(Source: ECI/ABP News)
Himanshi khurana: ਹਿਮਾਂਸ਼ੀ ਖੁਰਾਣਾ ਬੋਲੀ- 'ਹਾਂ ਮੈਂ ਪਾਗਲ ਹਾਂ...' ਜਾਣੋ ਕਿਉਂ ਸੁਰਖੀਆਂ 'ਚ ਛਾਇਆ ਪੰਜਾਬੀ ਅਦਾਕਾਰਾ ਦਾ ਇਹ ਲੁੱਕ
Himanshi khurana Upcoming Movie: ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦੀ
![Himanshi khurana: ਹਿਮਾਂਸ਼ੀ ਖੁਰਾਣਾ ਬੋਲੀ- 'ਹਾਂ ਮੈਂ ਪਾਗਲ ਹਾਂ...' ਜਾਣੋ ਕਿਉਂ ਸੁਰਖੀਆਂ 'ਚ ਛਾਇਆ ਪੰਜਾਬੀ ਅਦਾਕਾਰਾ ਦਾ ਇਹ ਲੁੱਕ Punjabi Actress Himanshi Khurana New Punjabi Film Haan Main Pagal Haan know Details Himanshi khurana: ਹਿਮਾਂਸ਼ੀ ਖੁਰਾਣਾ ਬੋਲੀ- 'ਹਾਂ ਮੈਂ ਪਾਗਲ ਹਾਂ...' ਜਾਣੋ ਕਿਉਂ ਸੁਰਖੀਆਂ 'ਚ ਛਾਇਆ ਪੰਜਾਬੀ ਅਦਾਕਾਰਾ ਦਾ ਇਹ ਲੁੱਕ](https://feeds.abplive.com/onecms/images/uploaded-images/2024/02/11/ab8915e6195250a65a464ae3d819431c1707629537381709_original.jpg?impolicy=abp_cdn&imwidth=1200&height=675)
Himanshi khurana Upcoming Movie: ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦੀ ਹੈ। ਫਿਲਹਾਲ ਅਦਾਕਾਰਾ ਅਤੇ ਗਾਇਕਾ ਹਿਮਾਸ਼ੀ ਆਪਣੀ ਨਵੀਂ ਫਿਲਮ ਹਾਂ, ਮੈਂ ਪਾਗਲ ਹਾਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਵਿੱਚ ਤੁਹਾਨੂੰ ਪੰਜਾਬ ਦੀ ਐਸ਼ਵਰੀਆ ਰਾਏ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ।
ਦਰਅਸਲ, ਅਦਾਕਾਰਾ ਫਿਲਮ ਦੀ ਸ਼ੂਟਿੰਗ ਦੇ ਚੱਲਦਿਆਂ ਵਿਅਸਤ ਹੈ। ਹਾਲਾਂਕਿ ਇਸ ਵਿਚਾਲੇ ਉਹ ਸੈੱਟ ਤੋਂ ਆਪਣੀ ਖੂਬਸੂਰਤ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓ ਲਗਾਤਾਰ ਸ਼ੇਅਰ ਕਰ ਰਹੀ ਹੈ। ਇਸ ਦੌਰਾਨ ਹਿਮਾਸ਼ੀਂ ਦਾ ਬੇਹੱਦ ਖੂਬਸੂਰਤ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਇੱਕ ਖਾਸ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਕੈਪਸ਼ਨ ਦਿੰਦਿਆ ਉਨ੍ਹਾਂ ਲਿਖਿਆ, ਹਾਂ ਮੈਂ ਪਾਗਲ ਹਾਂ ਦੇ ਸੈੱਟ ਤੋਂ...
View this post on Instagram
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫਿਲਮ ਵਿੱਚ ਹਿਮਾਸ਼ੀ ਖੁਰਾਣਾ ਅਹਿਮ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦਏਗੀ। ਫਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਵੱਲੋਂ ਕੀਤਾ ਜਾ ਰਿਹਾ ਹੈ। ਇਸ ਨੂੰ ਸੁਮੀਤ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਸ ਫਿਲਮ ਵਿੱਚ ਹਿਮਾਸ਼ੀ ਨਾਲ ਹੋਰ ਕਿਹੜੇ-ਕਿਹੜੇ ਕਲਾਕਾਰ ਵਿਖਾਈ ਦੇਣਗੇ ਇਹ ਵੇਖਣਾ ਬੇਹੱਦ ਦਿਲਚਸਪ ਹੋਏਗਾ।
View this post on Instagram
ਕਾਬਿਲੇਗੌਰ ਹੈ ਕਿ ਹਿਮਾਸ਼ੀ ਖੁਰਾਣਾ ਆਸਿਮ ਰਿਆਜ਼ ਨਾਲ ਆਪਣੇ ਲਵ ਅਫੇਅਰ ਦੇ ਚੱਲਦੇ ਸੁਰਖੀਆਂ ਵਿੱਚ ਰਹੀ। ਫਿਲਹਾਲ ਦੋਵਾਂ ਦਾ ਬ੍ਰੇਕਅਪ ਹੋ ਚੁੱਕਿਆ ਹੈ। ਆਸਿਮ ਅਤੇ ਹਿਮਾਸ਼ੀ ਪੁਰਾਣੀਆਂ ਗੱਲਾਂ ਨੂੰ ਭੁੱਲ ਆਪਣੇ-ਆਪਣੇ ਕੰਮ ਵਿੱਚ ਜੁੱਟ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)