Buhe Bariyan: ਬੂਹੇ ਬਾਰੀਆਂ ਦੀ ਸਟਾਰ ਕਾਸਟ ਪੁੱਜੀ ਚੰਡੀਗੜ੍ਹ, ਔਰਤਾਂ ਦੀ ਜ਼ਿੰਦਗੀ 'ਤੇ ਅਧਾਰਿਤ ਨੀਰੂ ਬਾਜਵਾ ਦੀ ਇਹ ਫਿਲਮ
Press Conference on Film Buhe Bariyan: ਪੰਜਾਬੀ ਫਿਲਮ ਬੂਹੇ ਬਾਰੀਆਂ ਦੀ ਸਟਾਰ ਕਾਸਟ ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫੰਰਸ ਕੀਤੀ ਗਈ। ਇਸ ਮੌਕੇ ਨੀਰੂ ਬਾਜਵਾ, ਨਿਰਮਲ ਰਿਸ਼ੀ, ਜਸਵਿੰਦਰ ਬਰਾੜ
Press Conference on Film Buhe Bariyan: ਪੰਜਾਬੀ ਫਿਲਮ ਬੂਹੇ ਬਾਰੀਆਂ ਦੀ ਸਟਾਰ ਕਾਸਟ ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫੰਰਸ ਕੀਤੀ ਗਈ। ਇਸ ਮੌਕੇ ਨੀਰੂ ਬਾਜਵਾ, ਨਿਰਮਲ ਰਿਸ਼ੀ, ਜਸਵਿੰਦਰ ਬਰਾੜ, ਅਨੀਤਾ ਦੇਵਗਨ, ਸਿਮੋਨ, ਬਲਜਿੰਦਰ ਕੌਰ ਸਣੇ ਰੂੁਬੀਨਾ ਬਾਜਵਾ ਵੀ ਨਜ਼ਰ ਆਈਆਂ। ਦੱਸ ਦੇਈਏ ਕਿ ਫਿਲਮ ਬੂਹੇ ਬਾਰੀਆਂ ਵਿੱਚ ਪਹਿਲੀ ਵਾਰ ਨੀਰੂ ਬਾਜਵਾ ਅਤੇ ਰੂਬੀਨਾ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਣਗੀਆਂ। ਇਹ ਫਿਲਮ ਔਰਤਾਂ ਦੀ ਜ਼ਿੰਦਗੀ ਉੱਪਰ ਅਧਾਰਿਤ ਹੈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਅਦਾਕਾਰਾ ਨੀਰੂ ਨੇ ਫਿਲਮ ਬਾਰੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ।
View this post on Instagram
ਦੱਸ ਦੇਈਏ ਕਿ ਪ੍ਰੈਸ ਕਾਨਫਰੰਸ ਦੌਰਾਨ ਨੀਰੂ ਬਾਜਵਾ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਦੀ ਇਹ ਪਹਿਲੀ ਫਿਲਮ ਹੈ ਜੋ ਕਿ ਔਰਤਾਂ ਦੀ ਜ਼ਿੰਦਗੀ ਤੇ ਆਧਾਰਿਤ ਹੋਵੇਗੀ। ਨਿਰਮਲ ਰਿਸ਼ੀ ਨੇ ਆਪਣੀ ਗੱਲ ਸਾਂਝੀ ਕਰਦੇ ਹੋਏ ਕਿਹਾ ਕਿ ਅਸੀ ਕਿਤੇ ਨਾ ਕਿਤੇ ਕੁੱਝ ਗੱਲਾਂ ਆਪਣੇ ਮਨਾ ਵਿੱਚ ਦੱਬ ਲੈਂਦੇ ਹਾਂ ਅਤੇ ਸਾਨੂੰ ਮੌਕਾ ਨਹੀ ਮਿਲਦਾ ਕਿਸੇ ਨਾਲ ਸਾਂਝਾ ਕਰਨ ਦਾ, ਜਾਂ ਫਿਰ ਅਸੀ ਡਰ ਦੇ ਮਾਰੇ ਕਰ ਨਹੀ ਪਾਉਂਦੇ। ਪਰ ਇਸ ਫਿਲਮ ਤੋ ਬਾਅਦ ਮੈਂ ਕਹਿਣਾ ਚਾਹੁੰਗੀ ਕਿ ਇਹ ਫਿਲਮ ਮੇਰੀ ਸਾਰੀ ਜ਼ਿੰਦਗੀ ਦੀ ਪ੍ਰਾਪਰਟੀ ਬਣ ਗਈ ਹੈ।
15 ਸਤੰਬਰ ਨੂੰ ਰਿਲੀਜ਼ ਹੋਵੇਗੀ ਫਿਲਮ
ਇਸ ਦੌਰਾਨ ਨੀਰੂ ਬਾਜਵਾ ਨੇ ਅਦਾਕਾਰੀ ਦੇ ਨਾਲ-ਨਾਲ ਪ੍ਰੋਡਿਊਸਰ ਬਨਣ ਦਾ ਤਜ਼ਰਬਾ ਵੀ ਸ਼ੇਅਰ ਕੀਤਾ। ਨੀਰੂ ਬਾਜਵਾ ਨੇ ਦੱਸਿਆ ਕਿ ਮੈਂ ਜਦੋ ਵੀ ਕੰਮ ਤੇ ਹੁੰਦੀ ਹਾਂ ਤਾਂ ਹਮੇਸ਼ਾ ਅਲਰਟ ਰਹਿ ਕੰਮ ਕਰਦੀ ਹਾਂ। ਮੈਨੂੰ ਆਪਣੇ ਨਾਲੋਂ ਜ਼ਿਆਦਾ ਬਾਕੀ ਅਦਾਕਾਰਾ ਦਾ ਫਿਕਰ ਰਹਿੰਦਾ ਹੈ। ਮੈਂ ਹਮੇਸ਼ਾ ਸੋਚਦੀ ਹਾਂ ਕਿ ਆਪਣੇ ਆਪ ਨੂੰ ਚਮਕਾਉਣ ਦੀ ਬਜਾਏ ਬਾਕੀ ਆਰਟਿਸਟਾਂ ਨੂੰ ਅੱਗੇ ਆਉਣ ਦਾ ਮੋਕਾ ਮਿਲੇ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫਿਲਮ ਵਿੱਚ ਅਖਾੜਿਆਂ ਦੀ ਮਲਿਕਾਂ ਜਸਵਿੰਦਰ ਬਰਾੜ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦੇਵੇਗੀ। ਇਹ ਫਿਲਮ 15 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।