ਠੇਕੇ 'ਚ ਚੋਰੀ ਕਰਨ ਗਿਆ ਬੋਤਲਾਂ ਦੇਖ ਹੋਇਆ ਬੇਕਾਬੂ, ਪੀ-ਪੀ ਹੋ ਗਿਆ ਸੈੱਟ, ਸਵੇਰ ਤੱਕ ਮਾਰਦਾ ਰਿਹਾ ਘਰਾੜੇ, ਵੀਡੀਓ ਵਾਇਰਲ
ਪੁਲਿਸ ਕਾਫੀ ਦੇਰ ਤੱਕ ਉਸ ਦੇ ਹੋਸ਼ 'ਚ ਆਉਣ ਦਾ ਇੰਤਜ਼ਾਰ ਕਰਦੀ ਰਹੀ। ਫਿਲਹਾਲ ਚੋਰ ਦਾ ਨਾਂਅ ਪਤਾ ਨਹੀਂ ਚੱਲ ਸਕਿਆ ਹੈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਚੋਰ ਦਾ ਕੋਈ ਸਾਥੀ ਸੀ।
Viral News: ਤੇਲੰਗਾਨਾ ਦੇ ਮੇਡਕ ਜ਼ਿਲੇ 'ਚ ਸਥਿਤ ਇੱਕ ਸ਼ਰਾਬ ਦੀ ਦੁਕਾਨ 'ਚ ਇੱਕ ਚੋਰ ਨੇ ਚੋਰੀ ਦੀ ਯੋਜਨਾ ਬਣਾਈ ਪਰ ਉਸ ਦੇ ਸ਼ਰਾਬ ਦੀ ਲਤ ਕਾਰਨ ਇਹ ਚੋਰੀ ਮਹਿੰਗੀ ਸਾਬਤ ਹੋਈ। ਇੱਥੇ ਪੁਲਿਸ ਨੇ ਸ਼ਰਾਬ ਪੀ ਕੇ ਬੇਹੋਸ਼ ਪਏ ਇੱਕ ਚੋਰ ਨੂੰ ਕਾਬੂ ਕੀਤਾ ਹੈ।
ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਖੁਸ਼ੀ-ਖੁਸ਼ੀ ਸ਼ਰਾਬ ਪੀਣ ਲਈ ਬੈਠ ਗਿਆ ਤੇ ਨਸ਼ੇ 'ਚ ਧੁੱਤ ਹੋ ਗਿਆ, ਜਿਸ ਨਾਲ ਉਸ ਦਾ ਸਾਰਾ ਪਲਾਨ ਤਬਾਹ ਹੋ ਗਿਆ।
ਘਟਨਾ ਦਾ ਖੁਲਾਸਾ ਸੋਮਵਾਰ ਸਵੇਰੇ ਉਸ ਸਮੇਂ ਹੋਇਆ ਜਦੋਂ ਦੁਕਾਨ ਦੇ ਕਰਮਚਾਰੀਆਂ ਨੇ ਚੋਰ ਨੂੰ ਸ਼ਰਾਬ ਦੇ ਨਸ਼ੇ 'ਚ ਬੇਹੋਸ਼ੀ ਦੀ ਹਾਲਤ 'ਚ ਦੇਖਿਆ। ਘਟਨਾ ਅਨੁਸਾਰ ਚੋਰ ਨੇ ਪਹਿਲਾਂ ਛੱਤ ਦੀਆਂ ਟਾਈਲਾਂ ਪਾਸੇ ਕਰਕੇ ਅੰਦਰ ਦਾਖਲ ਹੋਣ ਦੀ ਯੋਜਨਾ ਬਣਾਈ, ਫਿਰ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ ਤੇ ਸ਼ਰਾਬ ਦੀਆਂ ਬੋਤਲਾਂ, ਨਕਦੀ ਲੈ ਕੇ ਭੱਜਣ ਦੀ ਤਿਆਰੀ ਕੀਤੀ। ਹਾਲਾਂਕਿ ਚੋਰ ਆਪਣੇ ਆਪ ਨੂੰ ਸ਼ਰਾਬ ਪੀਣ ਤੋਂ ਰੋਕ ਨਹੀਂ ਸਕਿਆ।
NDTV ਦੀ ਰਿਪੋਰਟ ਦੇ ਅਨੁਸਾਰ, ਨਰਸਿੰਘ, ਜੋ ਕਿ ਸ਼ਰਾਬ ਦਾ ਠੇਕਾ ਚਲਾਉਂਦਾ ਹੈ, ਨੇ ਕਿਹਾ: "ਅਸੀਂ ਐਤਵਾਰ ਰਾਤ 10 ਵਜੇ ਦੁਕਾਨ ਬੰਦ ਕਰ ਦਿੱਤੀ ਸੀ। ਜਦੋਂ ਅਸੀਂ ਸੋਮਵਾਰ ਸਵੇਰੇ 10 ਵਜੇ ਦੁਕਾਨ ਖੋਲ੍ਹੀ ਤਾਂ ਚੋਰ ਅੰਦਰ ਬੇਹੋਸ਼ ਪਿਆ ਸੀ। ਨਕਦੀ ਅਤੇ ਸ਼ਰਾਬ ਦੀਆਂ ਬੋਤਲਾਂ ਉਸ ਦੇ ਆਲੇ-ਦੁਆਲੇ ਖਿੱਲਰੀਆਂ ਪਈਆਂ ਸਨ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਕਾਫੀ ਦੇਰ ਤੱਕ ਉਸ ਦੇ ਹੋਸ਼ 'ਚ ਆਉਣ ਦਾ ਇੰਤਜ਼ਾਰ ਕਰਦੀ ਰਹੀ। ਫਿਲਹਾਲ ਚੋਰ ਦਾ ਨਾਂਅ ਪਤਾ ਨਹੀਂ ਚੱਲ ਸਕਿਆ ਹੈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਚੋਰ ਦਾ ਕੋਈ ਸਾਥੀ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।