B Praak: ਬੀ ਪ੍ਰਾਕ ਨੇ ਪਤਨੀ ਮੀਰਾ ਬੱਚਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਮੁਲਾਕਾਤ ਦੀ ਪਹਿਲੀ ਤਸਵੀਰ ਕੀਤੀ ਸਾਂਝੀ
B Praak Wish Birthday To Wife Meera: ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਮਿਊਜ਼ਿਕ ਜਗਤ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰਨ ਵਾਲੇ ਸੰਗੀਤਕਾਰ ਬੀ ਪ੍ਰਾਕ ਨੇ ਆਪਣੀ ਪਤਨੀ ਮੀਰਾ ਬੱਚਨ ਨੂੰ ਖਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ...
B Praak Wish Birthday To Wife Meera: ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਮਿਊਜ਼ਿਕ ਜਗਤ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰਨ ਵਾਲੇ ਸੰਗੀਤਕਾਰ ਬੀ ਪ੍ਰਾਕ ਨੇ ਆਪਣੀ ਪਤਨੀ ਮੀਰਾ ਬੱਚਨ ਨੂੰ ਖਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ। ਦਰਅਸਲ, ਕਲਾਕਾਰ ਨੇ ਪਤਨੀ ਮੀਰਾ ਨਾਲ ਆਪਣੀ ਪਹਿਲੀ ਮੁਲਾਕਾਤ ਦੀ ਸ਼ਾਨਦਾਰ ਤਸਵੀਰ ਸ਼ੇਅਰ ਕਰਦੇ ਹੋਏ ਵਧਾਈ ਦਿੱਤੀ। ਇਸ ਤਸਵੀਰ ਉੱਪਰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਕਮੈਂਟ ਕਰ ਜਨਮਦਿਨ ਵਿਸ਼ ਕਰ ਰਹੇ ਹਨ। ਤੁਸੀ ਵੀ ਵੇਖੋ ਬੀ ਪ੍ਰਾਕ ਵੱਲੋਂ ਸਾਂਝੀ ਕੀਤੀ ਤਸਵੀਰ ਅਤੇ ਉਸਦੀ ਪਿਆਰ ਭਰੀ ਕੈਪਸ਼ਨ...
View this post on Instagram
ਦਰਅਸਲ, ਬੀ ਪ੍ਰਾਕ ਨੇ ਮੀਰਾ ਬੱਚਨ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ। ਜੋ ਕਿ ਉਨ੍ਹਾਂ ਦੇ ਪਹਿਲੀ ਮੁਲਾਕਾਤ ਦੀ ਤਸਵੀਰ ਹੈ। ਇਸ ਨੂੰ ਪੋਸਟ ਕਰਦੇ ਹੋਏ ਕਲਾਕਾਰ ਨੇ ਕੈਪਸ਼ਨ ਵਿੱਚ ਲਿਖਿਆ, 2017 ਵਿੱਚ ਸਾਡੀ ਪਹਿਲੀ ਕਲਿੱਕ ਕੀਤੀ ਫੋਟੋ😍❤️ਹੁਣ ਤੱਕ ਦੀਆਂ ਸਾਰੀਆਂ ਅਸੀਸਾਂ... ਇੱਕ ਵਾਰ ਫਿਰ ਜਨਮਦਿਨ ਮੁਬਾਰਕ ਲਵ💋❤️...
ਕਲਾਕਾਰ ਦੀ ਇਸ ਤਸਵੀਰ ਉੱਪਰ ਪਤਨੀ ਮੀਰਾ ਬੱਚਨ ਨੇ ਹਾਰਟ ਇਮੋਜ਼ੀ ਵਾਲਾ ਕਮੈਂਟ ਕੀਤਾ ਹੈ। ਹਾਲਾਂਕਿ ਬੀ ਪ੍ਰਾਕ ਦੀ ਇਸ ਤਸਵੀਰ ਉੱਪਰ ਇੱਕ ਪ੍ਰਸ਼ੰਸ਼ਕ ਨੇ ਮਜ਼ਾਕੀਆ ਕਮੈਂਟ ਕੀਤਾ ਹੈ। ਉਸਨੇ ਕਮੈਂਟ ਕਰ ਲਿਖਿਆ, ਪਾਜ਼ੀ ਤੁਸੀ ਵੀ ਕਮਾਲ ਹੋ... ਕਦੇ ਤੁਹਾਡਾ ਦਿਲ ਨਹੀਂ ਟੁੱਟਿਆ, ਫਿਰ ਵੀ ਜਾਨੀ ਪਾਜ਼ੀ ਦੇ ਨਾਲ ਮਿਲ ਕੇ ਸਾਰੇ ਦਿਲ ਟੁੱਟ ਵਾਲੇ ਮੁੰਡਿਆਂ ਨੂੰ ਰੁਲਾਉਣ ਤੇ ਤੁਲੇ ਹੋ...
View this post on Instagram
ਦੱਸ ਦੇਈਏ ਕਿ ਬੀ ਪ੍ਰਾਕ ਉਨ੍ਹਾਂ ਗਾਇਕ ਅਤੇ ਸੰਗੀਤਕਾਰਾਂ ਵਿੱਚੋਂ ਇੱਕ ਹਨ ਜੋ ਨਾ ਸਿਰਫ ਪੰਜਾਬੀ ਸਗੋਂ ਬਾਲੀਵੁੱਡ ਫਿਲਮਾਂ ਦੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਚੁੱਕੇ ਹਨ। ਹਾਲ ਹੀ ਵਿੱਚ ਕਲਾਕਾਰ ਨੇ ਅਜੇ ਦੇਵਗਨ ਦੀ ਫਿਲਮ ਭੋਲਾ ਵਿੱਚ ਇੱਕ ਗੀਤ ਨੂੰ ਆਪਣੀ ਆਵਾਜ਼ ਦਿੱਤੀ ਸੀ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ।