(Source: ECI/ABP News/ABP Majha)
Lawrence Bishnoi on ABP News: ਕੀ ਪੰਜਾਬੀ ਫਿਲਮ ਇੰਡਸਟਰੀ ਤੋਂ ਪੈਸੇ ਲੈਂਦੇ ਨੇ ਗੈਂਗਸਟਰ? ਲਾਰੈਂਸ ਬਿਸ਼ਨੋਈ ਦਾ ਵੱਡਾ ਖੁਲਾਸਾ
Operation Durdant On ABP: ਕੀ ਪੰਜਾਬ ਦੀ ਫਿਲਮ ਇੰਡਸਟਰੀ ਗੈਂਗਸਟਰਾਂ ਨਾਲ ਜੁੜੀ ਹੋਈ ਹੈ? ਕੀ ਪੰਜਾਬੀ ਫਿਲਮ ਇੰਡਸਟਰੀ ਤੋਂ ਗੈਂਗਸਟਰ ਲੈਂਦੇ ਹਨ ਪੈਸੇ? ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ABP ਨੂੰ ਦਿੱਤੇ ਸਵਾਲਾਂ ਦੇ ਜਵਾਬ।
Lawrence Bishnoi on ABP News: 'ਏਬੀਪੀ ਨਿਊਜ਼' ਦੇ ਵਿਸ਼ੇਸ਼ ਸ਼ੋਅ 'ਆਪ੍ਰੇਸ਼ਨ ਦੁਰਦੰਤ' 'ਚ ਦੇਸ਼ ਦੇ ਸਭ ਤੋਂ ਵੱਡੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਦੇ ਅੰਦਰੋਂ ਗੈਂਗਸਟਰ ਬਣਨ ਤੋਂ ਲੈ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਪੰਜਾਬੀ ਫ਼ਿਲਮ ਇੰਡਸਟਰੀ 'ਤੇ ਖੁੱਲ੍ਹ ਕੇ ਗੱਲ ਕੀਤੀ ਅਤੇ ਕਈ ਵੱਡੇ ਖੁਲਾਸੇ ਕੀਤੇ। ਜਦੋਂ ਲਾਰੈਂਸ ਬਿਸ਼ਨੋਈ ਨੂੰ ਪੁੱਛਿਆ ਗਿਆ ਕਿ ਕੀ ਪੰਜਾਬ ਦਾ ਸੰਗੀਤ ਅਤੇ ਫਿਲਮ ਇੰਡਸਟਰੀ ਗੈਂਗਸਟਰਾਂ ਨਾਲ ਜੁੜੀ ਹੋਈ ਹੈ? ਤਾਂ ਉਨ੍ਹਾਂ ਕਿਹਾ ਕਿ ਅਜੇ ਅਜਿਹਾ ਨਹੀਂ ਹੈ। ਜਿਵੇਂ ਬਾਲੀਵੁੱਡ ਵਿੱਚ ਹੁੰਦਾ ਹੈ, ਉਹ ਇੱਥੇ ਨਹੀਂ ਹੁੰਦਾ, ਪਰ ਜੇਕਰ ਭਵਿੱਖ ਵਿੱਚ ਅਜਿਹਾ ਹੁੰਦਾ ਹੈ ਤਾਂ ਕੌਣ ਕਹਿ ਸਕਦਾ ਹੈ।
ਕੀ ਪੰਜਾਬੀ ਫਿਲਮ ਇੰਡਸਟਰੀ ਤੋਂ ਗੈਂਗਸਟਰ ਲੈਂਦੇ ਹਨ ਪੈਸੇ?
ਇਸ ਸਵਾਲ ਦੇ ਜਵਾਬ 'ਚ ਲਾਰੈਂਸ ਬਿਸ਼ਨੋਈ ਨੇ ਕਿਹਾ, ''ਸਾਡੇ ਵਿਰੋਧੀ ਗੈਂਗਸਟਰਾਂ ਨੇ ਤਾਂ ਲਿਆ ਸੀ ਪਰ ਸਾਡੇ ਗੈਂਗ ਨੇ ਕਦੇ ਵੀ ਕਿਸੇ ਤੋਂ ਪੈਸੇ ਨਹੀਂ ਲਏ।'' ਉਨ੍ਹਾਂ ਕਿਹਾ, ''ਅਸੀਂ ਜ਼ੁਲਮ ਖਿਲਾਫ਼ ਆਵਾਜ਼ ਉਠਾਵਾਂਗੇ। ਸਾਡੇ ਨਾਲ ਰਹਿਣ ਵਾਲੇ ਨਾਲ ਜੇ ਕੋਈ ਗਲਤ ਕਰਦਾ ਹੈ ਤਾਂ ਰੀਐਕਸ਼ਨ ਤਾਂ ਹੋਵੇਗਾ। ਮੈਂ 9 ਸਾਲਾਂ ਤੋਂ ਜੇਲ੍ਹ ਵਿੱਚ ਹਾਂ ਤੇ ਆਪਣੀਆਂ ਗਲਤੀਆਂ ਦੀ ਸਜ਼ਾ ਭੁਗਤ ਰਿਹਾ ਹਾਂ।
#BreakingNews | क्या गैंगस्टर्स से जुड़ी है पंजाब की म्यूज़िक और फिल्म इंडस्ट्री? क्या गैंगस्टर्स फिल्म वालों से पैसा लेते हैं? जानिए क्या बोला लॉरेंस @RubikaLiyaquat | @ShobhnaYadava | @jagwindrpatial
— ABP News (@ABPNews) March 14, 2023
- https://t.co/4StwkoboMD#OperationDurdantOnABPNews #LawrenceBishnoi pic.twitter.com/x8mrQ6Tu1A
ਗੋਲਡੀ ਬਰਾੜ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਸੀ - ਬਿਸ਼ਨੋਈ
ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਲਾਰੈਂਸ ਬਿਸ਼ਨੋਈ ਨੇ ਕਿਹਾ, ''ਗੋਲਡੀ ਬਰਾੜ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਸੀ। ਕਤਲ ਬਾਰੇ ਮੈਨੂੰ ਪਹਿਲਾਂ ਹੀ ਪਤਾ ਸੀ, ਪਰ ਇਸ ਵਿੱਚ ਮੇਰਾ ਕੋਈ ਹੱਥ ਨਹੀਂ ਸੀ। ਮੂਸੇਵਾਲਾ ਸਾਡੇ ਵਿਰੋਧੀ ਗੈਂਗ ਨੂੰ ਮਜ਼ਬੂਤ ਕਰ ਰਿਹਾ ਸੀ। ਮੈਂ ਗੋਲਡੀ ਨੂੰ ਕਿਹਾ ਕਿ ਮੂਸੇਵਾਲਾ ਸਾਡਾ ਦੁਸ਼ਮਣ ਹੈ। ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਮੈਨੂੰ ਗੁੱਸਾ ਸੀ ਅਤੇ ਉਸ ਕਤਲ ਵਿੱਚ ਮੂਸੇਵਾਲਾ ਵੀ ਸ਼ਾਮਲ ਸੀ।
ਮੂਸੇਵਾਲਾ ਸਾਡੇ ਵਿਰੋਧੀ ਗੈਂਗ- ਬਿਸ਼ਨੋਈ ਨੂੰ ਕਰ ਰਿਹਾ ਸੀ ਮਜ਼ਬੂਤ
ਬਿਸ਼ਨੋਈ ਨੇ ਕਿਹਾ, ''ਮੂਸੇਵਾਲਾ ਸਾਡੇ ਵਿਰੋਧੀ ਗੈਂਗ ਨੂੰ ਮਜ਼ਬੂਤ ਕਰ ਰਿਹਾ ਸੀ। ਉਹ ਉਸ ਨਾਲ ਵੀਡੀਓ ਕਾਲਿੰਗ 'ਤੇ ਗੱਲ ਕਰਦਾ ਸੀ। ਮੱਸੇਵਾਲਾ ਦੇ ਮੈਨੇਜਰ ਨੇ ਵਿੱਕੀ ਦੇ ਕਤਲ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਸੀ ਅਤੇ ਆਪਣੇ ਬੰਦਿਆਂ ਨੂੰ ਬੰਦੂਕਾਂ ਸਮੇਤ ਉੱਥੇ ਲੈ ਗਿਆ ਸੀ।” ਉਸ ਨੇ ਕਿਹਾ, “ਵਿੱਕੀ ਲੀਡਰ ਸੀ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।