Kamal Khan: ਕਮਲ ਖਾਨ ਨੇ Shekhar Ravjiani ਨਾਲ ਕੀਤੀ ਮੁਲਾਕਾਤ, ਪੰਜਾਬੀ ਗਾਇਕ ਦੀ ਪਤਨੀ ਵੀ ਆਈ ਨਜ਼ਰ
Kamal Khan met singer composer Shekhar Ravjiani: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗਾਇਕ ਕਮਲ ਖਾਨ ਦੀ ਆਪਣੀ ਵੱਖਰੀ ਪਛਾਣ ਹੈ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਕਰੀਅਰ ਤੋਂ ਲੈ ਹੁਣ ਤੱਕ ਖੂਬ ਨਾਂ ਕਮਾਇਆ ਹੈ...
Kamal Khan met singer composer Shekhar Ravjiani: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗਾਇਕ ਕਮਲ ਖਾਨ ਦੀ ਆਪਣੀ ਵੱਖਰੀ ਪਛਾਣ ਹੈ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਕਰੀਅਰ ਤੋਂ ਲੈ ਹੁਣ ਤੱਕ ਖੂਬ ਨਾਂ ਕਮਾਇਆ ਹੈ। ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਨੇ ਹਾਲ ਹੀ ਵਿੱਚ ਬਾਲੀਵੁੱਡ ਗਾਇਕ ਅਤੇ ਕੰਪੋਜ਼ਰ ਸ਼ੇਖਰ ਰਵਜਿਆਨੀ ਨਾਲ ਮੁਲਾਕਾਤ ਕੀਤੀ। ਕਮਲ ਖਾਨ ਨੇ ਇਸ ਮੁਲਾਕਾਤ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਹੈ। ਤੁਸੀ ਵੀ ਵੇਖੋ ਕਲਾਕਾਰ ਦੀ ਇਹ ਖਾਸ ਤਸਵੀਰ...
View this post on Instagram
ਪੰਜਾਬੀ ਗਾਇਕ ਕਮਲ ਖਾਨ ਨੇ ਸ਼ੇਖਰ ਰਵਜਿਆਨੀ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਜਦੋਂ ਪਰਿਵਾਰ, ਪਰਿਵਾਰ ਨੂੰ ਮਿਲਦਾ ਹੈ। @shekharravjiani ਸਰ ਸਾਡੇ ਕੋਲ ਰਹਿਣ ਲਈ ਬਹੁਤ ਬਹੁਤ ਧੰਨਵਾਦ ਅਤੇ ਗੁਜਰਾਤੀ ਚਾਏ ਲਈ ਵਿਸ਼ੇਸ਼ ਧੰਨਵਾਦ☕️ ❤️ ਪਿਆਰ ✊ਸਤਿਕਾਰ ਸਰ ਤੁਸੀ ਹਮੇਸ਼ਾ ਮੈਨੂੰ ਪ੍ਰੇਰਿਤ ਕਰਦੇ ਹੋ ❤️ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ 🙏🏻
View this post on Instagram
ਕਮਲ ਖਾਨ ਦੀ ਪੋਸਟ ਤੋਂ ਇਹ ਲੱਗ ਰਿਹਾ ਹੈ ਕਿ ਬਾਲੀਵੁੱਡ ਗਾਇਕ ਸ਼ੇਖਰ ਰਵਜਿਆਨੀ ਪੰਜਾਬੀ ਗਾਇਕ ਕਮਲ ਖਾਨ ਦੇ ਘਰ ਰੁੱਕੇ। ਇਸ ਤਸਵੀਰ ਨੂੰ ਦੇਖ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕਮਲ ਖਾਨ ਬਹੁਤ ਜਲਦ ਕਿਸੇ ਬਾਲੀਵੁੱਡ ਗੀਤ ਵਿੱਚ ਆਪਣੀ ਆਵਾਜ਼ ਦੇ ਸਕਦੇ ਹਨ। ਦੋਵਾਂ ਕਲਾਕਾਰਾਂ ਨੂੰ ਇਕੱਠੇ ਦੇਖ ਪ੍ਰਸ਼ੰਸ਼ਕ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਪੰਜਾਬੀ ਸਿਨੇਮਾ ਜਗਤ ਦੇ ਕਈ ਅਜਿਹੇ ਸਿਤਾਰੇ ਹਨ ਜੋ ਬਾਲੀਵੁੱਡ ਇੰਡਸਟਰੀ ਵਿੱਚ ਆਪਣਾ ਜਲਵਾ ਦਿਖਾ ਚੁੱਕੇ ਹਨ। ਐਮੀ ਵਿਰਕ, ਜੱਸੀ ਗਿੱਲ, ਗਿੱਪੀ ਗਰੇਵਾਲ, ਹਾਰਡੀ ਸੰਧੂ ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਵੀ ਹਿੰਦੀ ਸਿਨੇਮਾ ਜਗਤ ਵਿੱਚ ਵੱਖਰੀ ਪਛਾਣ ਕਾਇਮ ਕਰ ਚੁੱਕੀ ਹੈ। ਫਿਲਹਾਲ ਕਮਲ ਖਾਨ ਕੀ ਕਮਾਲ ਦਿਖਾਉਂਦੇ ਹਨ, ਇਹ ਦੇਖਣਾ ਬੇਹੱਦ ਦਿਲਚਸਪ ਰਹੇਗਾ।