ਮੀਂਹ ਨਾਲ ਜਲ-ਥਲ ਹੋਇਆ ਪੰਜਾਬ, ਕੰਵਰ ਗਰੇਵਾਲ ਦੀ ਪੋਸਟ ਦੇਖ ਬੋਲੇ ਫੈਨਜ਼- 'ਦਾਤਾ ਭਲੀ ਕਰੇ'
Kanwar Grewal On Punjab Flood Situation: ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਨੇ ਹਾਲਾਤ ਚਿੰਤਾਜਨਕ ਬਣਾ ਦਿੱਤੇ ਹਨ। ਦਰਅਸਲ, ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਪੰਜਾਬ 'ਚ ਹੜ੍ਹ ਕਾਰਨ ਜਲ-ਥਲ ਦੀ ਸਥਿਤੀ ਬਣੀ ਹੋਈ ਹੈ।

Kanwar Grewal On Punjab Flood Situation: ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਨੇ ਹਾਲਾਤ ਚਿੰਤਾਜਨਕ ਬਣਾ ਦਿੱਤੇ ਹਨ। ਦਰਅਸਲ, ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਪੰਜਾਬ 'ਚ ਹੜ੍ਹ ਕਾਰਨ ਜਲ-ਥਲ ਦੀ ਸਥਿਤੀ ਬਣੀ ਹੋਈ ਹੈ। ਅਜਿਹੇ 'ਚ ਪੰਜਾਬ ਦੇ ਕਈ ਜ਼ਿਲ੍ਹੇ ਪਾਣੀ 'ਚ ਡੁੱਬੇ ਨਜ਼ਰ ਆਏ। ਇਨ੍ਹਾਂ ਹਾਲਾਂਤਾ ਨੂੰ ਦੇਖਦੇ ਹੋਏ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰਿਆਂ ਨੇ ਚਿੰਤਾ ਜਤਾਉਂਦੇ ਹੋਏ ਪੋਸਟ ਸਾਂਝੀ ਕੀਤੀ ਹੈ। ਇਸ ਵਿਚਾਲੇ ਪੰਜਾਬੀ ਕਲਾਕਾਰ ਕੰਵਰ ਗਰੇਵਾਲ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ।
View this post on Instagram
ਦਰਅਸਲ, ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਵਾਹਿਗੁਰੂ ਜੀ ਮਿਹਰ ਕਰੋ 🙏... ਵੀਡੀਓ ਵਿੱਚ ਪਾਣੀ ਨਾਲ ਜਲ-ਥਲ ਹੋਇਆ ਪੰਜਾਬ ਦਿਖਾਈ ਦੇ ਰਿਹਾ ਹੈ। ਇਸਦੇ ਬੈਕਗ੍ਰਾਊਂਡ ਵਿੱਚ ਗੀਤ ਸੁੱਖ ਰੱਖੀ ਚੱਲ ਰਿਹਾ ਹੈ। ਕਲਾਕਾਰ ਦੀ ਇਸ ਵੀਡੀਓ ਨੂੰ ਦੇਖ ਪ੍ਰਸ਼ੰਸਕਾਂ ਨੇ ਕਮੈਂਟ ਕਰਦੇ ਹੋਏ ਲਿਖਿਆ, ਦਾਤਾ ਭਲੀ ਕਰੇ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਿਹਾ ਮੇਹਰ ਕਰੋ ਸੱਚੇ ਪਾਤਸ਼ਾਹ ਜੀ...
ਕਾਬਿਲੇਗ਼ੌਰ ਹੈ ਕਿ ਪੰਜਾਬ ਇੰਨੀਂ ਦਿਨੀਂ ਲਗਾਤਾਰ ਪੈ ਰਹੇ ਮੀਂਹ ਕਰਕੇ ਪਾਣੀ-ਪਾਣੀ ਹੋਇਆ ਪਿਆ ਹੈ। ਇਸ ਦੇ ਨਾਲ ਨਾਲ ਮੌਸਮ ਵਿਭਾਗ ਨੇ 13-14 ਜੁਲਾਈ ਨੂੰ ਵੀ ਪੰਜਾਬ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਕਈ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਖੁਦ ਕਈ ਥਾਵਾਂ ਤੇ ਪਹੁੰਚ ਸਥਿਤੀ ਦਾ ਜ਼ਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅਸੀਂ ਬਾਕੀ ਕੁਦਰਤੀ ਆਫ਼ਤਾਂ ਵਾਂਗੂੰ ਇਸ ਵਾਰ ਵੀ ਸਭ ਮਿਲ ਕੇ ਇਸ ਆਫ਼ਤ ਤੋਂ ਨਿਜਾਤ ਪਾਵਾਂਗੇ... ਕਿਉਂਕਿ ਅਸੀਂ ਲੋਕਾਂ ਦੇ ਸੁੱਖ-ਦੁੱਖ 'ਚ ਹਿੱਸਾ ਪਾਉਣ ਆਏ ਹਾਂ...
View this post on Instagram
ਇਸਦੇ ਨਾਲ ਹੀ ਫਿਲਮ ਜਗਤ ਨਾਲ ਜੁੜੇ ਕਈ ਸਿਤਾਰੇ ਵੀ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਏ ਹਨ। ਇਸ ਵਿਚਾਲੇ ਅਦਾਕਾਰ ਗੈਵੀ ਚਹਿਲ ਵੀ ਪਾਣੀ ਵਿੱਚ ਫਸੇ ਲੋਕਾਂ ਦੀ ਮਦਦ ਕਰਨ ਲਈ ਬਾਹਰ ਨਿਕਲੇ ਹਨ। ਉਨ੍ਹਾਂ ਪੋਸਟ ਸਾਂਝੀ ਕਰ ਕਿਹਾ ਕਿ ਪਟਿਆਲਾ ਲਾਗੇ ਕਿਸੇ ਵੀ ਜ਼ਰੂਰਤਮੰਦ ਦੀ ਮਦਦ ਲਈ ਅਸੀ ਹਾਂ।
Read More: Bhupinder Gill: ਪੰਜਾਬੀ ਗਾਇਕ ਭੁਪਿੰਦਰ ਗਿੱਲ ਦਾ ਘਰ ਵੀ ਹੋਇਆ ਜਲ-ਥਲ, ਪਤਨੀ ਗੁਰਜੀਤ ਨੇ ਸਾਂਝੀ ਕੀਤੀ ਵੀਡੀਓ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
