![ABP Premium](https://cdn.abplive.com/imagebank/Premium-ad-Icon.png)
Jasmine Sandlas: ਜੈਸਮੀਨ ਸੈਂਡਲਾਸ ਨੇ ਈਪੀ ਰੂਡ ਹਿੱਟ ਹੋਣ ਦੀ ਖੁਸ਼ੀ 'ਚ ਕੱਟਿਆ ਕੇਕ, ਵੀਡੀਓ ਸ਼ੇਅਰ ਕਰ ਬੋਲੀ- 'ਮਾਈ ਬਰਥ੍ਡੇ Month'
Jasmine Sandlas Celebration For Rude EP Hit: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਇਨ੍ਹੀਂ ਦਿਨੀਂ ਜੈਸਮੀਨ ਆਪਣੀ
![Jasmine Sandlas: ਜੈਸਮੀਨ ਸੈਂਡਲਾਸ ਨੇ ਈਪੀ ਰੂਡ ਹਿੱਟ ਹੋਣ ਦੀ ਖੁਸ਼ੀ 'ਚ ਕੱਟਿਆ ਕੇਕ, ਵੀਡੀਓ ਸ਼ੇਅਰ ਕਰ ਬੋਲੀ- 'ਮਾਈ ਬਰਥ੍ਡੇ Month' Punjabi Singer Jasmine Sandlas cut a cake in celebration of EP Rude becoming a hit Jasmine Sandlas: ਜੈਸਮੀਨ ਸੈਂਡਲਾਸ ਨੇ ਈਪੀ ਰੂਡ ਹਿੱਟ ਹੋਣ ਦੀ ਖੁਸ਼ੀ 'ਚ ਕੱਟਿਆ ਕੇਕ, ਵੀਡੀਓ ਸ਼ੇਅਰ ਕਰ ਬੋਲੀ- 'ਮਾਈ ਬਰਥ੍ਡੇ Month'](https://feeds.abplive.com/onecms/images/uploaded-images/2023/09/07/7057aa6ac7db1acb1c820e563bef42fb1694099706941709_original.jpg?impolicy=abp_cdn&imwidth=1200&height=675)
Jasmine Sandlas Celebration For Rude EP Hit: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਇਨ੍ਹੀਂ ਦਿਨੀਂ ਜੈਸਮੀਨ ਆਪਣੀ ਈਪੀ ਰੂਡ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਜਿੱਥੇ ਕੁਝ ਲੋਕ ਜੈਸਮੀਨ ਦੀ ਈਪੀ ਨੂੰ ਨਾ-ਪਸੰਦ ਕਰ ਰਹੇ ਹਨ, ਉੱਥੇ ਹੀ ਕਈਆਂ ਵੱਲੋਂ ਇਸ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਜਿਸਦੇ ਸਦਕੇ ਜੈਸਮੀਨ ਦੀ ਈਪੀ ਹਿੱਟ ਹੋ ਗਈ ਹੈ। ਇਸ ਸਫਲਤਾ ਦਾ ਆਨੰਦ ਮਨਾਉਂਦੇ ਹੋਏ ਜੈਸਮੀਨ ਵੱਲੋਂ ਕੇਕ ਕੱਟ ਖੁਸ਼ੀ ਮਨਾਈ ਗਈ।
ਦਰਅਸਲ, ਗਾਇਕਾ ਜੈਸਮੀਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਆਪਣੇ ਕਿਊਟ ਅੰਦਾਜ਼ ਵਿੱਚ ਵਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਗਾਇਕਾ ਨੇ ਲਿਖਿਆ, ਜਦ ਈਪੀ RUDE ਹਿੱਟ ਹੈ ਅਤੇ ਚਾਰਟ 'ਤੇ ਟੌਪ 'ਤੇ ਹੈ, ਮੈਂ ਇੱਥੇ ਆਪਣਾ ਜਨਮਦਿਨ ਪਹਿਲਾਂ ਵਾਂਗ ਮਨਾ ਰਹੀ ਹਾਂ। ਇਹ ਮੇਰਾ ਜਨਮਦਿਨ ਮਹੀਨਾ ਹੈ ਅਤੇ ਗੋਲ ਹਰ ਦਿਨ ਮਨਾਉਣਾ ਹੈ। ਵਾਹਿਗੁਰੂ ਤੇਰਾ ਸ਼ੁਕਰ ਹੈ 🤲🏼
View this post on Instagram
ਕਾਬਿਲੇਗੌਰ ਹੈ ਕਿ ਜੈਸਮੀਨ ਦੀ ਈਪੀ ਰੂਡ ਦੇ ਗੀਤ ਇੰਟਰੋ ਵਿੱਚ ਕੁਝ ਅਸ਼ਲੀਲ ਸ਼ਬਦਾਂ ਉੱਪਰ ਪ੍ਰਸ਼ੰਸਕਾਂ ਦਾ ਗੁੱਸਾ ਵੀ ਫੁੱਟਿਆ ਸੀ। ਪਰ ਨਫਰਤ ਕਰਨ ਵਾਲੇ ਇਸ ਦੀ ਸਫਲਤਾ ਨੂੰ ਨਹੀਂ ਰੋਕ ਸਕੇ। ਇਸਦੇ ਨਾਲ ਹੀ ਜੈਸਮੀਨ ਆਪਣੀ ਈਪੀ ਦੇ ਹਿੱਟ ਹੋਣ ਦਾ ਜਸ਼ਨ ਮਨਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)