Pollywood Star Childhood Pics: ਤਸਵੀਰ 'ਚ ਨਜ਼ਰ ਆ ਰਿਹਾ ਪਛਾਣਿਆ ਇਹ ਬੱਚਾ? ਸਟੇਜ 'ਤੇ ਜਾਂਦੇ ਹੀ ਲਾ ਦਿੰਦਾ ਰੌਣਕਾਂ
Pollywood Star Childhood Pics: ਪਾਲੀਵੁੱਡ, ਹਾਲੀਵੁੱਡ, ਟਾਲੀਵੁੱਡ਼ ਅਤੇ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਦੀਆਂ ਤਸਵੀਰਾਂ ਅਕਸਰ ਸੋਸ਼ਲ਼ ਮੀਡੀਆ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਵਿਚਾਲੇ ਉਨ੍ਹਾਂ ਦੇ ਬਚਪਨ ਦੀਆਂ
Pollywood Star Childhood Pics: ਪਾਲੀਵੁੱਡ, ਹਾਲੀਵੁੱਡ, ਟਾਲੀਵੁੱਡ਼ ਅਤੇ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਦੀਆਂ ਤਸਵੀਰਾਂ ਅਕਸਰ ਸੋਸ਼ਲ਼ ਮੀਡੀਆ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਵਿਚਾਲੇ ਉਨ੍ਹਾਂ ਦੇ ਬਚਪਨ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕ ਖੂਬ ਪਿਆਰ ਲੁਟਾਉਂਦੇ ਹਨ। ਇਸ ਵਿਚਾਲੇ ਇੱਕ ਪੰਜਾਬੀ ਕਲਾਕਾਰ ਦੇ ਬਚਪਨ ਦੀਆਂ ਤਸਵੀਰਾਂ ਦਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਖਿਰ ਵੀਡੀਓ ਵਿੱਚ ਨਜ਼ਰ ਆ ਰਿਹਾ ਕੌਣ ਹੈ ਇਹ ਬੱਚਾ... ਤੁਸੀ ਵੀ ਕਮੈਂਟ ਬਾੱਕਸ ਵਿੱਚ ਦਿਓ ਜਵਾਬ...
ਦਰਅਸਲ, ਇਹ ਬੱਚਾ ਕੋਈ ਹੋਰ ਨਹੀਂ ਬਲਕਿ ਕੁਲਵਿੰਦਰ ਬਿੱਲਾ ਹੈ। ਜਿਸਨੇ ਆਪਣੇ ਬਚਪਨ ਦੀ ਖਾਸ ਝਲਕ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ। ਇਸ ਦੌਰਾਨ ਇੱਕ ਤਸਵੀਰ ਵਿੱਚ ਕੁਲਵਿੰਦਰ ਬਿੱਲਾ ਪੱਗ ਬੰਨ੍ਹੇ ਦਿਖਾਈ ਦੇ ਰਹੇ ਹਨ। ਹਾਲਾਂਕਿ ਇਸ ਤਸਵੀਰ ਵਿੱਚ ਉਨ੍ਹਾਂ ਨੂੰ ਪਛਾਣਿਆ ਨਹੀਂ ਜਾ ਸਕਦਾ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਬਿੱਲਾ ਨੇ ਲਿਖਿਆ, ਸੁਪਨਿਆਂ ਬਿਨ ਜ਼ਿੰਦਗੀ ਸੋਹਣੀ ਨਹੀ... ਕੁਲਵਿੰਦਰ ਬਿੱਲਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਪਿਆਰ ਬਰਸਾ ਰਹੇ ਹਨ।
View this post on Instagram
ਪੰਜਾਬੀ ਗਾਇਕ ਕੁਲਵਿੰਦਰ ਬਿੱਲਾਂ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਬਿੱਲਾ ਬਾਈ ਤੁਹਾਡੀ ਬਹੁਤ ਮਿਹਨਤ ਲੱਗੀ ਹੈ ਇੱਥੋ ਤੱਕ ਪਹੁੰਚਣ ਲਈ 🙏🏻 ਵਾਹਿਗੁਰੂ ਚੜਦੀਕਲਾ ਰੱਖੇ ਹਮੇਸ਼ਾ... ਇਸਦੇ ਨਾਲ ਹੀ ਕੁਲਵਿੰਦਰ ਬਿੱਲਾ ਦੇ ਕਰੀਬੀ ਦੋਸਤ ਵੀ ਇਨ੍ਹਾਂ ਤਸਵੀਰਾਂ ਉੱਪਰ ਕਮੈਂਟ ਕਰ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਕੁਲਵਿੰਦਰ ਬਿੱਲਾ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜਿਸ ‘ਚ ਟਿੱਚ ਬਟਨ, ਲਾਈਟ ਵੇਟ, ਟਾਈਮ ਟੇਬਲ, ਪਲਾਜ਼ੋ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ਚੱਲ ਜਿੰਦੀਏ, ਪ੍ਰਾਹੁਣਾ, ਟੈਲੀਵਿਜ਼ਨ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।