(Source: ECI/ABP News)
Prem Dhillon ਨੇ Sidhu Moosewala ਨੂੰ ਕੀਤਾ Unfollow, ਖ਼ਤਮ ਹੋ ਗਈ ਦੋਹਾਂ ਦੀ ਦੋਸਤੀ ?
ਸਿੱਧੂ ਮੂਸੇਵਾਲਾ ਤੇ ਪ੍ਰੇਮ ਢਿੱਲੋਂ ਲੜਾਈ ਨੇ ਇੱਕ ਨਵਾਂ ਮੋੜ ਲੈ ਲਿਆ ਹੈ ਤੇ ਹੁਣ ਪ੍ਰੇਮ ਢਿੱਲੋਂ ਨੇ ਸਿੱਧੂ ਮੂਸੇਵਾਲਾ ਨੂੰ ਇੰਸਟਾਗ੍ਰਾਮ 'ਤੇ ਅਨਫੌਲੋ ਕਰ ਦਿੱਤਾ ਹੈ।
![Prem Dhillon ਨੇ Sidhu Moosewala ਨੂੰ ਕੀਤਾ Unfollow, ਖ਼ਤਮ ਹੋ ਗਈ ਦੋਹਾਂ ਦੀ ਦੋਸਤੀ ? Prem Dhillon unfollowed Sidhu Moose wala, their friendship is over? Prem Dhillon ਨੇ Sidhu Moosewala ਨੂੰ ਕੀਤਾ Unfollow, ਖ਼ਤਮ ਹੋ ਗਈ ਦੋਹਾਂ ਦੀ ਦੋਸਤੀ ?](https://feeds.abplive.com/onecms/images/uploaded-images/2021/11/11/c45f3e7b25b3496db4bb93f5a7a4284e_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਸਿੱਧੂ ਮੂਸੇਵਾਲਾ ਤੇ ਪ੍ਰੇਮ ਢਿੱਲੋਂ ਲੜਾਈ ਨੇ ਇੱਕ ਨਵਾਂ ਮੋੜ ਲੈ ਲਿਆ ਹੈ ਤੇ ਹੁਣ ਪ੍ਰੇਮ ਢਿੱਲੋਂ ਨੇ ਸਿੱਧੂ ਮੂਸੇਵਾਲਾ ਨੂੰ ਇੰਸਟਾਗ੍ਰਾਮ 'ਤੇ ਅਨਫੌਲੋ ਕਰ ਦਿੱਤਾ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਦਰਾਰ ਦੀ ਅਫਵਾਹ ਸੱਚ ਹੋ ਸਕਦੀ ਹੈ। ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਨੇ ਆਪਣੀ ਤਸਵੀਰ ਨਾਲ ਇੱਕ ਸਨੈਪਚੈਟ ਸਟੋਰੀ ਪੋਸਟ ਕੀਤੀ ਸੀ।
ਇਸ ਵਿੱਚ ਉਹ ਇੱਕ ਗੁਮਨਾਮ ਕਲਾਕਾਰ ਨੂੰ ਨਿਸ਼ਾਨਾ ਬਣਾਉਂਦੇ ਤੇ ਗੋਲੀਆਂ ਚਲਾਉਂਦੇ ਹੋਏ ਦਿਖਾਈ ਦੇ ਰਹੇ ਸਨ ਤੇ ਕੈਪਸ਼ਨ ਦਿੱਤਾ, "ਤੁਸੀਂ ਮੇਰੀ ਉਂਗਲ ਫੜ ਕੇ ਚੱਲਣਾ ਸਿੱਖਿਆ ਹੋ ਸਕਦਾ ਹੈ, ਪਰ ਤੁਸੀਂ ਅਜੇ ਤੱਕ ਨਹੀਂ ਸਮਝੇ ਕਿ ਦੌੜਨ ਤੇ ਭੱਜਣ ਵਿੱਚ ਕਿ ਫਰਕ ਹੁੰਦਾ ਹੈ। ਸਿੱਧੂ ਨੇ ਉਸ ਵਿਅਕਤੀ ਨੂੰ 'ਦੋਗਲਾ' ਵੀ ਕਿਹਾ। ਉਸ ਤੋਂ ਬਾਅਦ ਲੋਕਾਂ ਦਾ ਮੰਨਣਾ ਸੀ ਕਿ ਸਿੱਧੂ ਨੇ ਪ੍ਰੇਮ ਢਿੱਲੋਂ ਨੂੰ ਨਿਸ਼ਾਨਾ ਬਣਾਇਆ ਹੈ।
ਇਸ ਤੋਂ ਬਾਅਦ ਪ੍ਰੇਮ ਢਿੱਲੋਂ ਨੇ ਆਪਣੇ ਇੰਸਤਾਗਾਰਮ ਪ੍ਰੋਫਾਈਲ ਤੋਂ ਸਾਰੀਆਂ ਪੋਸਟਾਂ ਵੀ ਡਿਲੀਟ ਕਰ ਦਿੱਤੀਆਂ। ਹੁਣ ਅਜਿਹਾ ਲੱਗਦਾ ਹੈ ਕਿ ਦੋਵਾਂ ਦੇ ਡਿਸਪੀਊਟ ਦੀਆਂ ਅਫਵਾਹਾਂ ਕਿਸੇ ਤਰ੍ਹਾਂ ਸੱਚ ਹੋ ਰਹੀਆਂ ਹਨ ਕਿਉਂਕਿ ਪ੍ਰੇਮ ਢਿੱਲੋਂ ਨੇ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਨੂੰ ਇੰਸਟਾਗ੍ਰਾਮ 'ਤੇ ਅਨਫੋਲੋ ਵੀ ਕੀਤਾ ਹੈ।
ਸਿੱਧੂ ਨੇ ਫਿਰ ਇੱਕ ਹੋਰ ਸਟੋਰੀ ਪੋਸਟ ਕੀਤੀ। ਇਨ੍ਹਾਂ ਟਿੱਪਣੀਆਂ ਦਾ ਕਾਰਨ ਪ੍ਰੇਮ ਢਿੱਲੋਂ ਅਤੇ ਉਸ ਦੀਆਂ ਹਾਲੀਆ ਹਰਕਤਾਂ ਨੂੰ ਮੰਨਿਆ ਜਾ ਰਿਹਾ ਹੈ। ਇਹ ਸਾਫ ਤੌਰ 'ਤੇ ਨਜ਼ਰ ਨਹੀਂ ਆ ਰਿਹਾ ਹੈ ਕਿ ਸਿੱਧੂ ਆਪਣੀਆਂ ਟਿੱਪਣੀਆਂ ਵਿਚ ਕਿਸ ਦਾ ਜ਼ਿਕਰ ਕਰ ਰਹੇ ਹਨ।
ਜੇਕਰ ਹਲਾਤਾਂ ਨੂੰ ਦੇਖੀਏ ਤਾਂ ਸਿੱਧੂ ਮੂਸੇਵਾਲਾ ਤੇ ਪ੍ਰੇਮ ਢਿੱਲੋਂ ਵਿਚਕਾਰ ਹਾਲਾਤ ਠੀਕ ਨਹੀਂ ਹਨ ਤੇ ਇਸ ਦਾ ਕਾਰਨ ਇਹ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਹਾਲੀਆ ਟਿੱਪਣੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਪ੍ਰੇਮ ਢਿੱਲੋਂ ਬਿਗ ਬਰਡ ਦੇ ਨਾਲ ਕੋਲੈਬੋਰੇਸ਼ਨ ਵੀ ਲੈ ਕੇ ਆਉਣ ਵਾਲੇ ਹਨ, ਇਹ ਓਹੀ ਬਿੱਗ ਬਰਡ ਹੈ ਜਿੰਨਾ ਨਾਲ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਬਾਅਦ ਵਿਚ ਸਿੱਧੂ ਤੇ ਬਿਗ ਬਰਡ ਦੀ ਲੜਾਈ ਦੇ ਵੀ ਕਾਫੀ ਚਰਚੇ ਰਹੇ।
ਇਹ ਵੀ ਪੜ੍ਹੋ: Extension of BSF Jurisdiction: ਪੰਜਾਬ ਵਿਧਾਨ ਸਭਾ 'ਚ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਖਿਲਾਫ ਪਤਾ ਪੇਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)