Garry Sandhu: ਗੈਰੀ ਸੰਧੂ ਨੇ ਪੰਜਾਬੀ ਕਲਾਕਾਰਾਂ 'ਤੇ ਕੱਸਿਆ ਤੰਜ! ਬੋਲੇ- 'Sympathy ਕਾਰਡ ਖੇਡਣਾ ਬੰਦ ਕਰੋ'
Garry Sandhu Comment on Karan Aujla: ਪੰਜਾਬੀ ਗਾਇਕ ਗੈਰੀ ਸੰਧੂ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਜਿਨ੍ਹਾਂ ਇੱਕ ਤੋਂ ਬਾਅਦ ਇੱਕ ਕਈ ਸੁਪਰਹਿੱਟ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ
Garry Sandhu Comment on Karan Aujla: ਪੰਜਾਬੀ ਗਾਇਕ ਗੈਰੀ ਸੰਧੂ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਜਿਨ੍ਹਾਂ ਇੱਕ ਤੋਂ ਬਾਅਦ ਇੱਕ ਕਈ ਸੁਪਰਹਿੱਟ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ। ਹਾਲਾਂਕਿ ਪੰਜਾਬੀ ਗਾਇਕ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਵੀ ਸੁਰਖੀਆਂ ਵਿੱਚ ਰਹਿੰਦਾ ਹੈ। ਪਰ ਇਸ ਵਾਰ ਗੈਰੀ ਆਪਣੀ ਨਵੀਂ ਪੋਸਟ ਨੂੰ ਲੈ ਸੁਰਖੀਆਂ ਵਿੱਚ ਆ ਗਏ ਹਨ। ਦਰਅਸਲ, ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਕਲਾਕਾਰਾਂ ਉੱਪਰ ਤੰਜ ਕੱਸਿਆ ਹੈ, ਜੋ ਇਹ ਕਹਿੰਦੇ ਫਿਰਦੇ ਹਨ, ਕਿ ਅਸੀ ਬਹੁਤ ਸੰਘਰਸ਼ ਕੀਤਾ ਹੈ।
ਪੰਜਾਬੀ ਗਾਇਕ ਗੈਰੀ ਸੰਧੂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਜਿਹਨੂੰ ਦੇਖ ਲਓ ਹਰ ਬੰਦਾ ਇਹੀ ਕਹਿੰਦਾ ਬਾਈ ਮੈਂ ਸੰਘਰਸ਼ ਬਹੁਤ ਕੀਤਾ, ਪਰ ਸੱਚ ਗੱਲ ਤਾਂ ਇਹ ਆ ਕੇ ਤੁਸੀ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਵਿੱਚ ਹਰ ਚੀਜ਼ ਆਲੀਸ਼ਾਨ ਹੋਵੇ, ਵਧੀਆ ਕਾਰ, ਵਧੀਆ ਘਰ ਫਿਰ ਸਾਲਾ ਰੋਣਾ ਕਾਹਦਾ। ਹਮਦਰਦੀ ਹਾਸਲ ਕਰਨਾ ਬੰਦ ਕਰੋ, ਸਿਰਫ਼ ਆਪਣੀਆਂ ਇੱਛਾਵਾਂ ਲਈ ਸਖ਼ਤ ਮਿਹਨਤ ਕਰੋ...
View this post on Instagram
ਗੈਰੀ ਦੀ ਇਸ ਪੋਸਟ ਤੋਂ ਇਹ ਤਾਂ ਸਾਫ ਹੋ ਗਿਆ ਹੈ ਕਿ ਉਨ੍ਹਾਂ ਅਸਿੱਧੇ ਤੌਰ ਤੇ ਕਿਸੇ ਪੰਜਾਬੀ ਕਲਾਕਾਰ ਉੱਪਰ ਹੀ ਇਹ ਤੰਜ ਕੱਸਿਆ ਹੈ। ਹਾਲਾਂਕਿ ਇਸ ਵਿੱਚ ਨਾਂਅ ਦਾ ਜ਼ਿਕਰ ਨਹੀਂ ਕੀਤਾ ਹੈ।
ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ ਨੂੰ ਇਹ ਗੱਲ ਕਈ ਵਾਰ ਕਹਿਦੇ ਹੋਏ ਸੁਣਿਆ ਗਿਆ ਹੈ। ਇਸ ਤੋਂ ਇਲਾਵਾ ਕੁਝ ਕਲਾਕਾਰ ਹੋਰ ਵੀ ਇਸ ਲਿਸਟ ਵਿੱਚ ਸ਼ਾਮਲ ਹਨ, ਜਿਨ੍ਹਾਂ ਲਾਈਵ ਆ ਅਜਿਹੀਆਂ ਕਈ ਗੱਲਾਂ ਕਹੀਆਂ ਹਨ। ਜੇਕਰ ਔਜਲਾ ਦੀ ਗੱਲ ਕਰਿਏ ਤਾਂ ਰਾਕਾ ਨਾਲ ਆਪਣੇ ਵਿਵਾਦ ਦੌਰਾਨ ਉਨ੍ਹਾਂ ਆਪਣੀ ਗੱਲ ਨੂੰ ਸਪੱਸ਼ਟ ਕਰਦੇ ਹੋਏ ਅਜਿਹਾ ਹੀ ਕੁਝ ਕਿਹਾ ਸੀ। ਫਿਲਹਾਲ ਗੈਰੀ ਸੰਧੂ ਦੀ ਇਹ ਪੋਸਟ ਕਿਸ ਕਲਾਕਾਰ ਵੱਲ ਇਸ਼ਾਰਾ ਹੈ, ਇਸ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ।
Read More: MC Stan: ਐਮਸੀ ਸਟੈਨ ਨੇ ਰੈਪ ਛੱਡਣ ਦਾ ਕੀਤਾ ਐਲਾਨ, ਜਾਣੋ ਅਚਾਨਕ ਕਿਉਂ ਲਿਆ ਇਹ ਵੱਡਾ ਫੈਸਲਾ ?