Diljit Dosanjh: ਦਿਲਜੀਤ ਦੋਸਾਂਝ ਨੇ ਮੈਨੇਜਰ ਸੋਨਾਲੀ ਨਾਲ ਤੋੜੇ 10 ਸਾਲ ਪੁਰਾਣੇ ਨਾਤੇ, ਜਾਣੋ ਨੌਕਰੀ ਤੋਂ ਕਿਉਂ ਕੱਢਿਆ ਬਾਹਰ? ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
Diljit Dosanjh- Manager Sonali Singh Controversy: ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰ ਚੁੱਕੇ ਹਨ। ਹਾਲ ਹੀ ਵਿੱਚ ਗਾਇਕ ਨੇ ਮੇਟ ਗਾਲਾ ਵਿੱਚ...

Diljit Dosanjh- Manager Sonali Singh Controversy: ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰ ਚੁੱਕੇ ਹਨ। ਹਾਲ ਹੀ ਵਿੱਚ ਗਾਇਕ ਨੇ ਮੇਟ ਗਾਲਾ ਵਿੱਚ ਆਪਣੇ ਵੱਖਰੇ ਪਹਿਰਾਵੇ ਨਾਲ ਤਹਿਲਕਾ ਮਚਾ ਦਿੱਤਾ। ਦਿਲਜੀਤ ਅਕਸਰ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਇੱਕ ਵਾਰ ਫਿਰ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲਾਂਕਿ ਇਸਦੀ ਵਜ੍ਹਾ ਉਨ੍ਹਾਂ ਦੀ ਕੋਈ ਫਿਲਮ ਜਾਂ ਗੀਤ ਨਹੀਂ ਬਲਕਿ ਮੈਨੇਜਰ ਸੋਨਾਲੀ ਸਿੰਘ ਨਾਲ ਵਿਵਾਦ ਹੈ। ਇਸ ਉੱਪਰ ਦੋਵਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਪਰ ਇੱਕ-ਦੂਜੇ ਨੂੰ ਉਨ੍ਹਾਂ ਨੇ ਇੰਸਟਾਗ੍ਰਾਮ ਤੋਂ ਅਨਫਾਲੋ ਵੀ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਦਿਲਜੀਤ ਨੇ ਆਪਣੀ ਮੈਨੇਜਰ ਸੋਨਾਲੀ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸੋਨਾਲੀ ਲੰਬੇ ਸਮੇਂ ਤੋਂ ਦਿਲਜੀਤ ਨਾਲ ਕੰਮ ਕਰ ਰਹੀ ਸੀ। ਸੋਨਾਲੀ ਲੰਬੇ ਸਮੇਂ ਤੋਂ ਦਿਲਜੀਤ ਦੀ ਮੈਨੇਜਨਰ ਵਜੋਂ ਕੰਮ ਕਰ ਰਹੀ ਸੀ, ਪਰ ਹੁਣ ਉਹ ਦਿਲਜੀਤ ਦੇ ਨਾਲ ਨਹੀਂ ਹੈ। ਵਿਸ਼ੇਸ਼ ਜਾਣਕਾਰੀ ਹੈ ਕਿ ਗਾਇਕ ਨੇ ਸੋਨਾਲੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸੋਨਾਲੀ ਨੂੰ ਆਖਰੀ ਵਾਰ ਅਪ੍ਰੈਲ ਦੇ ਪਹਿਲੇ ਹਫ਼ਤੇ ਦਿਲਜੀਤ ਨਾਲ ਦੇਖਿਆ ਗਿਆ ਸੀ, ਜਦੋਂ ਉਹ ਲਾਸ ਏਂਜਲਸ ਵਿੱਚ ਹਾਲੀਵੁੱਡ ਅਦਾਕਾਰ ਵਿਲ ਸਮਿਥ ਨੂੰ ਮਿਲਿਆ ਸੀ। ਉਦੋਂ ਤੋਂ ਹੀ ਦੋਵਾਂ ਨੂੰ ਇਕੱਠੇ ਨਹੀਂ ਵੇਖਿਆ ਗਿਆ।
ਦਿਲਜੀਤ ਨੇ ਇਹ ਵੱਡਾ ਫੈਸਲਾ ਕਿਉਂ ਲਿਆ?
ਸੋਨਾਲੀ ਸੋਸ਼ਲ ਮੀਡੀਆ 'ਤੇ ਵੀ ਦਿਲਜੀਤ ਨੂੰ ਫਾਲੋ ਨਹੀਂ ਕਰ ਰਹੀ ਹੈ। ਉਸਨੂੰ ਮਈ ਵਿੱਚ ਮੇਟ ਗਾਲਾ ਵਿੱਚ ਵੀ ਨਹੀਂ ਦੇਖਿਆ ਗਿਆ ਸੀ, ਜਿੱਥੇ ਉਹ ਆਮ ਤੌਰ 'ਤੇ ਪਰਦੇ ਦੇ ਪਿੱਛੇ ਦੀਆਂ ਤਸਵੀਰਾਂ ਅਤੇ ਸਾਰੀਆਂ ਪੋਸਟਾਂ ਆਪਣੇ ਅਧਿਕਾਰਤ ਹੈਂਡਲ 'ਤੇ ਪੋਸਟ ਕਰਦੀ ਸੀ, ਪਰ ਸੋਨਾਲੀ ਨੇ ਮੇਟ ਗਾਲਾ ਵਿੱਚ ਵੀ ਅਜਿਹਾ ਕੁਝ ਨਹੀਂ ਕੀਤਾ। ਪਿਛਲੇ ਇੱਕ ਮਹੀਨੇ ਤੋਂ, ਉਹ ਸੋਸ਼ਲ ਮੀਡੀਆ 'ਤੇ ਸਿਰਫ਼ ਅਧਿਆਤਮਿਕ ਪੋਸਟਾਂ ਅਤੇ ਆਪਣੇ ਪਰਿਵਾਰ ਨਾਲ ਜੁੜੀਆਂ ਸਟੋਰੀਜ਼ ਪੋਸਟ ਕਰ ਰਹੀ ਹੈ।
View this post on Instagram
ਸੋਨਾਲੀ ਨੇ ਕੀ ਕਿਹਾ?
ਮਿਲੀ ਜਾਣਕਾਰੀ ਅਨੁਸਾਰ, ਪਤਾ ਲੱਗਿਆ ਹੈ ਕਿ ਦਿਲਜੀਤ ਅਤੇ ਸੋਨਾਲੀ ਵਿਚਕਾਰ ਝਗੜੇ ਦਾ ਕਾਰਨ ਇਹ ਹੈ ਕਿ ਉਸਨੇ ਦਿਲਜੀਤ ਨੂੰ ਕਈ ਤਰੀਕਿਆਂ ਨਾਲ ਗਲਤ ਢੰਗ ਨਾਲ ਪੇਸ਼ ਕੀਤਾ ਅਤੇ ਇਹ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ ਦਿਲਜੀਤ ਨੂੰ ਇਸ ਬਾਰੇ ਪਤਾ ਲੱਗਾ। ਇਸ ਦੇ ਨਾਲ ਹੀ, ਦਿਲਜੀਤ ਨੂੰ ਸੋਨਾਲੀ ਦੇ ਮਿਸਮੈਨੇਜਮੈਂਟ ਬਾਰੇ ਵੀ ਪਤਾ ਲੱਗਾ, ਜਿਸ ਤੋਂ ਬਾਅਦ ਗਾਇਕ ਨੇ ਸ਼ਾਇਦ ਇਹ ਫੈਸਲਾ ਲਿਆ। ਹਾਲਾਂਕਿ, ਸੋਨਾਲੀ ਸਿੰਘ ਵੱਲੋਂ ਇਸ ਨੂੰ ਝੂਠਾ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ "ਇਹ ਪੂਰੀ ਤਰ੍ਹਾਂ ਝੂਠ ਹੈ।" ਮੈਨੇਜਰ ਨੇ ਗਾਇਕ ਬਾਰੇ ਗੱਲ ਕਰਦੇ ਹੋਏ ਕਿਹਾ ਕਿ "ਉਹ ਮੇਰੇ ਪਰਿਵਾਰ ਵਾਂਗ ਹੈ ਅਤੇ ਹਮੇਸ਼ਾ ਰਹਿਣਗੇ।" ਫਿਲਹਾਲ, ਦਿਲਜੀਤ ਨੇ ਕਿਸੇ ਹੋਰ ਨੂੰ ਆਪਣੇ ਮੈਨੇਜਰ ਵਜੋਂ ਨਿਯੁਕਤ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















