Election Result: Insta 'ਤੇ 56 ਲੱਖ ਤੇ FB 'ਤੇ 41 ਲੱਖ followers, ਵੋਟਾਂ ਮਿਲੀਆਂ ਸਿਰਫ਼ 146, ਸੋਸ਼ਲ ਮੀਡੀਆ 'ਤੇ ਰੱਜ ਕੇ ਉੱਡਿਆ ਮਜ਼ਾਕ
Maharashtra : ਅਭਿਨੇਤਾ ਏਜਾਜ਼ ਖ਼ਾਨ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਪਹੁੰਚੇ ਸਨ ਪਰ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
Election Results 2024: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇੱਥੇ ਭਾਜਪਾ ਦੀ ਅਗਵਾਈ ਵਾਲੀ ਗਠਜੋੜ ਮਹਾਯੁਤੀ ਸੱਤਾ ਬਰਕਰਾਰ ਰੱਖਣ ਵਿੱਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਇੱਥੇ ਵਰਸੋਵਾ ਸੀਟ ਦੀ ਗੱਲ ਕਰੀਏ ਤਾਂ ਖ਼ਬਰ ਲਿਖੇ ਜਾਣ ਤੱਕ ਸ਼ਿਵ ਸੈਨਾ ਯੂਬੀਟੀ ਦੇ ਉਮੀਦਵਾਰ ਹਾਰੂਨ ਖਾਨ 61958 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਭਾਜਪਾ ਦੀ ਭਾਰਤੀ ਲਵੇਕਰ 58474 ਵੋਟਾਂ ਨਾਲ ਦੂਜੇ ਸਥਾਨ 'ਤੇ ਹੈ ਪਰ ਇੱਕ ਉਮੀਦਵਾਰ ਕਾਰਨ ਇਹ ਸੀਟ ਚਰਚਾ ਦਾ ਵਿਸ਼ਾ ਬਣ ਗਈ ਹੈ।
ਦਰਅਸਲ, ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਅਭਿਨੇਤਾ ਏਜਾਜ਼ ਖਾਨ (Ajaz Khan) ਜੋ ਆਪਣੇ ਆਪ ਨੂੰ ਮੁੰਬਈ ਦਾ ਭਾਈ ਜਾਨ ਕਹਿੰਦੇ ਹੈ, ਇਸ ਸੀਟ ਤੋਂ ਚੋਣ ਮੈਦਾਨ ਵਿੱਚ ਸੀ। ਉਨ੍ਹਾਂ ਨੇ ਨਗੀਨਾ ਦੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਦੀ ਪਾਰਟੀ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੀ ਤਰਫੋਂ ਚੋਣ ਲੜੀ ਸੀ
ਇੰਸਟਾਗ੍ਰਾਮ 'ਤੇ 5.6 ਮਿਲੀਅਨ ਤੋਂ ਵੱਧ ਅਤੇ ਫੇਸਬੁੱਕ 'ਤੇ 4.1 ਮਿਲੀਅਨ ਫਾਲੋਅਰਜ਼ ਵਾਲੇ ਏਜਾਜ਼ ਖਾਨ 18 ਗੇੜਾਂ ਦੀ ਗਿਣਤੀ ਤੋਂ ਬਾਅਦ ਵੀ ਸਿਰਫ 146 ਵੋਟਾਂ ਹੀ ਹਾਸਲ ਕਰ ਸਕੇ ਹਨ। ਇਹ ਅੰਕੜਾ NOTA ਤੋਂ ਵੀ ਕਾਫੀ ਪਿੱਛੇ ਹੈ। ਨੋਟਾ ਨੂੰ ਵੀ ਹੁਣ ਤੱਕ 1216 ਵੋਟਾਂ ਮਿਲੀਆਂ ਹਨ। ਇਸ ਸੀਟ 'ਤੇ 20 ਨਵੰਬਰ ਨੂੰ 51.2 ਫੀਸਦੀ ਵੋਟਿੰਗ ਹੋਈ ਸੀ।
ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨੇਟੀਜ਼ਨਸ ਨੇ ਏਜਾਜ਼ ਖਾਨ ਦੀ ਆਲੋਚਨਾ ਸ਼ੁਰੂ ਕਰ ਦਿੱਤੀ। ਇਜਾਜ਼ ਦੀ ਜ਼ਮਾਨਤ ਜ਼ਬਤ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਮੀਮਜ਼ ਵਾਇਰਲ ਹੁੰਦੇ ਵੇਖੇ ਗਏ। ਇੱਕ ਮੀਮ ਵਿੱਚ, ਯੂਜ਼ਰ ਨੇ ਲਿਖਿਆ ਸੀ ਕਿ ਏਜਾਜ਼ ਨੂੰ ਆਪਣੇ ਪਰਿਵਾਰ ਦੀਆਂ ਵੋਟਾਂ ਵੀ ਨਹੀਂ ਮਿਲੀਆਂ।
ਉਥੇ ਹੀ ਇਕ ਹੋਰ ਯੂਜ਼ਰ ਨੇ ਏਜਾਜ਼ 'ਤੇ ਚੁਟਕੀ ਲੈਂਦਿਆਂ ਲਿਖਿਆ, 'ਆਖ਼ਰ ਇਹ ਲੋਕ ਕੌਣ ਹਨ ਜਿਨ੍ਹਾਂ ਨੇ ਏਜਾਜ਼ ਨੂੰ ਵੋਟ ਦਿੱਤੀ ਹੈ? ਇਸ 'ਤੇ ਰਿਸਰਚ ਹੋਣੀ ਚਾਹੀਦੀ ਹੈ।'
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।