A kay Wedding: ਪੰਜਾਬੀ ਗਾਇਕ A-Kay ਨੇ ਗੁੱਪ ਚੁੱਪ ਕਰਵਾਇਆ ਵਿਆਹ, ਨਿੰਜਾ ਤੇ ਜੀ ਖਾਨ ਨਾਲ ਜਸ਼ਨ ਦੀਆਂ ਤਸਵੀਰਾਂ ਵਾਇਰਲ
Punjabi Singer A kay Wedding: ਪੰਜਾਬੀ ਸੰਗੀਤ ਅਤੇ ਫਿਲਮ ਜਗਤ ਵਿੱਚ ਇਨ੍ਹੀਂ ਦਿਨੀਂ ਕਈ ਸਿਤਾਰੇ ਵਿਆਹ ਦੇ ਬੰਧਨ ਵਿੱਚ ਬੱਝਦੇ ਹੋਏ ਵਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਪੰਜਾਬੀ ਗਾਇਕ ਗੁਰਨਾਮ ਭੁੱਲਰ, ਲਾਡੀ ਚਾਹਲ

Punjabi Singer A kay Wedding: ਪੰਜਾਬੀ ਸੰਗੀਤ ਅਤੇ ਫਿਲਮ ਜਗਤ ਵਿੱਚ ਇਨ੍ਹੀਂ ਦਿਨੀਂ ਕਈ ਸਿਤਾਰੇ ਵਿਆਹ ਦੇ ਬੰਧਨ ਵਿੱਚ ਬੱਝਦੇ ਹੋਏ ਵਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਪੰਜਾਬੀ ਗਾਇਕ ਗੁਰਨਾਮ ਭੁੱਲਰ, ਲਾਡੀ ਚਾਹਲ ਤੋਂ ਬਾਅਦ A-Kay ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ A-Kay ਨੇ ਵੀ ਗੁਰਨਾਮ ਭੁੱਲਰ ਵਾਂਗ ਆਪਣੇ ਵਿਆਹ ਨੂੰ ਗੁਪਤ ਰੱਖਿਆ। ਹਾਲਾਂਕਿ ਫੈਨਜ਼ ਪੇਜ਼ ਤੋਂ ਕਲਾਕਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਚੁੱਕੇ ਹਨ। ਜਿਨ੍ਹਾਂ ਨੇ ਵਾਇਰਲ ਹੁੰਦੇ ਹੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਵੇਖੋ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਇਹ ਖਾਸ ਤਸਵੀਰਾਂ ਅਤੇ ਵੀਡੀਓਜ਼...
View this post on Instagram
ਦੱਸ ਦਈਏ ਕਿ ਗਾਇਕ A kay ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਉਨ੍ਹਾਂ 'ਡੋਰਾਂ ਉਸ ਰੱਬ 'ਤੇ, 'ਮੁੰਡਾ ਆਈਫੋਨ ਵਰਗਾ', 'ਦੀ ਲੋਸਟ ਲਾਈਫ', 'ਬ੍ਰਾਉਨ ਬੁਆਏ', 'ਤਾਰੇ' ਵਰਗੇ ਸੁਪਰਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ। ਹਾਲਾਂਕਿ ਪੰਜਾਬੀ ਗਾਇਕ ਏ ਕੇਅ ਸੋਸ਼ਲ ਮੀਡੀਆ ਉੱਤੇ ਘੱਟ ਐਕਟਿਵ ਦਿਖਾਈ ਦਿੰਦੇ ਹਨ। ਇਹ ਵੀਡੀਓ Sirf Panjabiyat ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ।
ਹਾਲ ਹੀ 'ਚ ਗਾਇਕ ਨੇ ਗੁੱਪ ਚੁੱਪ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ, ਜਿਸ ਤੋਂ ਗਾਇਕ ਦੇ ਫੈਨਜ਼ ਹੈਰਾਨ ਹਨ। ਗਾਇਕ ਦੇ ਵਿਆਹ ਵਿੱਚ ਗਾਇਕ ਨਿੰਜਾ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਰੌਣਕਾਂ ਲਗਾਈਆਂ। ਸੋਸ਼ਲ ਮੀਡੀਆ ਉੱਤੇ ਗਾਇਕ A-Kay ਦੇ ਵਿਆਹ ਦੀ ਵੀਡੀਓ ਕਾਫੀ ਵਾਇਰਲ ਹੋ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ A-Kay ਆਪਣੀ ਪਤਨੀ ਨਾਲ ਵਿਖਾਈ ਦੇ ਰਹੇ ਹਨ। ਨਵ -ਵਿਆਹੀ ਜੋੜੀ ਸਟੇਜ਼ 'ਤੇ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ ਅਤੇ ਗਾਇਕ A-Kay ਆਪਣੀ ਪਤਨੀ ਲਈ ਖਾਸ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵੀਡੀਓ ਦੇ ਵਿੱਚ ਗਾਇਕ ਨਿੰਜਾ ਤੇ ਜੀ ਖਾਨ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ, ਜੋ ਕਿ ਨਵ ਵਿਆਹੀ ਜੋੜੀ ਨਾਲ ਡਾਂਸ ਕਰ ਰਹੇ ਹਨ। ਫਿਲਹਾਲ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕ ਵਾਇਰਲ ਵੀਡੀਓ ਉੱਪਰ ਕਮੈਂਟ ਕਰ ਵਧਾਈ ਦੇ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
