Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਦੇ ਤਲਾਕ ਦੀਆਂ ਖਬਰਾਂ ਦਾ ਖੁੱਲ੍ਹਿਆ ਭੇਦ ? ਬੋਲੇ- ਮੇਰੇ ਵੱਲੋਂ ਰੈੱਡ...
Kulhad Pizza Couple Gurpreet Reaction Divorce Rumors: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦੱਸ ਦੇਈਏ ਕਿ ਹਰ ਵਾਰ ਸੋਸ਼ਲ ਮੀਡੀਆ ਹੈਂਡਲ ਉੱਪਰ ਇਕੱਠੇ ਨਜ਼ਰ
Kulhad Pizza Couple Gurpreet Reaction Divorce Rumors: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦੱਸ ਦੇਈਏ ਕਿ ਹਰ ਵਾਰ ਸੋਸ਼ਲ ਮੀਡੀਆ ਹੈਂਡਲ ਉੱਪਰ ਇਕੱਠੇ ਨਜ਼ਰ ਆਉਣ ਵਾਲਾ ਜੋੜਾ ਕੁਝ ਦਿਨਾਂ ਤੋਂ ਇਕੱਠੇ ਵੀਡੀਓ ਸ਼ੇਅਰ ਨਹੀਂ ਕਰ ਰਿਹਾ। ਇਸਦੇ ਨਾਲ ਹੀ ਦੋਵਾਂ ਨੇ ਇੱਕ-ਦੂਜੇ ਨੂੰ ਇੰਸਟਾਗ੍ਰਾਮ ਹੈਂਡ ਤੋਂ ਵੀ ਅਨਫਾਲੋ ਕਰ ਦਿੱਤਾ ਹੈ। ਜਿਸ ਤੋਂ ਬਾਅਦ ਯੂਜ਼ਰਸ ਵੱਲੋਂ ਦੋਵਾਂ ਦੇ ਤਲਾਕ ਦੀਆਂ ਕਿਆਸਆਰੀਆਂ ਸ਼ੁਰੂ ਹੋ ਗਈਆਂ।
ਦਰਅਸਲ, ਕੁੱਲ੍ਹੜ ਪੀਜ਼ਾ ਦੀ ਗੁਰਪ੍ਰੀਤ ਕੌਰ ਵੱਲੋਂ ਆਪਣੇ ਇੰਸਟਾਗ੍ਰਾਮ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ। ਜਿਸ ਉੱਪਰ ਯੂਜ਼ਰ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਗਈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮਤਲਬ ਤਲਾਕ ਕੰਫਰਮ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਪਬਲਿਸਿਟੀ ਸਟੰਟ ਬ੍ਰੋ...
View this post on Instagram
ਜੇਕਰ ਕੁੱਲ੍ਹੜ ਪੀਜ਼ਾ ਕਪਲ ਦਾ ਇੰਸਟਾਗ੍ਰਾਮ ਵੇਖਿਆ ਜਾਏ ਤਾਂ ਦੋਵਾਂ ਨੇ ਇੱਕ-ਦੂਜੇ ਨਾਲ ਨਾ ਸਿਰਫ ਵੀਡੀਓ ਸ਼ੇਅਰ ਕਰਨੀ ਬੰਦ ਕਰ ਦਿੱਤੀ ਹੈ। ਸਗੋਂ ਇਸਦੇ ਨਾਲ ਹੀ ਉਨ੍ਹਾਂ ਵੱਲੋਂ ਇੱਕ-ਦੂਜੇ ਨੂੰ ਅਨਫਾਲੋ ਵੀ ਕਰ ਦਿੱਤਾ ਗਿਆ ਹੈ। ਜਿਸ ਨਾਲ ਇੰਟਰਨੈੱਟ ਉੱਪਰ ਤਰਥੱਲੀ ਮੱਚ ਗਈ ਹੈ। ਇਸ ਵਿਚਾਲੇ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਅਸਿੱਧੇ ਤੌਰ ਤੇ ਤਲਾਕ ਦੀਆਂ ਖਬਰਾਂ ਉੱਪਰ ਪ੍ਰਤੀਕਿਰਿਆ ਦਿੱਤੀ ਹੈ।
ਤਲਾਕ ਦੀਆਂ ਖਬਰਾਂ ਤੇ ਸ਼ੇਅਰ ਕੀਤੀ ਪੋਸਟ
ਦਰਅਸਲ, ਗੁਰਪ੍ਰੀਤ ਕੌਰ ਨੇ ਆਪਣੀ ਇੰਸਟਾ ਸਟੋਰੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਅਸਿੱਧੇ ਤੌਕ ਤੇ ਤਲਾਕ ਦੀਆਂ ਖਬਰਾਂ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਮੇਰੇ ਵੱਲੋਂ ਰੈੱਡ ਅਤੇ ਗ੍ਰੀਨ ਫਲੈਗ ਨਹੀਂ ਹੈ। ਇਹ ਸਫੈਦ ਹੈ। ਹੁਣ ਮੈਂ ਸਿਰਫ ਸ਼ਾਂਤੀ ਚਾਹੁੰਦੀ ਹਾਂ। ਤੁਸੀ ਵੀ ਵੇਖੋ ਇਹ ਪੋਸਟ... ਇਸ ਪੋਸਟ ਤੋਂ ਇਹ ਤਾਂ ਸਾਬਿਤ ਹੋ ਗਿਆ ਹੈ, ਕਿ ਹੁਣ ਫਿਲਹਾਲ ਵਾਸਤੇ ਜੋੜਾ ਸੋਸ਼ਲ ਮੀਡੀਆ ਹੈਂਡਲ ਤੋਂ ਦੂਰੀ ਬਣਾ ਰਿਹਾ ਹੈ।