LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices Cut News: ਨਵੇਂ ਸਾਲ 2025 ਮੌਕੇ ਪਹਿਲੇ ਦਿਨ ਹੀ ਆਮ ਜਨਤਾ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ, 1 ਜਨਵਰੀ 2025 ਤੋਂ ਐਲਪੀਜੀ ਗੈਸ ਸਿਲੰਡਰ ਰੀਫਿਲ ਕਰਵਾਉਣਾ ਸਸਤਾ ਹੋ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ
LPG Prices Cut News: ਨਵੇਂ ਸਾਲ 2025 ਮੌਕੇ ਪਹਿਲੇ ਦਿਨ ਹੀ ਆਮ ਜਨਤਾ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ, 1 ਜਨਵਰੀ 2025 ਤੋਂ ਐਲਪੀਜੀ ਗੈਸ ਸਿਲੰਡਰ ਰੀਫਿਲ ਕਰਵਾਉਣਾ ਸਸਤਾ ਹੋ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਪਹਿਲੀ ਤਰੀਕ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 14.50 ਰੁਪਏ ਦੀ ਕਟੌਤੀ ਕੀਤੀ ਹੈ। ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਨਵੀਂ ਕੀਮਤ 1818.50 ਰੁਪਏ ਤੋਂ ਘੱਟ ਕੇ 1804 ਰੁਪਏ ਹੋ ਗਈ ਹੈ।
LPG ਸਿਲੰਡਰ ਹੋਇਆ ਸਸਤਾ!
ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ ਅਤੇ ਨਵੀਂ ਕੀਮਤ ਦਾ ਐਲਾਨ ਕਰਦੀਆਂ ਹਨ। ਅਤੇ ਨਵੇਂ ਸਾਲ 'ਤੇ ਆਪਣੇ ਖਪਤਕਾਰਾਂ ਨੂੰ ਰਾਹਤ ਦਿੰਦੇ ਹੋਏ ਇਨ੍ਹਾਂ ਕੰਪਨੀਆਂ ਨੇ 19 ਕਿਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਘਟਾਉਣ ਦਾ ਫੈਸਲਾ ਕੀਤਾ ਹੈ।
1 ਜਨਵਰੀ, 2025 ਤੋਂ, ਦਿੱਲੀ ਵਿੱਚ 19 ਕਿਲੋ ਦੇ ਐਲਪੀਜੀ ਸਿਲੰਡਰ ਨੂੰ ਰੀਫਿਲ ਕਰਨ ਲਈ, ਤੁਹਾਨੂੰ ਹੁਣ 1804 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ ਪਹਿਲਾਂ ਤੁਹਾਨੂੰ 1818.50 ਰੁਪਏ ਦੇਣੇ ਪੈਂਦੇ ਸਨ। ਕੋਲਕਾਤਾ 'ਚ ਕੀਮਤਾਂ 1911 ਰੁਪਏ 'ਤੇ ਆ ਗਈਆਂ ਹਨ, ਜਿਸ ਲਈ ਪਹਿਲਾਂ 1927 ਰੁਪਏ ਦੇਣੇ ਪੈਂਦੇ ਸਨ। ਮੁੰਬਈ 'ਚ ਕੀਮਤ 1756 ਰੁਪਏ 'ਤੇ ਆ ਗਈ, ਜਿਸ ਲਈ ਪਹਿਲਾਂ 1771 ਰੁਪਏ ਦੇਣੇ ਪੈਂਦੇ ਸਨ। ਚੇਨਈ ਵਿੱਚ, ਤੁਹਾਨੂੰ 1966 ਰੁਪਏ ਅਦਾ ਕਰਨੇ ਪੈਣਗੇ, ਜਿਸ ਲਈ ਪਹਿਲਾਂ ਤੁਹਾਨੂੰ 1980.50 ਰੁਪਏ ਦੇਣੇ ਪੈਂਦੇ ਸਨ।
ਜਾਣੋ ਇਨ੍ਹਾਂ ਸ਼ਹਿਰਾਂ 'ਚ LPG ਸਿਲੰਡਰ ਦੀ ਨਵੀਂ ਕੀਮਤ
ਬਿਹਾਰ ਦੀ ਰਾਜਧਾਨੀ ਪਟਨਾ ਵਿੱਚ 19 ਕਿਲੋ ਦੇ ਐਲਪੀਜੀ ਸਿਲੰਡਰ ਨੂੰ ਰੀਫਿਲ ਕਰਵਾਉਣ ਲਈ 2095.5 ਰੁਪਏ ਦੇਣੇ ਹੋਣਗੇ। ਜਦੋਂ ਕਿ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ 1925 ਰੁਪਏ ਅਤੇ ਨੋਇਡਾ ਯਾਨੀ ਗੌਤਮ ਬੁੱਧ ਨਗਰ ਵਿੱਚ 1802.50 ਰੁਪਏ ਦੇਣੇ ਹੋਣਗੇ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ 19 ਕਿਲੋ ਦੇ ਐਲਪੀਜੀ ਸਿਲੰਡਰ ਨੂੰ ਰੀਫਿਲ ਕਰਨ ਲਈ 1 ਜਨਵਰੀ 2025 ਤੋਂ 2073 ਰੁਪਏ ਅਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ 1962.50 ਰੁਪਏ ਅਦਾ ਕਰਨੇ ਪੈਣਗੇ।
ਕੀ ਪਏਗਾ ਪ੍ਰਭਾਵ
ਹੁਣ ਤੁਹਾਡੇ ਲਈ ਹੋਟਲ ਰੈਸਟੋਰੈਂਟ 'ਚ ਖਾਣਾ ਖਾਣ ਦਾ ਬਿੱਲ ਤੁਹਾਡੀ ਜੇਬ 'ਤੇ ਨਹੀਂ ਪਵੇਗਾ ਭਾਰੀ। ਤੁਸੀਂ ਭੋਜਨ ਨੂੰ ਔਨਲਾਈਨ ਆਰਡਰ ਕਰਕੇ ਵੀ ਰਾਹਤ ਪ੍ਰਾਪਤ ਕਰ ਸਕਦੇ ਹੋ। ਸਿਰਫ ਹੋਟਲ ਅਤੇ ਢਾਬੇ ਵਾਲੇ 19 ਕਿਲੋ ਦੇ ਸਿਲੰਡਰ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੂੰ 14 ਕਿਲੋ ਦੇ ਸਿਲੰਡਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਪਿਛਲੇ ਕਈ ਮਹੀਨਿਆਂ ਤੋਂ 19 ਕਿਲੋਗ੍ਰਾਮ ਦੇ ਸਿਲੰਡਰ ਦੀਆਂ ਕੀਮਤਾਂ ਵਧ ਰਹੀਆਂ ਸਨ, ਜਿਸ ਨੂੰ ਹੁਣ ਨਵੇਂ ਸਾਲ ਦੇ ਪਹਿਲੇ ਮਹੀਨੇ ਰੋਕ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।