(Source: ECI/ABP News)
Diljit Dosanjh: ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਬੀਸੀ ਪਲੇਸ 'ਚ ਲਗਾਈਆਂ ਰੌਣਕਾਂ, ਫੈਨਜ਼ ਨੂੰ ਲੁੱਟ ਲੈ ਗਿਆ ਦੋਸਾਂਝਾਵਾਲੇ ਦਾ ਅੰਦਾਜ਼
Diljit Dosanjh Canada Show: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੁਨੀਆਂ ਭਰ ਵਿੱਚ ਛਾਏ ਹੋਏ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕ ਵੀ ਬੇਹੱਦ ਪਸੰਦ ਕਰ ਰਹੇ ਹਨ। ਹਾਲ ਹੀ ਵਿੱਚ ਦਿਲਜੀਤ
![Diljit Dosanjh: ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਬੀਸੀ ਪਲੇਸ 'ਚ ਲਗਾਈਆਂ ਰੌਣਕਾਂ, ਫੈਨਜ਼ ਨੂੰ ਲੁੱਟ ਲੈ ਗਿਆ ਦੋਸਾਂਝਾਵਾਲੇ ਦਾ ਅੰਦਾਜ਼ Punjabi-singer-diljit-dosanjh-historic-show-canada-bc-place-actor-shared-new-post-on-instagram Diljit Dosanjh: ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਬੀਸੀ ਪਲੇਸ 'ਚ ਲਗਾਈਆਂ ਰੌਣਕਾਂ, ਫੈਨਜ਼ ਨੂੰ ਲੁੱਟ ਲੈ ਗਿਆ ਦੋਸਾਂਝਾਵਾਲੇ ਦਾ ਅੰਦਾਜ਼](https://feeds.abplive.com/onecms/images/uploaded-images/2024/04/28/c777311a798b8b354426cfc288d3e14a1714273829817709_original.jpg?impolicy=abp_cdn&imwidth=1200&height=675)
Diljit Dosanjh Canada Show: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੁਨੀਆਂ ਭਰ ਵਿੱਚ ਛਾਏ ਹੋਏ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕ ਵੀ ਬੇਹੱਦ ਪਸੰਦ ਕਰ ਰਹੇ ਹਨ। ਹਾਲ ਹੀ ਵਿੱਚ ਦਿਲਜੀਤ ਨੇ ਇੱਕ ਵਾਰ ਫਿਰ ਕੈਨੇਡਾ ਦੇ ਬੀਸੀ ਪਲੇਸ 'ਚ ਆਪਣਾ ਸ਼ੋਅ ਕਰ ਇਤਿਹਾਸ ਰਚ ਦਿੱਤਾ। ਦਰਅਸਲ, ਪਹਿਲੀ ਵਾਰ ਕਿਸੇ ਪੰਜਾਬੀ ਗਾਇਕ ਵੱਲੋਂ ਵੈਨਕੂਵਰ ਦੇ ਬੀਸੀ ਪਲੇਸ ਤੇ ਟੋਰਾਂਟੋ ਦੇ ਰੋਜਰਸ ਸੈਂਟਰ ਵਿੱਚ ਸ਼ੋਅ ਕੀਤਾ ਗਿਆ। ਇਸ ਦੌਰਾਨ 54 ਹਜ਼ਾਰ ਲੋਕਾਂ ਦੇ ਬੈਠਣ ਦੀ ਸਮੱਰਥਾ ਰੱਖਣ ਵਾਲੇ ਸਟੇਡੀਅਮ ਵਿੱਚ ਦੋਸਾਂਝਾਵਾਲੇ ਨੇ ਆਪਣੀ ਗਾਇਕੀ ਅਤੇ ਸਟਾਇਲ ਨਾਲ ਸਭ ਨੂੰ ਦੀਵਾਨਾ ਬਣਾ ਲਿਆ। ਦੱਸ ਦੇਈਏ ਕਿ ਇਸ ਦੌਰਾਨ ਗਾਇਕ ਦੀਆਂ ਸਾਰੀਆਂ ਟਿਕਟਾਂ ਵੀ ਸੋਲਡ ਹੀ ਗਈਆਂ ਸੀ। ਜੋ ਕਿ ਪੰਜਾਬੀ ਕਲਾਕਾਰ ਦੇ ਨਾਂਅ ਇੱਕ ਵੱਡੀ ਉਪਲੱਬਧੀ ਹੈ।
ਇਸ ਵਿਚਾਲੇ ਕਲਾਕਾਰ ਨੇ ਆਪਣੇ ਸ਼ੋਅ ਦੀ ਖਾਸ ਝਲਕ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ ਹੈ। ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ, ਕਲਾਕਾਰ ਵੱਲੋਂ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।
View this post on Instagram
ਜਾਣਕਾਰੀ ਦੇ ਮੁਤਾਬਕ ਦਿਲਜੀਤ ਦੀ ਕੈਨੇਡਾ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ, ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਉੱਥੇ ਜ਼ਿਆਦਾ ਗਿਣਤੀ 'ਚ ਪੰਜਾਬੀ ਵੱਸਦੇ ਹਨ। ਇਹ ਵੀ ਦੱਸ ਦਈਏ ਕਿ ਕੈਨੇਡਾ ਦੇ ਟਾਈਮ ਮੁਤਾਬਕ 27 ਅਪ੍ਰੈਲ ਨੂੰ ਸ਼ਾਮੀਂ ਸਾਢੇ 6 ਵਜੇ ਦਿਲਜੀਤ ਦਾ ਸ਼ੋਅ ਸ਼ੁਰੂ ਹੋਵੇਗਾ। ਇਸ ਸ਼ੋਅ ਦੀ ਟਿਕਟ 44 ਡਾਲਰ (2600 ਰੁਪਏ) ਤੋਂ ਸ਼ੁਰੂ ਹੋ ਕੇ 374 ਕੈਨੇਡੀਅਨ ਡਾਲਰ (22, 799.18 ਰੁਪਏ) ਤੱਕ ਹੈ। ਦੂਜੇ ਪਾਸੇ ਦਿਲਜੀਤ ਖੁਦ ਵੀ ਆਪਣੇ ਇਸ ਸ਼ੋਅ ਨੂੰ ਲੈਕੇ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ। ਇਸ ਬਾਰੇ ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ।
View this post on Instagram
ਦਿਲਜੀਤ ਦੋਸਾਂਝ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦੀ ਪੰਜਾਬ ਦੇ ਨਾਲ-ਨਾਲ ਕੈਨੇਡਾ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ, ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਉੱਥੇ ਜ਼ਿਆਦਾ ਗਿਣਤੀ 'ਚ ਪੰਜਾਬੀਆਂ ਦਾ ਬਸੇਰਾ ਹੈ। ਦੱਸ ਦਈਏ ਕਿ ਦਿਲਜੀਤ ਦਾ ਸ਼ੋਅ ਕੈਨੇਡਾ ਦੇ ਟਾਈਮ ਮੁਤਾਬਕ 27 ਅਪ੍ਰੈਲ ਨੂੰ ਸ਼ਾਮ ਸਾਢੇ 6 ਵਜੇ ਸ਼ੁਰੂ ਹੋਇਆ। ਇਸ ਸ਼ੋਅ ਦੀ ਟਿਕਟ 44 ਡਾਲਰ (2600 ਰੁਪਏ) ਤੋਂ ਸ਼ੁਰੂ ਹੋ ਕੇ 374 ਕੈਨੇਡੀਅਨ ਡਾਲਰ (22, 799.18 ਰੁਪਏ) ਸੀ। ਇਸ ਦੌਰਾਨ ਖਾਸ ਗੱਲ ਇਹ ਹੈ ਕਿ ਦਿਲਜੀਤ ਦਾ ਸ਼ੋਅ ਸੋਲਡ ਆਊਟ ਹੋਇਆ ਅਤੇ ਵਿਦੇਸ਼ੀਆਂ ਦੇ ਨਾਲ-ਨਾਲ ਪੰਜਾਬੀ ਵੀ ਇਸ ਸ਼ੋਅ ਦਾ ਹਿੱਸਾ ਬਣੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)