(Source: ECI/ABP News)
B Praak: ਬੀ ਪ੍ਰਾਕ ਦਾ ਸੁਪਨਾ ਹੋਇਆ ਸਾਕਾਰ, ਕਈ ਮੁਸ਼ਕਿਲਾਂ ਬਾਅਦ ਡੇਢ ਸਾਲ ਲਗਾ ਪੂਰਾ ਕੀਤਾ ਇਹ ਕੰਮ
B Praak Biggest Dream: ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਮਿਊਜ਼ਿਕ ਜਗਤ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰਨ ਵਾਲੇ ਸੰਗੀਤਕਾਰ ਬੀ ਪ੍ਰਾਕ ਦਾ ਸਭ ਤੋਂ ਖਾਸ ਅਤੇ ਵੱਡਾ ਸੁਪਨਾ ਸਾਕਾਰ ਹੋ ਗਿਆ ਹੈ। ਜੀ ਹਾਂ, 'ਤੇਰੀ ਮਿੱਟੀ' ਅਤੇ ਕਦੇ 'ਫਿਲਹਾਲ'..
![B Praak: ਬੀ ਪ੍ਰਾਕ ਦਾ ਸੁਪਨਾ ਹੋਇਆ ਸਾਕਾਰ, ਕਈ ਮੁਸ਼ਕਿਲਾਂ ਬਾਅਦ ਡੇਢ ਸਾਲ ਲਗਾ ਪੂਰਾ ਕੀਤਾ ਇਹ ਕੰਮ Punjabi Singer B Praak s dream come true this work was completed after one and a half years and many difficulties B Praak: ਬੀ ਪ੍ਰਾਕ ਦਾ ਸੁਪਨਾ ਹੋਇਆ ਸਾਕਾਰ, ਕਈ ਮੁਸ਼ਕਿਲਾਂ ਬਾਅਦ ਡੇਢ ਸਾਲ ਲਗਾ ਪੂਰਾ ਕੀਤਾ ਇਹ ਕੰਮ](https://feeds.abplive.com/onecms/images/uploaded-images/2023/04/30/98a0e17fd05e66baaf56496af2155c491682827208640709_original.jpg?impolicy=abp_cdn&imwidth=1200&height=675)
B Praak Biggest Dream: ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਮਿਊਜ਼ਿਕ ਜਗਤ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰਨ ਵਾਲੇ ਸੰਗੀਤਕਾਰ ਬੀ ਪ੍ਰਾਕ ਦਾ ਸਭ ਤੋਂ ਖਾਸ ਅਤੇ ਵੱਡਾ ਸੁਪਨਾ ਸਾਕਾਰ ਹੋ ਗਿਆ ਹੈ। ਜੀ ਹਾਂ, 'ਤੇਰੀ ਮਿੱਟੀ' ਅਤੇ ਕਦੇ 'ਫਿਲਹਾਲ' ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਬੀ ਪ੍ਰਾਕ ਵੱਲੋਂ ਹਾਲ ਹੀ ਵਿੱਚ ਆਪਣੀ ਨਵੀਂ ਐਲਬਮ (ZOHRAJABEEN) ਜ਼ੋਹਰਾਜ਼ਬੀਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਬਮ ਬੀ ਪ੍ਰਾਕ ਦੇ ਦਿਲ ਦੇ ਬੇਹੱਦ ਕਰੀਬ ਹੈ। ਕਿਉਂਕਿ ਇਸ ਨੂੰ ਉਨ੍ਹਾਂ ਡੇਢ ਸਾਲ ਲਗਾ ਕੇ ਕਈ ਮੁਸ਼ਕਿਲਾਂ ਬਾਅਦ ਪੂਰਾ ਕੀਤਾ ਹੈ। ਕਲਾਕਾਰ ਨੇ ਇਸ ਐਲਬਮ ਨੂੰ ਤਿਆਰ ਕਰਨ ਤੇ ਆਪਣਾ ਅਨੁਭਵ ਸਾਂਝਾ ਕੀਤਾ ਹੈ। ਤੁਸੀ ਵੀ ਵੇਖੋ ਬੀ ਪ੍ਰਾਕ ਦੀ ਇਹ ਪੋਸਟ...
View this post on Instagram
ਦਰਅਸਲ, ਗਾਇਕ ਬੀ ਪ੍ਰਾਕ ਨੇ ਆਪਣੀ ਨਵੀਂ ਐਲਬਮ ਦਾ ਪੋਸਟਰ ਸਾਂਝਾ ਕਰਦੇ ਹੋਏ ਉਸ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਜੋਹਰਾਜ਼ਬੀਨ ਨਾਲ ਬਹੁਤ ਸਾਰੇ ਜਜ਼ਬਾਤ ਜੁੜੇ ਹਨ। ਸਾਡੀ ਸਾਰਿਆਂ ਦੀ ਇਸ ਐਲਬਮ ਤੇ ਡੇਢ ਸਾਲ ਦੀ ਮੇਹਨਤ ਲੱਗੀ। ਅਸੀ ਇੱਕ ਦੂਜੇ ਨਾਲ ਖਫਾ ਵੀ ਹੋਏ। ਇਸ ਨੂੰ ਬਣਾਉਣਦੇ ਹੋਏ ਮੇਰੀ ਜ਼ਿੰਦਗੀ ਦਾ ਇੱਕ ਅਜਿਹਾ ਸੁਪਨਾ ਹੈ ਇਹ ਜੋ ਅਸੀ ਸਭ ਨੇ ਦੇਖਿਆ ਸੀ ਅਤੇ ਅੱਜ ਉਹ ਪੂਰਾ ਹੋਣ ਜਾ ਰਿਹਾ ਹੈ। ਮੈਂ ਜਾਨੀ, ਅਰਵਿੰਦ ਖਹਿਰਾ ਅਤੇ ਗੌਰਵ ਦੇ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਗਾ। ਹੁਣ ਇਹ ਐਲਬਮ ਤੁਹਾਡੀ ਸਾਰਿਆਂ ਦੀ ਹੈ। ਮੈਨੂੰ ਉਮੀਦ ਹੈ ਕਿ ਇਹ ਐਲਬਮ ਤੁਹਾਡੇ ਦਿਲ ਵਿੱਚ ਇਸ ਤਰ੍ਹਾ ਘਰ ਕਰਕੇ ਜਾਵੇਗੀ ਜੋ ਇਤਿਹਾਸ ਬਣਾਵੇਗੀ ਬਾਕੀ ਸਭ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਹੈ ਧੰਨਵਾਦ 🙏🙏❤️❤️...
ਬੀ ਪ੍ਰਾਕ ਨੂੰ ਇਸ ਐਲਬਮ ਲਈ ਪ੍ਰਸ਼ੰਸ਼ਕ ਵੀ ਸ਼ੁਭਕਾਮਨਾਵਾਂ ਦੇ ਰਹੇ ਹਨ। ਦੱਸ ਦੇਈਏ ਕਿ ਬੀ ਪ੍ਰਾਕ ਉਨ੍ਹਾਂ ਗਾਇਕ ਅਤੇ ਸੰਗੀਤਕਾਰਾਂ ਵਿੱਚੋਂ ਇੱਕ ਹਨ ਜੋ ਨਾ ਸਿਰਫ ਪੰਜਾਬੀ ਸਗੋਂ ਬਾਲੀਵੁੱਡ ਫਿਲਮਾਂ ਦੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਚੁੱਕੇ ਹਨ। ਹਾਲ ਹੀ ਵਿੱਚ ਕਲਾਕਾਰ ਨੇ ਅਜੇ ਦੇਵਗਨ ਦੀ ਫਿਲਮ ਭੋਲਾ ਵਿੱਚ ਇੱਕ ਗੀਤ ਨੂੰ ਆਪਣੀ ਆਵਾਜ਼ ਦਿੱਤੀ ਸੀ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)