਹਿਲਾਂ ਇਸ ਪਾਰਟੀ ਨੇ ਵਿਰੋਧੀਆਂ ਨਾਲ ਕੀਤਾ ਵੱਡਾ ਖੇਡ
ਵਕਫ ਸੋਧ ਬਿੱਲ ਦਾ ਰਾਜ ਸਭਾ 'ਚ ਪਾਸ ਹੋਣਾ ਤੈਅ! ਵੋਟਿੰਗ ਤੋਂ ਪਹਿਲਾਂ ਇਸ ਪਾਰਟੀ ਨੇ ਵਿਰੋਧੀਆਂ ਨਾਲ ਕੀਤਾ ਵੱਡਾ ਖੇਡ
ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
ਹੁਣ ਜ਼ਮੀਨ ਮਾਲਕ ਆਪਣੇ ਖੇਤਾਂ 'ਚੋਂ ਕੱਢ ਕੇ ਵੇਚ ਸਕਣਗੇ ਰੇਤ, ਨਵੀਂ ਰੇਤ ਨੀਤੀ ਲਾਗੂ, ਜਾਣੋ ਨਵੇਂ ਨਿਯਮ
ਪਿਆਰ ਦਾ ਮਾੜਾ ਅੰਤ...ਪਹਿਲਾਂ ਹੋਈ ਬਹਿਸ ਫਿਰ ਉਤਾਰ ਦਿੱਤਾ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ
ਪਿਆਰ ਦਾ ਮਾੜਾ ਅੰਤ...ਪਹਿਲਾਂ ਹੋਈ ਬਹਿਸ ਫਿਰ ਉਤਾਰ ਦਿੱਤਾ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ
ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਮੈਂ ਖ਼ੁਦ ਕਰਾਂਗਾ...
ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਮੈਂ ਖ਼ੁਦ ਕਰਾਂਗਾ...
ਪੰਜਾਬ 'ਚ ਵਾਪਰ ਗਿਆ ਵੱਡਾ ਕਾਂਡ! ਨੌਜਵਾਨ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ, ਕੰਬ ਗਏ ਇਲਾਕੇ ਦੇ ਲੋਕ
ਪੰਜਾਬ 'ਚ ਵਾਪਰ ਗਿਆ ਵੱਡਾ ਕਾਂਡ! ਨੌਜਵਾਨ ਨੂੰ ਘਰ 'ਚ ਵੜ ਕੇ ਮਾਰੀਆਂ ਗੋਲੀਆਂ, ਕੰਬ ਗਏ ਇਲਾਕੇ ਦੇ ਲੋਕ
ਮੈਰਿਟ 'ਚ ਨਾਮ ਲਿਆਓ, ਸਰਕਾਰ ਦੇਵੇਗੀ ਤੁਹਾਨੂੰ ਨੌਕਰੀ, ਮੁੱਖ ਮੰਤਰੀ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ
ਮੈਰਿਟ 'ਚ ਨਾਮ ਲਿਆਓ, ਸਰਕਾਰ ਦੇਵੇਗੀ ਤੁਹਾਨੂੰ ਨੌਕਰੀ, ਮੁੱਖ ਮੰਤਰੀ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ
Embed widget