Baani Sandhu: ਪੰਜਾਬੀ ਗਾਇਕਾ ਬਾਣੀ ਸੰਧੂ ਦਾ ਤਿੱਖਾ ਤੰਜ, ਵੀਡੀਓ ਸਾਂਝੀ ਕਰ ਬੋਲੀ- ਲੋਕਾਂ ਤੋਂ ਧੋਖੇ ਖਾ ਕੇ...
Punjabi singer Baani Sandhu Video: ਪੰਜਾਬੀ ਗਾਇਕਾ ਬਾਣੀ ਸੰਧੂ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਖਾਸ ਗੱਲ ਇਹ ਹੈ ਕਿ ਬਾਣੀ ਗਾਇਕੀ ਤੋਂ ਬਾਅਦ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਕਿਸਮਤ ਅਜਾਮਾਉਣ ਜਾ ਰਹੀ ਹੈ...

Punjabi singer Baani Sandhu Video: ਪੰਜਾਬੀ ਗਾਇਕਾ ਬਾਣੀ ਸੰਧੂ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਖਾਸ ਗੱਲ ਇਹ ਹੈ ਕਿ ਬਾਣੀ ਗਾਇਕੀ ਤੋਂ ਬਾਅਦ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਕਿਸਮਤ ਅਜਾਮਾਉਣ ਜਾ ਰਹੀ ਹੈ। ਦਰਅਸਲ, ਉਹ ਫਿਲਮ 'ਮੈਡਲ' ਕਰਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਇਸ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ। ਦੱਸ ਦਈਏ ਕਿ ਉਸ ਦੀ ਇਹ ਫਿਲਮ 2 ਜੂਨ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਜਿਸ ਵਿੱਚ ਗਾਇਕ ਅਤੇ ਅਦਾਕਾਰ ਜੈ ਰੰਧਾਵਾ ਵੀ ਉਸ ਨਾਲ ਦਿਖਾਈ ਦੇਵੇਗਾ। ਇਸ ਵਿਚਕਾਰ ਬਾਣੀ ਨਫਰਤ ਕਰਨ ਵਾਲਿਆਂ ਦੇ ਤੰਜ ਕੱਸਦੇ ਹੋਏ ਨਜ਼ਰ ਆ ਰਹੀ ਹੈ।
View this post on Instagram
ਦਰਅਸਲ, ਬਾਣੀ ਸੰਧੂ ਵੱਲੋਂ ਆਪਣੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਗਈ ਹੈ। ਜਿਸ ਦੇ ਕੈਪਸ਼ਨ ਵਿੱਚ ਤੁਸੀ ਇਹ ਸੁਣ ਸਕਦੇ ਹੋ ਕਿ ਸਿੱਧੀ ਗੱਲ ਪੰਜਾਬੀ ਵਿੱਚ ਕਹਾ ਧੱਕੇ ਖਾ ਕੇ ਲੋਕਾਂ ਕੋਲੋਂ ਥੋਖੇ ਖਾ ਕੇ ਹੀ ਜੋ ਆਪਾ ਸਿੱਖਦੇ ਆਂ...ਉਹ ਮੈਨੂੰ ਮੇਰੇ ਹਿਸਾਬ ਨਾਲ ਕੋਈ ਸਕੂਲ ਕਾਲਜ ਨਹੀਂ ਸਿਖਾ ਸਕਦਾ... ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਾਣੀ ਸੰਧੂ ਵੱਲੋਂ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚ ਉਹ ਸਾਫ-ਸਾਫ ਨਫਰਤ ਕਰਨ ਵਾਲਿਆਂ ਨੂੰ ਜਵਾਬ ਦਿੰਦੀ ਹੋਈ ਦਿਖਾਈ ਦਿੱਤੀ।
View this post on Instagram
ਉਸ ਨੇ ਆਪਣੇ ਪਹਿਲੇ ਵੀਡੀਓ ਵਿੱਚ ਵਿਰੋਧੀਆਂ 'ਤੇ ਆਪਣੀ ਭੜਾਸ ਕੱਢੀ ਸੀ। ਉਸ ਨੇ ਵੀਡੀਓ ਸ਼ੇਅਰ ਕਰ ਕਿਹਾ ਸੀ ਕਿ, 'ਜਿਹੜੇ ਤੁਹਾਡੇ ਪਿੱਠ ਪਿੱਛੇ ਚੁਗਲੀਆਂ ਕਰਦੇ ਆ, ਉਨ੍ਹਾਂ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਇਹ ਤਾਂ ਉਹ ਧੋਬੀ ਨੇ ਜੋ ਮੁਫਤ 'ਚ ਤੁਹਾਡੇ ਪਾਪ ਧੋ ਰਹੇ ਹਨ। ਇਸ ਦੇ ਲਈ ਤੁਹਾਨੂੰ ਗੁੱਸਾ ਹੋਣ ਦੀ ਲੋੜ ਨਹੀਂ। ਇਸ ਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰੋ।' ਬਾਣੀ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਓ ਭੋਲੇ ਲੋਕੋ ਇਹੋ ਜਿਹੀ ਲੇਬਰ ਦਾ ਧੰਨਵਾਦ ਕਰਿਆ ਕਰੋ ਗੁੱਸਾ ਨਹੀਂ, ਬਾਕੀ ਮੈਡਲ ਲਈ ਤਿਆਰ ਰਹੋ। ਪਰਮਾਤਮਾ ਸਭ ਦਾ ਭਲਾ ਕਰੇ ਤੇ ਹਰ ਇਨਸਾਨ ਦੀ ਮੇਹਨਤ ਓਹਦੀ ਝੋਲੀ 'ਚ ਪਾਵੇ।'






















