ਬਾਲੀਵੁੱਡ 'ਚ ਵੀ ਛਾਇਆ ਪੰਜਾਬੀ ਸਰਦਾਰ ਦਿਲਜੀਤ ਦੋਸਾਂਝ, ਇਨ੍ਹਾਂ 5 ਫ਼ਿਲਮਾਂ ਨੇ ਕਮਾਲ ਕਰ ਦਿੱਤੀ ਕਮਾਲ
ਦਿਲਜੀਤ ਦੋਸਾਂਝ ਦੀ ਫ਼ਿਲਮ 'ਜੋਗੀ' ਨੈੱਟਫਲਿਕਸ 'ਤੇ ਰਿਲੀਜ਼ ਹੋਈ ਹੈ। ਫ਼ਿਲਮ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਆਲੋਚਕਾਂ ਅਤੇ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਦਿਲਜੀਤ 'ਉੜਤਾ ਪੰਜਾਬ', 'ਸੂਰਮਾ' ਅਤੇ 'ਫਿਲੌਰੀ' 'ਚ ਕੰਮ ਕਰ ਚੁੱਕੇ ਹਨ।
Diljit Dosanjh Bollywood Comedy Films: ਦਿਲਜੀਤ ਦੋਸਾਂਝ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਮਹਿੰਗੇ ਅਤੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ। ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ 'ਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ 'ਜੋਗੀ' ਨੈੱਟਫਲਿਕਸ 'ਤੇ ਰਿਲੀਜ਼ ਹੋਈ ਹੈ। ਫ਼ਿਲਮ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਆਲੋਚਕਾਂ ਅਤੇ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। 'ਜੋਗੀ' ਤੋਂ ਪਹਿਲਾਂ ਦਿਲਜੀਤ 'ਉੜਤਾ ਪੰਜਾਬ', 'ਸੂਰਮਾ' ਅਤੇ 'ਫਿਲੌਰੀ' ਵਰਗੀਆਂ ਥ੍ਰਿਲਰ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ।
ਦਿਲਜੀਤ ਇੱਕ ਪਾਸੇ ਗੰਭੀਰ ਤੇ ਇੰਟੈਂਸ ਕਿਰਦਾਰ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਕਾਮਿਕ ਟਾਈਮਿੰਗ ਵੀ ਸ਼ਾਨਦਾਰ ਹੈ, ਜਿਸ ਨੂੰ ਅਸੀਂ 'ਸਰਦਾਰ', 'ਜੱਟ ਐਂਡ ਜੂਲੀਅਟ' ਸਮੇਤ ਕਈ ਪੰਜਾਬੀ ਫ਼ਿਲਮਾਂ 'ਚ ਦੇਖਿਆ ਹੈ। ਦਿਲਜੀਤ ਦੋਸਾਂਝ ਨੇ ਬਾਲੀਵੁੱਡ ਇੰਡਸਟਰੀ 'ਚ ਕਈ ਕਾਮੇਡੀ ਫ਼ਿਲਮਾਂ ਵੀ ਕੀਤੀਆਂ ਹਨ। ਇੱਥੇ ਵੀ ਉਨ੍ਹਾਂ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਸੀ। ਇੱਥੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ 5 ਕਾਮੇਡੀ ਹਿੰਦੀ ਫ਼ਿਲਮਾਂ ਬਾਰੇ ਦੱਸ ਰਹੇ ਹਾਂ।
'ਸੂਰਜ ਪੇ ਮੰਗਲ ਭਾਰੀ'
ਸਾਲ 2020 'ਚ 'ਸੂਰਜ ਪੇ ਮੰਗਲ ਭਾਰੀ' ਲੌਕਡਾਊਨ ਦੌਰਾਨ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਇਹ ਇੱਕ ਰੋਮਾਂਟਿਕ ਕਾਮੇਡੀ ਹੈ। ਫ਼ਿਲਮ 'ਚ ਉਨ੍ਹਾਂ ਦੇ ਓਪਜ਼ਿਟ ਫਾਤਿਮਾ ਸਨਾ ਸ਼ੇਖ ਸਨ। ਫ਼ਿਲਮ 'ਚ ਮਨੋਜ ਵਾਜਪਾਈ ਵੀ ਅਹਿਮ ਭੂਮਿਕਾ 'ਚ ਸਨ। ਫ਼ਿਲਮ 'ਚ ਉਹ ਇੱਕ ਅਮੀਰ ਪੰਜਾਬੀ ਮੁੰਡੇ ਦੀ ਭੂਮਿਕਾ 'ਚ ਹਨ ਅਤੇ ਲਵ ਮੈਰਿਜ ਕਰਨਾ ਚਾਹੁੰਦਾ ਹੈ। ਫ਼ਿਲਮ 'ਚ ਉਨ੍ਹਾਂ ਦੀ ਲਵ ਇੰਟਰੈਸਟ ਫਾਤਿਮਾ ਸਨਾ ਸ਼ੇਖ ਬਣੀ ਹੈ। ਮਨੋਜ ਫਾਤਿਮਾ ਦੇ ਭਰਾ ਬਣੇ ਹਨ। ਫ਼ਿਲਮ 'ਚ ਅਜਿਹੇ ਕਈ ਪੇਚ ਹਨ, ਜੋ ਲੋਕਾਂ ਨੂੰ ਹੱਸਣ ਲਈ ਮਜਬੂਰ ਕਰਦੇ ਹਨ।
'ਅਰਜੁਨ ਪਟਿਆਲ'
ਸਾਲ 2019 'ਚ ਰਿਲੀਜ਼ ਹੋਈ 'ਅਰਜੁਨ ਪਟਿਆਲ' 'ਚ ਦਿਲਜੀਤ ਦੋਸਾਂਝ ਨੇ ਪੁਲਿਸ ਆਫਿਸ ਦੀ ਭੂਮਿਕਾ ਨਿਭਾਈ ਸੀ। ਇਸ 'ਚ ਉਨ੍ਹਾਂ ਦੇ ਨਾਲ ਕ੍ਰਿਤੀ ਸੈਨਨ ਅਤੇ ਵਰੁਣ ਸ਼ਰਮਾ ਵੀ ਸਨ। ਫ਼ਿਲਮ 'ਚ ਪੰਕਜ ਤ੍ਰਿਪਾਠੀ, ਸੀਮਾ ਪਾਹਵਾ, ਜ਼ੀਸ਼ਾਨ ਅਯੂਬ ਸਮੇਤ ਕਈ ਬਿਹਤਰੀਨ ਐਕਟਰਸ ਸਨ। ਫ਼ਿਲਮ ਵਿੱਚ ਦਿਲਜੀਤ ਨੇ ਅਰਜੁਨ ਸਿੰਘ ਦਾ ਕਿਰਦਾਰ ਨਿਭਾਇਆ ਹੈ, ਜੋ ਆਪਣੇ ਹੇਠਲੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦਾ ਸੁਪਨਾ ਲੈਂਦਾ ਹੈ। ਉਹ ਪੂਰੇ ਡਰੱਗ ਗੈਂਗ ਨੂੰ ਖਤਮ ਕਰਦੇ ਹੋਏ ਆਪਣੀ ਵਧੀਆ ਕਾਮਿਕ ਟਾਈਮਿੰਗ ਅਤੇ ਐਕਟਿੰਗ ਦਿਖਾਉਂਦਾ ਹੈ।
'ਗੁਡ ਨਿਊਜ਼'
ਦਿਲਜੀਤ ਦੋਸਾਂਝ ਨੇ 'ਗੁੱਡ ਨਿਊਜ਼' 'ਚ ਅਕਸ਼ੈ ਕੁਮਾਰ, ਕਰੀਨਾ ਕਪੂਰ ਖ਼ਾਨ ਅਤੇ ਕਿਆਰਾ ਅਡਵਾਨੀ ਨਾਲ ਕੰਮ ਕੀਤਾ ਸੀ। ਇਹ ਫ਼ਿਲਮ ਸਫਲ ਰਹੀ ਸੀ। IVF 'ਤੇ ਆਧਾਰਿਤ ਇਸ ਫ਼ਿਲਮ 'ਚ ਦਿਲਜੀਤ ਨੇ ਆਪਣੀ ਅਦਾਕਾਰੀ ਅਤੇ ਮਜ਼ਾਕੀਆ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਇਹ ਸਾਲ 2019 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਸੀ।
'ਵੈਲਕਮ ਟੂ ਨਿਊਯਾਰਕ'
ਦਿਲਜੀਤ ਦੋਸਾਂਝ ਨੇ ਸਾਲ 2018 'ਚ 'ਵੈਲਕਮ ਟੂ ਨਿਊਯਾਰਕ' 'ਚ ਸੋਨਾਕਸ਼ੀ ਸਿਨਹਾ, ਕਰਨ ਜੌਹਰ, ਲਾਰਾ ਦੱਤਾ, ਬੋਮਨ ਇਰਾਨੀ, ਰਿਤੇਸ਼ ਦੇਸ਼ਮੁਖ ਨਾਲ ਕੰਮ ਕੀਤਾ ਸੀ। ਇਸ ਫ਼ਿਲਮ 'ਚ ਕਈ ਮਸ਼ਹੂਰ ਹਸਤੀਆਂ ਨੇ ਕੈਮਿਓ ਕੀਤਾ ਹੈ। ਫ਼ਿਲਮ 'ਚ ਦਿਲਜੀਤ ਨੇ ਇੱਕ ਰਿਕਵਰੀ ਏਜੰਟ ਦੀ ਭੂਮਿਕਾ ਨਿਭਾਈ ਹੈ ਜਿਸ ਦਾ ਸੁਪਨਾ ਇੱਕ ਵੱਡਾ ਅਦਾਕਾਰ ਬਣਨਾ ਹੈ। ਉਹ ਇੱਕ ਵੱਡੇ ਸਮਾਗਮ ਦਾ ਹਿੱਸਾ ਬਣ ਜਾਂਦੇ ਹਨ ਅਤੇ ਉੱਥੋਂ ਕਰਨ ਜੌਹਰ ਨੂੰ ਅਗਵਾ ਕਰ ਲੈਂਦੇ ਹਨ। ਇਸ ਬਾਲੀਵੁੱਡ ਐਂਟਰਟੇਨਰ 'ਚ ਉਨ੍ਹਾਂ ਦਾ ਕੰਮ ਸ਼ਾਨਦਾਰ ਸੀ।
'ਤੇਰੇ ਨਾਲ ਲਵ ਹੋ ਗਿਆ'
ਦਿਲਜੀਤ ਦੋਸਾਂਝ ਨੇ 2012 ਦੀ ਕਾਮੇਡੀ ਫ਼ਿਲਮ 'ਤੇਰੇ ਨਾਲ ਲਵ ਹੋ ਗਿਆ' ਵਿੱਚ ਵੀ ਗੈਸਟ ਅਪੀਅਰੈਂਸ ਕੀਤਾ ਸੀ। ਉਹ ਸਿਰਫ਼ ਇੱਕ ਗਾਇਕ ਵਜੋਂ ਹੀ ਇਸ 'ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਇਸ ਫ਼ਿਲਮ 'ਚ ਇੱਕ ਗੀਤ ਵੀ ਗਾਇਆ, ਜੋ ਉਸ ਸਾਲ ਦੇ ਸੁਪਰਹਿੱਟ ਗੀਤਾਂ ਵਿੱਚੋਂ ਇੱਕ ਸੀ। ਦਿਲਜੀਤ ਦੋਸਾਂਝ ਬਾਲੀਵੁੱਡ ਦੇ ਹੋਰ ਪ੍ਰੋਜੈਕਟਾਂ 'ਤੇ ਵੀ ਕੰਮ ਕਰ ਰਹੇ ਹਨ।