Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਹੋਈ ਰਿਲੀਜ਼, 27ਵੇਂ ਦਿਨ ਸੰਨੀ ਦਿਓਲ ਦੀ 'ਗਦਰ 2' ਨੇ ਤੋੜਿਆ ਦਮ, ਪੜ੍ਹੋ ਮਨੋਰੰਜਨ ਦੀ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
LIVE
Background
Entertainment News Today Latest Updates 7 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਸ਼ਾਹਰੁਖ ਖਾਨ ਦੀ 'ਜਵਾਨ' ਸਾਹਮਣੇ ਸੰਨੀ ਦਿਓਲ ਦੀ 'ਗਦਰ 2' ਨੇ ਤੋੜਿਆ ਦਮ, 27ਵੇਂ ਦਿਨ ਕਲੈਕਸ਼ਨ ਨਾ ਦੇ ਬਰਾਬਰ
Gadar 2 Box Office Collection Day 27: ਸੰਨੀ ਦਿਓਲ ਦੀ 'ਗਦਰ 2' ਨੇ ਬਾਕਸ ਆਫਿਸ 'ਤੇ ਕਾਫੀ ਧੂਮ ਮਚਾਈ ਹੈ। 'ਗਦਰ 2' ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਇਹ ਫਿਲਮ ਉਨ੍ਹਾਂ ਪਹਿਲੀਆਂ ਫਿਲਮਾਂ 'ਚੋਂ ਇਕ ਹੈ, ਜਿਸ ਨੇ ਬਹੁਤ ਤੇਜ਼ੀ ਨਾਲ 500 ਕਰੋੜ ਦੀ ਕਮਾਈ ਕੀਤੀ ਹੈ। 'ਗਦਰ 2' ਦਾ ਕਲੈਕਸ਼ਨ ਹੁਣ ਘਟਦਾ ਜਾ ਰਿਹਾ ਹੈ। ਫਿਲਮ 'ਤੇ ਸ਼ਾਹਰੁਖ ਖਾਨ ਦੀ 'ਜਵਾਨ' ਦਾ ਅਸਰ ਪਿਆ ਹੈ। 'ਜਵਾਨ' ਨੂੰ ਲੈ ਕੇ ਲੋਕਾਂ 'ਚ ਇੰਨਾ ਕ੍ਰੇਜ਼ ਹੈ, ਇਹ ਸਭ ਦੇਖ ਚੁੱਕੇ ਹਨ। ਜਿਸ ਦਾ ਸਭ ਤੋਂ ਜ਼ਿਆਦਾ ਨੁਕਸਾਨ 'ਗਦਰ 2' ਨੂੰ ਹੋਇਆ ਹੈ। ਫਿਲਮ ਦੇ 27ਵੇਂ ਦਿਨ ਦੇ ਕਲੈਕਸ਼ਨ ਦਾ ਖੁਲਾਸਾ ਹੋਇਆ ਹੈ। ਜੋ ਕਿ ਬਹੁਤ ਘੱਟ ਹੈ। 'ਗਦਰ 2' ਦੀ ਕਮਾਈ ਦਿਨੋ-ਦਿਨ ਘਟ ਰਹੀ ਹੈ। ਆਓ ਤੁਹਾਨੂੰ 27ਵੇਂ ਦਿਨ ਦਾ ਕਲੈਕਸ਼ਨ ਦੱਸਦੇ ਹਾਂ।
ਹੁਣ 'ਗਦਰ 2' ਬਾਕਸ ਆਫਿਸ ਤੋਂ ਧਮਾਲ ਮਚਾਉਣ ਵਾਲੀ ਹੈ। ਸੰਨੀ ਦਿਓਲ ਦੀ ਫਿਲਮ ਲੰਬੇ ਸਮੇਂ ਤੋਂ ਬਾਕਸ ਆਫਿਸ 'ਤੇ ਚੰਗਾ ਕਲੈਕਸ਼ਨ ਕਰ ਰਹੀ ਸੀ ਪਰ ਹੁਣ ਇਸ ਦੀ ਹਾਲਤ ਖਰਾਬ ਹੈ। ਇਸ ਦਾ ਪਤਾ ਪਿਛਲੇ ਕੁਝ ਦਿਨਾਂ ਤੋਂ 'ਗਦਰ 2' ਦੇ ਕਲੈਕਸ਼ਨ ਨੂੰ ਦੇਖ ਕੇ ਲੱਗ ਰਿਹਾ ਹੈ।
27ਵੇਂ ਦਿਨ ਕਲੈਕਸ਼ਨ ਨਾ ਦੇ ਬਰਾਬਰ
'ਗਦਰ 2' ਦੇ 27ਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ 'ਗਦਰ 2' ਨੇ 27ਵੇਂ ਦਿਨ 2.80 ਕਰੋੜ ਦੀ ਕਮਾਈ ਕੀਤੀ ਹੈ। ਜਿਸ ਤੋਂ ਬਾਅਦ ਕੁਲ ਕਲੈਕਸ਼ਨ 508.97 ਕਰੋੜ ਰੁਪਏ ਹੋ ਜਾਵੇਗੀ। 500 ਕਰੋੜ ਤੋਂ ਬਾਅਦ ਕੁਲੈਕਸ਼ਨ ਬਹੁਤ ਹੌਲੀ ਹੋ ਗਈ ਹੈ। ਫਿਲਮ 2-2.8 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਨਹੀਂ ਕਰ ਸਕੀ ਹੈ।
ਸ਼ਾਹਰੁਖ ਖਾਨ ਦੀ 'ਜਵਾਨ' ਦਾ ਕ੍ਰੇਜ਼ ਲੋਕਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਇਹ ਫਿਲਮ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ, ਇਹ ਹਲਚਲ ਮਚਾ ਰਹੀ ਹੈ। 'ਗਦਰ 2' ਦਾ ਕਲੈਕਸ਼ਨ ਅੱਜ ਤੋਂ ਘੱਟ ਹੋਣ ਜਾ ਰਿਹਾ ਹੈ। 'ਜਵਾਨ' ਦਾ ਓਪਨਿੰਗ ਡੇ ਕਲੈਕਸ਼ਨ ਬਹੁਤ ਵਧੀਆ ਹੋਣ ਵਾਲਾ ਹੈ। ਖਬਰਾਂ ਮੁਤਾਬਕ ਇਸ ਫਿਲਮ ਨੇ ਐਡਵਾਂਸ ਬੁਕਿੰਗ 'ਚ ਹੀ ਕਈ ਰਿਕਾਰਡ ਤੋੜ ਦਿੱਤੇ ਹਨ।
'ਗਦਰ 2' ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਫਿਲਮ 'ਚ ਸੰਨੀ ਦਿਓਲ ਦੇ ਨਾਲ ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਫਿਲਮ 'ਚ ਮਨੀਸ਼ ਵਾਧਵਾ ਵਿਲੇਨ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ।
Entertainment News Live: Jasmine Sandlas: ਜੈਸਮੀਨ ਸੈਂਡਲਾਸ ਨੇ ਈਪੀ ਰੂਡ ਹਿੱਟ ਹੋਣ ਦੀ ਖੁਸ਼ੀ 'ਚ ਕੱਟਿਆ ਕੇਕ, ਵੀਡੀਓ ਸ਼ੇਅਰ ਕਰ ਬੋਲੀ- 'ਮਾਈ ਬਰਥ੍ਡੇ Month'
Jasmine Sandlas Celebration For Rude EP Hit: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਇਨ੍ਹੀਂ ਦਿਨੀਂ ਜੈਸਮੀਨ ਆਪਣੀ ਈਪੀ ਰੂਡ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਜਿੱਥੇ ਕੁਝ ਲੋਕ ਜੈਸਮੀਨ ਦੀ ਈਪੀ ਨੂੰ ਨਾ-ਪਸੰਦ ਕਰ ਰਹੇ ਹਨ, ਉੱਥੇ ਹੀ ਕਈਆਂ ਵੱਲੋਂ ਇਸ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਜਿਸਦੇ ਸਦਕੇ ਜੈਸਮੀਨ ਦੀ ਈਪੀ ਹਿੱਟ ਹੋ ਗਈ ਹੈ। ਇਸ ਸਫਲਤਾ ਦਾ ਆਨੰਦ ਮਨਾਉਂਦੇ ਹੋਏ ਜੈਸਮੀਨ ਵੱਲੋਂ ਕੇਕ ਕੱਟ ਖੁਸ਼ੀ ਮਨਾਈ ਗਈ।
Read More: Jasmine Sandlas: ਜੈਸਮੀਨ ਸੈਂਡਲਾਸ ਨੇ ਈਪੀ ਰੂਡ ਹਿੱਟ ਹੋਣ ਦੀ ਖੁਸ਼ੀ 'ਚ ਕੱਟਿਆ ਕੇਕ, ਵੀਡੀਓ ਸ਼ੇਅਰ ਕਰ ਬੋਲੀ- 'ਮਾਈ ਬਰਥ੍ਡੇ Month'
Entertainment News Live Today: Yuvraj Hans: ਯੁਵਰਾਜ ਹੰਸ ਦਾ ਬੇਟਾ Hredaan ਬਣਿਆ ਕ੍ਰਿਸ਼ਨ ਕਨ੍ਹਈਆ, ਪੰਜਾਬੀ ਗਾਇਕ ਨੇ ਸ਼ੇਅਰ ਕੀਤੀਆਂ ਕਿਊਟ ਤਸਵੀਰਾਂ
Yuvraj Hans Son Hredhaan On janmashtami: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ।
Read More: Yuvraj Hans: ਯੁਵਰਾਜ ਹੰਸ ਦਾ ਬੇਟਾ Hredaan ਬਣਿਆ ਕ੍ਰਿਸ਼ਨ ਕਨ੍ਹਈਆ, ਪੰਜਾਬੀ ਗਾਇਕ ਨੇ ਸ਼ੇਅਰ ਕੀਤੀਆਂ ਕਿਊਟ ਤਸਵੀਰਾਂ
Entertainment News Live: Jawan Cast Salary: ਸ਼ਾਹਰੁਖ ਖਾਨ ਨੇ 'ਜਵਾਨ' ਲਈ 100 ਕਰੋੜ ਵਸੂਲੀ ਫੀਸ, ਨਯਨਤਾਰਾ ਸਣੇ ਬਾਕੀ ਸਟਾਰਕਾਸਟ ਨੂੰ ਮਿਲੇ ਇੰਨੇ ਕਰੋੜ
Jawan Cast Salary: ਫਿਲਮ 'ਜਵਾਨ' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਸ ਸਮੇਂ ਖੂਬ ਚਰਚਾ ਹੋ ਰਹੀ ਹੈ। ਅਜਿਹੇ 'ਚ ਅਸੀਂ ਦੱਸਣ ਜਾ ਰਹੇ ਹਾਂ ਕਿ 300 ਕਰੋੜ ਰੁਪਏ ਦੇ ਬਜਟ 'ਚ ਬਣੀ ਇਸ ਫਿਲਮ 'ਚ ਕਿਸਨੇ ਕਿੰਨੀ ਫੀਸ ਲਈ ਹੈ।
Read More: Jawan Cast Salary: ਸ਼ਾਹਰੁਖ ਖਾਨ ਨੇ 'ਜਵਾਨ' ਲਈ 100 ਕਰੋੜ ਵਸੂਲੀ ਫੀਸ, ਨਯਨਤਾਰਾ ਸਣੇ ਬਾਕੀ ਸਟਾਰਕਾਸਟ ਨੂੰ ਮਿਲੇ ਇੰਨੇ ਕਰੋੜ
Entertainment News Live Today: Buhe Bariyan: ਬੂਹੇ ਬਾਰੀਆਂ ਦੀ ਸਟਾਰ ਕਾਸਟ ਪੁੱਜੀ ਚੰਡੀਗੜ੍ਹ, ਔਰਤਾਂ ਦੀ ਜ਼ਿੰਦਗੀ 'ਤੇ ਅਧਾਰਿਤ ਨੀਰੂ ਬਾਜਵਾ ਇਹ ਫਿਲਮ
Press Conference on Film Buhe Bariyan: ਪੰਜਾਬੀ ਫਿਲਮ ਬੂਹੇ ਬਾਰੀਆਂ ਦੀ ਸਟਾਰ ਕਾਸਟ ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫੰਰਸ ਕੀਤੀ ਗਈ। ਇਸ ਮੌਕੇ ਨੀਰੂ ਬਾਜਵਾ, ਨਿਰਮਲ ਰਿਸ਼ੀ, ਜਸਵਿੰਦਰ ਬਰਾੜ, ਅਨੀਤਾ ਦੇਵਗਨ, ਸਿਮੋਨ, ਬਲਜਿੰਦਰ ਕੌਰ ਸਣੇ ਰੂੁਬੀਨਾ ਬਾਜਵਾ ਵੀ ਨਜ਼ਰ ਆਈਆਂ। ਦੱਸ ਦੇਈਏ ਕਿ ਫਿਲਮ ਬੂਹੇ ਬਾਰੀਆਂ ਵਿੱਚ ਪਹਿਲੀ ਵਾਰ ਨੀਰੂ ਬਾਜਵਾ ਅਤੇ ਰੂਬੀਨਾ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਣਗੀਆਂ। ਇਹ ਫਿਲਮ ਔਰਤਾਂ ਦੀ ਜ਼ਿੰਦਗੀ ਉੱਪਰ ਅਧਾਰਿਤ ਹੈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਅਦਾਕਾਰਾ ਨੀਰੂ ਨੇ ਫਿਲਮ ਬਾਰੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ।
Read More: Buhe Bariyan: ਬੂਹੇ ਬਾਰੀਆਂ ਦੀ ਸਟਾਰ ਕਾਸਟ ਪੁੱਜੀ ਚੰਡੀਗੜ੍ਹ, ਔਰਤਾਂ ਦੀ ਜ਼ਿੰਦਗੀ 'ਤੇ ਅਧਾਰਿਤ ਨੀਰੂ ਬਾਜਵਾ ਇਹ ਫਿਲਮ
Entertainment News Live Today: Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਨੇ ਪਹਿਲੇ ਹੀ ਦਿਨ ਕੀਤੀ 120 ਕਰੋੜ ਦੀ ਕਮਾਈ, ਸਾਰੀਆਂ ਫਿਲਮਾਂ ਨੂੰ ਛੱਡਿਆ ਪਿੱਛੇ
Jawan BO Collection : ਸ਼ਾਹਰੁਖ ਖਾਨ ਦੀ ਫਿਲਮ ਨੇ ਪਹਿਲੇ ਦਿਨ ਜ਼ਬਰਦਸਤ ਕਲੈਕਸ਼ਨ ਕੀਤੀ ਹੈ। ਜਵਾਨ ਨੇ ਓਪਨਿੰਗ ਡੇ ਕਲੈਕਸ਼ਨ 'ਚ ਕਈ ਰਿਕਾਰਡ ਤੋੜੇ ਹਨ।
Read More: Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਨੇ ਪਹਿਲੇ ਹੀ ਦਿਨ ਕੀਤੀ 120 ਕਰੋੜ ਦੀ ਕਮਾਈ, ਸਾਰੀਆਂ ਫਿਲਮਾਂ ਨੂੰ ਛੱਡਿਆ ਪਿੱਛੇ