(Source: ECI/ABP News)
Fathers Day: ਅਮਰ ਨੂਰੀ-ਜਸਵਿੰਦਰ ਬਰਾੜ ਸਣੇ ਸਵੀਤਾਜ ਨੇ ਪਿਤਾ ਨੂੰ ਕੀਤਾ ਯਾਦ, ਜੱਸੀ ਗਿੱਲ ਬੋਲੇ- 'ਮੇਰਾ ਬਾਪੂ ਜ਼ਿਮੀਦਾਰ'
Pollywood Stars On Father's Day: ਫਾਦਰਸ ਡੇ 18 ਜੂਨ 2023 ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਮ ਜਨਤਾ ਦੇ ਨਾਲ-ਨਾਲ ਫਿਲਮ ਜਗਤ ਦੇ ਸਿਤਾਰੇ ਵੀ ਆਪਣੇ ਪਿਤਾ ਨਾਲ ਤਸਵੀਰਾਂ ਸ਼ੇਅਰ ਕਰ ਇਸ ਖਾਸ ਮੌਕੇ ਦੀਆਂ ਵਧਾਈਆਂ
![Fathers Day: ਅਮਰ ਨੂਰੀ-ਜਸਵਿੰਦਰ ਬਰਾੜ ਸਣੇ ਸਵੀਤਾਜ ਨੇ ਪਿਤਾ ਨੂੰ ਕੀਤਾ ਯਾਦ, ਜੱਸੀ ਗਿੱਲ ਬੋਲੇ- 'ਮੇਰਾ ਬਾਪੂ ਜ਼ਿਮੀਦਾਰ' Pollywood celebs on Fathers day Amar Noori-Jaswinder Brar along with Sweetaj remembered his father and Jassi Gill said- Mera Bapu Zimidar Fathers Day: ਅਮਰ ਨੂਰੀ-ਜਸਵਿੰਦਰ ਬਰਾੜ ਸਣੇ ਸਵੀਤਾਜ ਨੇ ਪਿਤਾ ਨੂੰ ਕੀਤਾ ਯਾਦ, ਜੱਸੀ ਗਿੱਲ ਬੋਲੇ- 'ਮੇਰਾ ਬਾਪੂ ਜ਼ਿਮੀਦਾਰ'](https://feeds.abplive.com/onecms/images/uploaded-images/2023/06/18/82e1fe6fb026fef26e41e3a533de60591687086861849709_original.jpg?impolicy=abp_cdn&imwidth=1200&height=675)
Pollywood Stars On Father's Day: ਫਾਦਰਸ ਡੇ 18 ਜੂਨ 2023 ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਮ ਜਨਤਾ ਦੇ ਨਾਲ-ਨਾਲ ਫਿਲਮ ਜਗਤ ਦੇ ਸਿਤਾਰੇ ਵੀ ਆਪਣੇ ਪਿਤਾ ਨਾਲ ਤਸਵੀਰਾਂ ਸ਼ੇਅਰ ਕਰ ਇਸ ਖਾਸ ਮੌਕੇ ਦੀਆਂ ਵਧਾਈਆਂ ਦੇ ਰਹੇ ਹਨ। ਫਾਦਰਸ ਡੇ ਪਿਤਾ ਦੇ ਪਿਆਰ, ਸਮਰਪਣ ਅਤੇ ਤਿਆਗ ਲਈ ਉਨ੍ਹਾਂ ਨੂੰ ਸਨਮਾਨ ਦੇਣ ਦਾ ਦਿਨ ਹੈ। ਇਸ ਮੌਕੇ ਪੰਜਾਬੀ ਗਾਇਕਾ ਸੁਲਤਾਨਾ ਖਾਨ ਅਤੇ ਹਸ਼ਮਤ ਸੁਲਤਾਨਾ ਤੋਂ ਇਲਾਵਾ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਵੱਲ਼ੋਂ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।
View this post on Instagram
ਇਸ ਮੌਕੇ ਪੰਜਾਬੀ ਗਾਇਕਾ ਅਮਰ ਨੂਰੀ, ਜਸਵਿੰਦਰ ਬਰਾੜ ਅਤੇ ਸਵੀਤਾਜ ਬਰਾੜ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਤੁਸੀ ਵੀ ਵੇਖੋ ਕਲਾਕਾਰਾਂ ਦੀਆਂ ਇਹ ਪੋਸਟਾਂ...
View this post on Instagram
ਦੱਸ ਦੇਈਏ ਕਿ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੇ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮਿਸ ਯੂ ਪਾਪਾ ਲਵ ਯੂ ਸੋ ਮੱਚ... ਰੱਬ ਸੱਚਾ ਤੁਹਾਨੂੰ ਜਨਤੇ ਫਿਰਦੋਸ ਵਿੱਚ ਰੱਖੇ... ਸਕੂਨ, ਖੁਸ਼ੀਆਂ ਦੇਵੇ ਲਵ ਯੂ ਸੋ ਮੱਚ ਪਾਪਾ ਜੀ... ਤੁਸੀ ਮੈਨੂੰ ਕਲਾਕਾਰ ਬਣਾ ਕੇ ਗਏ ਓ...ਅੱਜ ਜਿੱਥੇ ਵੀ ਮੈਂ ਖੜ੍ਹੀ ਆ ਤੁਹਾਡੇ ਹੀ ਮਿਹਨਤ ਤੇ ਆਸ਼ਿਰਵਾਦ ਹੈ...
View this post on Instagram
ਇਸ ਤੋਂ ਇਲਾਵਾ ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਵੱਲ਼ੋਂ ਵੀ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਹੈਪੀ ਫਾਦਰਸ ਡੇ...
ਇਸ ਦੇ ਨਾਲ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਜੋ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਵੱਖਰੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੇ ਆਪਣੀ ਮਾਤਾ ਅਤੇ ਪਿਤਾ ਨਾਲ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਮੇਰਾ ਬਾਪੂ ਜ਼ਿਮੀਦਾਰ...
View this post on Instagram
ਪੰਜਾਬੀ ਗਾਇਕ ਮਨਕੀਰਤ ਔਲਖ ਵੱਲੋਂ ਵੀ ਆਪਣੇ ਪਿਤਾ ਦੀ ਤਸਵੀਰ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕਰ ਫਾਦਰਸ ਡੇ ਵਿਸ਼ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਅਮਰ ਨੂਰੀ ਦੇ ਪੁੱਤਰ ਅਲਾਪ ਸਿਕੰਦਰ ਅਤੇ ਸਾਰੰਗ ਵੱਲੋਂ ਵੀ ਪਿਤਾ ਸਰਦੂਲ ਸਿਕੰਦਰ ਦੀ ਤਸਵੀਰ ਸ਼ੇਅਰ ਕਰ ਪਿਤਾ ਨੂੰ ਯਾਦ ਕੀਤਾ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)