Gitaj Bindrakhia: ਗੀਤਾਜ਼ ਨੇ ਪਿਤਾ ਸੁਰਜੀਤ ਬਿੰਦਰਖੀਆ ਨੂੰ ਕੀਤਾ ਯਾਦ, ਗਾਇਕ ਬੋਲਿਆ- 20 ਸਾਲ ਹੋ ਗਏ, ਮਿਸ ਯੂ ਬਾਪੂ...
Surjit Bindrakhia Death Anniversary: ਪੰਜਾਬੀ ਸਿਨੇਮਾ ਜਗਤ ਵਿੱਚ ਫ਼ਿਲਮ`ਮੋਹ`ਨਾਲ ਗੀਤਾਜ਼ ਬਿੰਦਰੱਖੀਆ ਨੇ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਗੀਤਾਜ਼ ਨੇ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ
Surjit Bindrakhia Death Anniversary: ਪੰਜਾਬੀ ਸਿਨੇਮਾ ਜਗਤ ਵਿੱਚ ਫ਼ਿਲਮ`ਮੋਹ`ਨਾਲ ਗੀਤਾਜ਼ ਬਿੰਦਰਖੀਆ ਨੇ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਗੀਤਾਜ਼ ਨੇ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਰਾਹੀਂ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਦੱਸ ਦੇਈਏ ਕਿ ਹਾਲ ਹੀ ਵਿੱਚ 17 ਨਵੰਬਰ ਨੂੰ ਗੀਤਾਜ਼ ਬਿੰਦਰੱਖੀਆ ਆਪਣੇ ਪਿਤਾ ਅਤੇ ਗਾਇਕ ਸੁਰਜੀਤ ਬਿੰਦਰਖੀਆ ਦੀ ਡੈਥ ਐਨਿਵਰਸਰੀ ਤੇ ਭਾਵੁਕ ਨਜ਼ਰ ਆਏ। ਗੀਤਾਜ਼ ਵੱਲੋਂ ਪਿਤਾ ਦੀ ਯਾਦ ਵਿੱਚ ਇੱਕ ਭਾਵੁਕ ਵੀਡੀਓ ਪੋਸਟ ਕੀਤੀ ਗਈ ਹੈ। ਜਿਸ ਨੂੰ ਵੇਖ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।
ਪੰਜਾਬੀ ਗਾਇਕ ਅਤੇ ਅਦਾਕਾਰ ਗੀਤਾਜ਼ ਬਿੰਦਰਖੀਆ ਨੇ ਆਪਣੇ ਸੋਸ਼ਲ ਮੀਡੀਆ ਹੈਡਲ ਉੱਪਰ ਪਿਤਾ ਦੀ ਯਾਦ ਵਿੱਚ ਇੱਕ ਖਾਸ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, 17 ਨਵੰਬਰ 20 ਸਾਲ ਹੋ ਗਏ ਅੱਜ, ਮਿਸ ਯੂ ਬਾਪੂ...ਤੁਸੀ ਰੂਹ ਹੀ ਹੋਰ ਸੀ... ਐਵੇਂ ਨੀ ਲੈਜੇਂਡ ਬਣ ਗਏ... #surjitbindrakhia
View this post on Instagram
ਕਾਬਿਲੇਗੌਰ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੁਰਜੀਤ ਬਿੰਦਰਖੀਆ ਟੌਪ ਸਿਤਾਰਿਆਂ ਵਿੱਚ ਗਿਣਿਆ ਜਾਂਦਾ ਸੀ। ਉਨ੍ਹਾਂ ਨੇ ਪੰਜਾਬੀ ਦਰਸ਼ਕਾਂ ਨੂੰ ਕਈ ਸੁਪਰਹਿੱਟ ਗੀਤ ਦਿੱਤੇ। ਕਲਾਕਾਰ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਨਾ ਸਿਰਫ ਫਿਲਮੀ ਸਿਤਾਰਿਆਂ ਸਗੋਂ ਪ੍ਰਸ਼ੰਸ਼ਕਾਂ ਦੇ ਵੀ ਹੋਸ਼ ਉੱਡਾ ਦਿੱਤੇ ਸੀ। ਹਾਲਾਂਕਿ ਆਪਣੇ ਪਿਤਾ ਸੁਰਜੀਤ ਦੀ ਮੌਤ ਤੋਂ ਬਾਅਦ ਗੀਤਾਜ਼ ਨੇ ਨਾਲ ਸਿਰਫ ਆਪਣੀ ਗਾਇਕੀ ਸਗੋਂ ਅਦਾਕਾਰੀ ਨਾਲ ਵੀ ਪ੍ਰਸ਼ੰਸ਼ਕਾਂ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ। ਗੀਤਾਜ਼ ਨੇ ਆਪਣੀ ਵਿਰਾਸਤ ਨੂੰ ਕਾਇਮ ਰੱਖਿਆ।
ਵਰਕਫਰੰਟ ਦੀ ਗੱਲ ਕਰਿਏ ਤਾਂ ਗੀਤਾਜ਼ ਫਿਲਮ ਗੋਡੇ ਗੋਡੇ ਚਾਅ ਵਿੱਚ ਨਜ਼ਰ ਆਏ ਸੀ। ਇਸ ਫਿਲਮ ਵਿੱਚ ਸੋਨਮ ਬਾਜਵਾ ਅਤੇ ਤਾਨੀਆਂ ਅਹਿਮ ਭੂਮਿਕਾ ਵਿੱਚ ਦਿਖਾਈ ਦਿੱਤੀਆਂ ਸੀ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।