Guru Randhawa: ਪੰਜਾਬੀ ਗਾਇਕ ਗੂਰੁ ਰੰਧਾਵਾ ਬੋਲੇ- ਪੰਜਾਬ 'ਚ ਪੰਜਾਬੀ ਭਾਸ਼ਾ ਲਾਜ਼ਮੀ, ਜਾਣੋ CBSE ਦੇ ਫੈਸਲੇ ਤੋਂ ਬਾਅਦ ਕਿਉਂ ਭੱਖੀ ਸਿਆਸਤ...?
Punjabi Singer Guru Randhawa: ਪੰਜਾਬ ਵਿੱਚ ਇਸ ਸਮੇਂ ਸੀਬੀਐਸਈ ਦੇ ਹੁਕਮਾਂ ਤੋਂ ਬਾਅਦ ਪੰਜਾਬੀ ਨੂੰ ਲੈ ਕੇ ਸਿਆਸਤ ਭੱਖੀ ਪਈ ਹੈ। ਦੱਸ ਦੇਈਏ ਕਿ ਇਸ ਉੱਪਰ ਕਈ ਹਸਤੀਆਂ ਵੱਲੋਂ ਆਪਣੇ ਵਿਚਾਰ ਸਾਹਮਣੇ ਰੱਖੇ ਜਾ ਰਹੇ ਹਨ।

Punjabi Singer Guru Randhawa: ਪੰਜਾਬ ਵਿੱਚ ਇਸ ਸਮੇਂ ਸੀਬੀਐਸਈ ਦੇ ਹੁਕਮਾਂ ਤੋਂ ਬਾਅਦ ਪੰਜਾਬੀ ਨੂੰ ਲੈ ਕੇ ਸਿਆਸਤ ਭੱਖੀ ਪਈ ਹੈ। ਦੱਸ ਦੇਈਏ ਕਿ ਇਸ ਉੱਪਰ ਕਈ ਹਸਤੀਆਂ ਵੱਲੋਂ ਆਪਣੇ ਵਿਚਾਰ ਸਾਹਮਣੇ ਰੱਖੇ ਜਾ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਵੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਬਣਾਉਣ ਸਬੰਧੀ ਅੱਗੇ ਆਏ ਹਨ। ਇਸ ਦੌਰਾਨ, ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ 'ਤੇ ਭਰਮ ਫੈਲਾਉਣ ਦਾ ਦੋਸ਼ ਲਗਾਇਆ ਹੈ।
ਪੰਜਾਬ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੰਜਾਬੀ ਭਾਸ਼ਾ ਬਾਰੇ ਇੱਕ ਵੱਡਾ ਬਿਆਨ ਪੋਸਟ ਕੀਤਾ ਹੈ। ਗੁਰੂ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਪੜ੍ਹ ਰਹੇ ਹਰ ਵਿਦਿਆਰਥੀ ਲਈ ਪੰਜਾਬੀ ਭਾਸ਼ਾ ਲਾਜ਼ਮੀ ਹੋਣੀ ਚਾਹੀਦੀ ਹੈ, ਭਾਵੇਂ ਉਹ ਕਿਸੇ ਵੀ ਬੋਰਡ ਵਿੱਚ ਪੜ੍ਹਦਾ ਹੋਵੇ।
ਗੁਰੂ ਰੰਧਾਵਾ ਨੇ ਆਪਣੀ ਮਾਂ-ਬੋਲੀ 'ਤੇ ਮਾਣ ਪ੍ਰਗਟ ਕਰਦੇ ਹੋਏ, ਕਿਹਾ, "ਇਹ ਸਾਡਾ ਮਾਣ ਅਤੇ ਪਛਾਣ ਹੈ। ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ, ਪਰ ਪੰਜਾਬੀ ਸਾਡੀ ਸੰਸਕ੍ਰਿਤੀ ਅਤੇ ਜੜ੍ਹਾਂ ਹਨ। ਮੇਰਾ ਪੂਰਾ ਵਜੂਦ ਮੇਰੀ ਭਾਸ਼ਾ ਅਤੇ ਪੰਜਾਬੀ ਗੀਤਾਂ ਕਰਕੇ ਹੈ।"
ਉਨ੍ਹਾਂ ਨੇ ਆਪਣੇ ਆਪ ਨੂੰ "ਹਮੇਸ਼ਾ ਇੱਕ ਮਾਣਮੱਤਾ ਪੇਂਡੂ, ਮਾਣਮੱਤਾ ਪੰਜਾਬੀ ਅਤੇ ਮਾਣਮੱਤਾ ਭਾਰਤੀ" ਦੱਸਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਸਿਰਸਾ ਵੱਲੋਂ 'ਆਪ'-ਅਕਾਲੀ ਆਗੂਆਂ 'ਤੇ ਜਵਾਬੀ ਹਮਲਾ
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸੀਬੀਐਸਈ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਵਿਸ਼ਿਆਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਵੈੱਬਸਾਈਟ 'ਤੇ ਦਿੱਤੀ ਗਈ ਸੂਚੀ ਸਿਰਫ ਸੰਕੇਤਕ ਹੈ। ਪੰਜਾਬੀ ਭਾਸ਼ਾ ਦੀ ਪ੍ਰੀਖਿਆ ਸ਼ਾਮਲ ਕੀਤੀ ਜਾਵੇਗੀ ਅਤੇ ਸਾਰੇ ਮੌਜੂਦਾ ਵਿਸ਼ੇ ਦੋ-ਬੋਰਡ ਪ੍ਰੀਖਿਆ ਪ੍ਰਣਾਲੀ ਵਿੱਚ ਜਾਰੀ ਰਹਿਣਗੇ। 'ਆਪ' ਅਤੇ ਅਕਾਲੀ ਆਗੂ ਬੇਲੋੜਾ ਭਰਮ ਪੈਦਾ ਕਰ ਰਹੇ ਹਨ! ਘਟੀਆ ਰਾਜਨੀਤੀ ਲਈ ਵਿਦਿਆਰਥੀਆਂ ਨੂੰ ਗੁੰਮਰਾਹ ਕਰਨਾ ਬੰਦ ਕਰੋ।
ਜਾਣੋ ਕੀ ਹੈ ਪੂਰਾ ਮਾਮਲਾ ?
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਦਸਵੀਂ ਜਮਾਤ ਲਈ ਇੱਕ ਨਵਾਂ ਪੈਟਰਨ ਤਿਆਰ ਕੀਤਾ ਹੈ। ਇਸ ਵਿੱਚ ਪੰਜਾਬੀ ਵਿਸ਼ੇ ਦੇ ਮੁੱਦੇ 'ਤੇ ਸਿਆਸਤ ਗਰਮਾ ਗਈ ਹੈ। 'ਆਪ' ਨੇ ਕੇਂਦਰ ਸਰਕਾਰ 'ਤੇ ਪੰਜਾਬੀ ਹਟਾਉਣ ਦਾ ਦੋਸ਼ ਲਗਾਇਆ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਅਤੇ ਸੀਬੀਐਸਈ ਨੇ ਪ੍ਰੀਖਿਆ ਪੈਟਰਨ ਤੋਂ ਪੰਜਾਬੀ ਨੂੰ ਜਾਣਬੁੱਝ ਕੇ ਹਟਾਇਆ ਹੈ। ਇਹ ਪੰਜਾਬ ਲਈ ਇੱਕ ਝਟਕਾ ਹੈ। ਉਹ ਇਸ ਮਾਮਲੇ ਵਿੱਚ ਕੇਂਦਰੀ ਸਿੱਖਿਆ ਮੰਤਰੀ ਨੂੰ ਪੱਤਰ ਲਿਖ ਰਹੇ ਹਨ। ਲੋੜ ਪੈਣ ਤੇ ਦਿੱਲੀ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਵੀ ਕਰਨਗੇ।
ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਸੀਬੀਐਸਈ ਦੇ ਨਵੇਂ ਪੈਟਰਨ ਵਿੱਚੋਂ ਪੰਜਾਬੀ ਨੂੰ ਹਟਾਉਣ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸਦਾ ਵਿਰੋਧ ਕਰੇਗਾ। ਸੀਬੀਐਸਈ ਸਕੂਲਾਂ ਵਿੱਚ ਵੀ ਪੰਜਾਬੀ ਵਿਸ਼ਾ ਤੁਰੰਤ ਬਹਾਲ ਕੀਤਾ ਜਾਣਾ ਚਾਹੀਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
