AP Dhillon Girlfriend: ਗਾਇਕ ਏਪੀ ਢਿੱਲੋਂ ਪੰਜਾਬੀ ਦੇ ਨਾਲ-ਨਾਲ ਹਿੰਦੀ ਸੰਗੀਤ ਜਗਤ ਵਿੱਚ ਵੀ ਖੂਬ ਵਾਹੋ-ਵਾਹੀ ਖੱਟ ਰਹੇ ਹਨ। ਦੱਸ ਦੇਈਏ ਕਿ ਘਰ ਉੱਪਰ ਹੋਏ ਹਮਲੇ ਤੋਂ ਬਾਅਦ ਕਲਾਕਾਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਚਾਲੇ ਕਲਾਕਾਰ ਦੀ ਲਵ ਲਾਈਫ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। 


ਦਰਅਸਲ, ਗੀਤ 'ਵਿਦ ਯੂ' ਤੋਂ ਬਾਅਦ ਚਰਚਾ ਹੈ ਕਿ ਏਪੀ ਬਾਲੀਵੁੱਡ ਅਦਾਕਾਰਾ ਬਨਿਤਾ ਸੰਧੂ ਨੂੰ ਡੇਟ ਕਰ ਰਹੇ ਹਨ। ਉਨ੍ਹਾਂ ਦੀਆਂ ਰੋਮਾਂਟਿਕ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ ਪਰ ਦੋਵਾਂ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ। ਇਸਦੇ ਬਾਵਜੂਦ ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋਏ। ਹਾਲਾਂਕਿ, ਹੁਣ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦਾ ਅਤੇ ਬਨਿਤਾ ਦਾ ਬ੍ਰੇਕਅੱਪ ਹੋ ਗਿਆ ਹੈ ਅਤੇ ਹੁਣ ਏਪੀ ਨਾਈਜੀਰੀਅਨ ਸਿੰਗਰ ਆਇਰਾ ਸਟਾਰ ਨੂੰ ਡੇਟ ਕਰ ਰਹੇ ਹਨ।


Read MOre: Diljit Dosanjh ਦੇ ਕੰਸਰਟ 'ਚ ED Sheeran ਨੇ ਅਚਾਨਕ ਮਾਰੀ ਐਂਟਰੀ, ਖੁਸ਼ੀ ਨਾਲ ਝੂਮ ਉੱਠੇ ਫੈਨਜ਼, ਵੀਡੀਓ ਵਾਇਰਲ



ਹਾਲ ਹੀ ਵਿੱਚ, ਏਪੀ ਅਤੇ ਆਇਰਾ ਨੂੰ ਨਿਊਯਾਰਕ ਵਿੱਚ ਇੱਕ ਪਾਰਟੀ ਦੌਰਾਨ ਇਕੱਠੇ ਦੇਖਿਆ ਗਿਆ ਸੀ, ਜਿਸ ਨਾਲ ਉਨ੍ਹਾਂ ਦੀ ਡੇਟਿੰਗ ਦੀਆਂ ਅਫਵਾਹਾਂ ਫੈਲ ਗਈਆਂ ਸਨ। ਇਸ ਮੌਕੇ ਪਾਰਟੀ 'ਚ ਦੋਵੇਂ ਇਕ-ਦੂਜੇ ਦੇ ਕਾਫੀ ਕਰੀਬ ਨਜ਼ਰ ਆਏ। ਖਬਰਾਂ ਮੁਤਾਬਕ ਏਪੀ ਅਤੇ ਆਇਰਾ ਇਕ ਦੂਜੇ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀ ਕੈਮਿਸਟਰੀ ਸਭ ਕੁਝ ਬਿਆਨ ਕਰ ਰਹੀ ਹੈ। ਇਸ ਨੂੰ ਦੇਖਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਏਪੀ ਨੂੰ ਨਵੀਂ ਪ੍ਰੇਮਿਕਾ ਮਿਲ ਗਈ ਹੈ।  




ਭਾਰਤ ਵਿੱਚ ਜਲਦ ਕਰਨਗੇ ਲਾਈਵ ਕੰਸਰਟ


ਉਨ੍ਹਾਂ ਨੇ ਜਲਦ ਹੀ ਭਾਰਤ 'ਚ ਲਾਈਵ ਕੰਸਰਟ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਨੇ ਇਸ ਦੌਰੇ ਦਾ ਐਲਾਨ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ ਅਤੇ ਲਿਖਿਆ, ''ਜਲਦੀ ਹੀ ਟੂਰ ਹੋਵੇਗਾ... ਮੈਂ ਆਪਣੇ ਘਰ ਆ ਰਿਹਾ ਹਾਂ। ਹਾਲਾਂਕਿ ਕੰਸਰਟ ਦੀਆਂ ਤਰੀਕਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।






Read MOre: Entertainment Breaking: ਮਸ਼ਹੂਰ ਅਦਾਕਾਰ ਸਾਹ ਲੈਣ 'ਚ ਤਕਲੀਫ ਤੋਂ ਬਾਅਦ ਹਸਪਤਾਲ ਭਰਤੀ, ਅਚਾਨਕ ਉੱਠਿਆ ਛਾਤੀ 'ਚ ਦਰਦ...