![ABP Premium](https://cdn.abplive.com/imagebank/Premium-ad-Icon.png)
Afsana Khan: ਅਫਸਾਨਾ ਖਾਨ ਪਤੀ ਸਾਜ਼ ਨਾਲ ਵਿਦੇਸ਼ ਦੀਆਂ ਗਲੀਆਂ 'ਚ ਹੋਈ ਰੋਮਾਂਟਿਕ, ਸਾਂਝੀ ਕੀਤੀ ਵੀਡੀਓ
Afsana Khan Shared Romantic Video With Saajz: ਪੰਜਾਬੀ ਗਾਇਕਾ ਅਫਸਾਨਾ ਖਾਨ ਆਪਣੀ ਗਾਇਕੀ ਦੇ ਜਰਿਏ ਦੇਸ਼ ਅਤੇ ਵਿਦੇਸ਼ ਵਿੱਚ ਖੂਬ ਨਾਂਅ ਕਮਾ ਰਹੀ ਹੈ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀ ਦਰਸ਼ਕਾਂ
![Afsana Khan: ਅਫਸਾਨਾ ਖਾਨ ਪਤੀ ਸਾਜ਼ ਨਾਲ ਵਿਦੇਸ਼ ਦੀਆਂ ਗਲੀਆਂ 'ਚ ਹੋਈ ਰੋਮਾਂਟਿਕ, ਸਾਂਝੀ ਕੀਤੀ ਵੀਡੀਓ Punjabi Singer Afsana Khan shared a romantic video with her husband Saajz in the streets of foreign countries Afsana Khan: ਅਫਸਾਨਾ ਖਾਨ ਪਤੀ ਸਾਜ਼ ਨਾਲ ਵਿਦੇਸ਼ ਦੀਆਂ ਗਲੀਆਂ 'ਚ ਹੋਈ ਰੋਮਾਂਟਿਕ, ਸਾਂਝੀ ਕੀਤੀ ਵੀਡੀਓ](https://feeds.abplive.com/onecms/images/uploaded-images/2023/05/22/3d40fc50dcd0b18ace76129caca444c71684736781448709_original.jpg?impolicy=abp_cdn&imwidth=1200&height=675)
Afsana Khan Shared Romantic Video With Saajz: ਪੰਜਾਬੀ ਗਾਇਕਾ ਅਫਸਾਨਾ ਖਾਨ ਆਪਣੀ ਗਾਇਕੀ ਦੇ ਜਰਿਏ ਦੇਸ਼ ਅਤੇ ਵਿਦੇਸ਼ ਵਿੱਚ ਖੂਬ ਨਾਂਅ ਕਮਾ ਰਹੀ ਹੈ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀ ਦਰਸ਼ਕਾਂ ਦਾ ਵੀ ਖੂਬ ਪਿਆਰ ਮਿਲਦਾ ਹੈ। ਦੱਸ ਦੇਈਏ ਕਿ ਅਫਸਾਨਾ ਖਾਨ ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਦਰਸ਼ਕਾਂ ਨਾਲ ਆਪਣੇ ਵੀਡੀਓ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਗਾਇਕਾ ਵੱਲੋਂ ਪਤੀ ਸਾਜ਼ ਨਾਲ ਸ਼ਾਨਦਾਰ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਦੇ ਬੈਕਗ੍ਰਾਊਂਡ ਵਿੱਚ ਸ਼ਾਨਦਾਰ ਗੀਤ ਸੁਣਨ ਨੂੰ ਮਿਲ ਰਿਹਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਦਰਅਸਲ, ਅਫਸਾਨਾ ਖਾਨ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ,#afsaajzforever #afsaajz... ਇਸਦੇ ਨਾਲ ਹੀ ਗਾਇਕਾ ਨੇ ਹਾਰਟ ਅਤੇ ਨਜ਼ਰ ਦਾ ਇਮੋਜ਼ੀ ਵੀ ਲਗਾਇਆ ਹੈ। ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਅਫਸਾਨਾ ਖਾਨ ਅਤੇ ਸਾਜ਼ ਵਿਦੇਸ਼ ਦੀਆਂ ਗਲੀਆਂ ਵਿੱਚ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਦਾ ਰੋਮਾਂਟਿਕ ਅੰਦਾਜ਼ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਨੇ ਹਾਰਟ ਇਮੋਜ਼ੀ ਵਾਲੇ ਕਮੈਂਟ ਸਾਂਝੇ ਕੀਤੇ ਹਨ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਗੀਤ ਫਿਰ ਔਰ ਕਿਆ ਚਾਹਿਏ ਚੱਲ ਰਿਹਾ ਹੈ।
ਕਾਬਿਲੇਗੌੌਰ ਹੈ ਕਿ ਹਾਲ ਹੀ ਵਿੱਚ ਅਫਸਾਨਾ ਖਾਨ ਆਪਣੇ ਵਿਦੇਸ਼ ਵਿੱਚ ਕੀਤੇ ਸ਼ੋਅਜ਼ ਦੇ ਚੱਲਦੇ ਸੁਰਖੀਆਂ ਵਿੱਚ ਰਹੀ। ਇਸ ਦੌਰਾਨ ਗਾਇਕਾ ਵੱਲੋਂ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਦਰਸ਼ਕਾਂ ਨਾਲ ਸਾਂਝੇ ਕੀਤੇ ਗਏ, ਜਿੰਨਾ ਨੂੰ ਬੇਹੱਦ ਪਸੰਦ ਕੀਤਾ ਗਿਆ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਅਫਸਾਨਾ ਖਾਨ ਉਨ੍ਹਾਂ ਪੰਜਾਬੀ ਗਾਇਕਾਂ ਵਿੱਚੋਂ ਇੱਕ ਹੈ ਜਿਸਨੇ ਆਪਣੇ ਸਿੰਗਲਜ਼ ਟ੍ਰੈਕ ਦੇ ਨਾਲ-ਨਾਲ ਫਿਲਮਾਂ ਵਿੱਚ ਗਾਏ ਗੀਤਾਂ ਰਾਹੀਂ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਫਿਲਹਾਲ ਗਾਇਕਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਖੁਦ ਨਾਲ ਜੁੜੀ ਇੱਕ ਨਵੀਂ ਅਪਡੇਟ ਦਿੱਤੀ ਹੈ। ਵੇਖੋ ਇਹ ਵੀਡੀਓ...
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)