Chandigarh News: 'ਚਲਾਨਗੜ੍ਹ' 'ਚ 9.85 ਲੱਖ ਲੋਕਾਂ ਦੇ ਕੱਟੇ ਚਲਾਨ, ਟ੍ਰੈਫਿਕ ਪੁਲਿਸ ਵਿਭਾਗ ਨੂੰ ਹੋਇਆ 23 ਕਰੋੜ ਦਾ ਮੁਨਾਫਾ
ਚੰਡੀਗੜ੍ਹ ਵਿੱਚ ਪਿਛਲੇ ਸਾਲ 9.85 ਲੱਖ ਲੋਕਾਂ ਦੇ ਚਲਾਨ ਕੀਤੇ ਗਏ ਸਨ। ਲਾਲ ਬੱਤੀ ਨੂੰ ਜੰਪ ਕਰਨ 'ਤੇ ਲਗਭਗ 5 ਲੱਖ ਲੋਕਾਂ ਦੇ ਚਲਾਨ ਕੀਤੇ ਗਏ, ਜਦਕਿ 1.46 ਲੱਖ ਲੋਕਾਂ ਨੂੰ ਤੇਜ਼ ਰਫਤਾਰ ਕਰਨ 'ਤੇ ਜੁਰਮਾਨਾ ਕੀਤਾ ਗਿਆ।
Chandigarh Traffic Challan: ਚੰਡੀਗੜ੍ਹ ਵਿੱਚ ਪਿਛਲੇ ਸਾਲ 9.85 ਲੱਖ ਲੋਕਾਂ ਦੇ ਚਲਾਨ ਕੀਤੇ ਗਏ ਸਨ। ਲਾਲ ਬੱਤੀ ਨੂੰ ਜੰਪ ਕਰਨ 'ਤੇ ਲਗਭਗ 5 ਲੱਖ ਲੋਕਾਂ ਦੇ ਚਲਾਨ ਕੀਤੇ ਗਏ, ਜਦਕਿ 1.46 ਲੱਖ ਲੋਕਾਂ ਨੂੰ ਤੇਜ਼ ਰਫਤਾਰ ਕਰਨ 'ਤੇ ਜੁਰਮਾਨਾ ਕੀਤਾ ਗਿਆ।
ਚੰਡੀਗੜ੍ਹ ਟ੍ਰੈਫਿਕ ਪੁਲਿਸ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, 1 ਜਨਵਰੀ ਤੋਂ 31 ਦਸੰਬਰ, 2024 ਤੱਕ 9,85,451 ਚਲਾਨ ਜਾਰੀ ਕੀਤੇ ਗਏ ਸਨ। ਚਲਾਨਾਂ ਵਿੱਚ ਡਿਵਾਈਸ ਤੇ ਆਈਟੀਐਮਐਸ ਸਿਸਟਮ ਦੋਵੇਂ ਸ਼ਾਮਲ ਹਨ ਜਿਸ ਨਾਲ ਟ੍ਰੈਫਿਕ ਪੁਲਿਸ ਨੂੰ 23 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ।
ਚਲਾਨ ਦੇ ਸਭ ਤੋਂ ਵੱਧ ਮਾਮਲਿਆਂ ਵਿੱਚ ਰੈੱਡ ਲਾਈਟ ਜੰਪਿੰਗ ਤੇ ਖਤਰਨਾਕ ਡਰਾਈਵਿੰਗ ਸੀ, ਜਿਸ ਵਿੱਚ 4.97 ਲੱਖ ਚਲਾਨ, ਤੇਜ਼ ਰਫਤਾਰ (1.46 ਲੱਖ ਚਲਾਨ) ਤੇ ਜ਼ੈਬਰਾ ਕਰਾਸਿੰਗ (1.10 ਲੱਖ ਚਲਾਨ) ਕੱਟੇ ਗਏ ਹਨ। ਪਿਛਲੇ ਸਾਲ ਬਿਨਾਂ ਹੈਲਮੇਟ ਦੇ ਸਵਾਰੀ ਕਰਨ ਵਾਲੀਆਂ ਔਰਤਾਂ ਜਾਂ ਸਵਾਰੀਆਂ ਦੇ ਵੀ ਵੱਡੀ ਗਿਣਤੀ ਵਿੱਚ ਚਲਾਨ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 52,544 ਨੂੰ ਜ਼ੁਰਮਾਨਾ ਕੀਤਾ ਗਿਆ ਸੀ।
2024 ਵਿੱਚ ਸ਼ਹਿਰ ਵਿੱਚ ਗ਼ਲਤ ਪਾਰਕਿੰਗ ਲਈ 26,080 ਲੋਕਾਂ ਦੇ ਚਲਾਨ ਕੀਤੇ ਗਏ ਸਨ, ਇਸ ਤੋਂ ਬਾਅਦ ਸਾਈਕਲ ਟਰੈਕਾਂ ਜਾਂ ਫੁੱਟਪਾਥ 'ਤੇ ਗੱਡੀ ਚਲਾਉਣ ਲਈ 5,108 ਲੋਕਾਂ ਦੇ ਚਲਾਨ ਕੀਤੇ ਗਏ ਸਨ। 7,014 ਲੋਕਾਂ ਨੂੰ ਗ਼ਲਤ ਸਾਈਡ ਡਰਾਈਵਿੰਗ ਕਰਨ ਤੇ 1,532 ਲੋਕਾਂ ਨੂੰ ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਲਈ ਚਲਾਨ ਕੀਤਾ ਗਿਆ।
ਯੂ-ਟਰਨ ਲੈਣ ਲਈ 988 ਲੋਕਾਂ ਦੇ ਚਲਾਨ ਕੀਤੇ ਗਏ, ਜਿੱਥੇ ਇਸ ਦੀ ਮਨਾਹੀ ਸੀ ਤੇ 6,500 ਲੋਕਾਂ ਦੇ ਚਾਰ ਪਹੀਆ ਵਾਹਨਾਂ ਦੀਆਂ ਖਿੜਕੀਆਂ ਵਿੱਚ ਕਾਲੀ ਫਿਲਮ ਦੀ ਵਰਤੋਂ ਕਰਨ ਲਈ ਚਲਾਨ ਕੀਤੇ ਗਏ। ਇਸ ਤੋਂ ਇਲਾਵਾ, 5,666 ਲੋਕਾਂ ਨੂੰ ਗੈਰ-ਪੜ੍ਹਨਯੋਗ ਨੰਬਰ ਪਲੇਟ ਤੇ 2,367 ਟ੍ਰਿਪਲ ਸਵਾਰੀ ਲਈ ਚਲਾਨ ਕੀਤੇ ਗਏ ਸਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।