Punjabi Singer: ਪੰਜਾਬੀ ਗਾਇਕਾ Kaur B ਨੇ ਵੀਡੀਓ ਵਾਇਰਲ ਹੋਣ 'ਤੇ ਤੋੜੀ ਚੁੱਪੀ, ਇਕ ਪੋਸਟ ਨਾਲ ਮਚਿਆ ਹੜਕੰਪ
ਪੰਜਾਬੀ ਗਾਇਕਾ Kaur B ਦੇ ਇੱਕ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛੇੜਛਾੜ ਅਤੇ ਗਲਤ ਪ੍ਰਚਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਸਮਾਂ ਪਹਿਲਾਂ Kaur B ਗਾਇਕ ਹੰਸਰਾਜ ਹੰਸ ਦੀ ਪਤਨੀ ਦੇ ਭੋਗ ਵਿੱਚ ਸ਼ਾਮਲ ਹੋਏ ਸਨ।

Punjabi Singer Kaur B Breaks Silence After Video Goes Viral: ਪੰਜਾਬੀ ਗਾਇਕਾ Kaur B ਦੇ ਇੱਕ ਵੀਡੀਓ ਦੇ ਨਾਲ ਸ਼ਰਾਰਤੀ ਅਨਸਰ ਵੱਲੋਂ ਛੇੜਛਾੜ ਕਰਕੇ ਅਤੇ ਫਿਰ ਸੋਸ਼ਲ ਮੀਡੀਆ 'ਤੇ ਗਲਤ ਪ੍ਰਚਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਸਮਾਂ ਪਹਿਲਾਂ Kaur B ਗਾਇਕ ਹੰਸਰਾਜ ਹੰਸ ਦੀ ਪਤਨੀ ਦੇ ਭੋਗ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਕੁਝ ਸ਼ਰਾਰਤੀ ਲੋਕਾਂ ਇਸ ਵੀਡੀਓ ਦੇ ਨਾਲ ਛੇੜਛਾੜ ਕਰਕੇ ਟਿਕਟੌਕ 'ਤੇ ਵੀਡੀਓ ਨੂੰ ਹੋਟਲ ਰੇਡ ਤੋਂ ਭੱਜਦਿਆਂ ਦਿਖਾ ਕੇ ਗਲਤ ਢੰਗ ਨਾਲ ਪੇਸ਼ ਕੀਤਾ ਅਤੇ ਗਾਇਕਾ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਗਾਇਕਾ ਦਾ ਜਵਾਬ
Kaur B ਨੇ ਹਾਲ ਹੀ ਵਿੱਚ ਇਸ ਮਾਮਲੇ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਲੰਬੀ ਚੌੜੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਪਿਛਲੇ 5-6 ਮਹੀਨਿਆਂ ਤੋਂ ਉਹ ਵੀਡੀਓ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਪਰ ਹੁਣ ਇਹ ਦੁਬਾਰਾ ਵਾਇਰਲ ਹੋ ਰਹੀ ਹੈ। ਖ਼ਾਸ ਕਰਕੇ ਉਹ ਲੋਕ ਜੋ ਬਾਹਰ ਰਹਿੰਦੇ ਹਨ ਅਤੇ ਟਿਕਟੌਕ ਦੀ ਵਰਤੋਂ ਕਰਦੇ ਹਨ, ਉਨ੍ਹਾਂ ਇਸ ਬਾਰੇ ਪੁੱਛ ਰਹੇ ਹਨ।
ਉਨ੍ਹਾਂ ਪੋਸਟ ਵਿੱਚ ਕਿਹਾ: "ਮੌਤ ਤਾਂ ਛੱਡੋ, ਬੇਸ਼ਰਮੋ, ਤੁਹਾਡੇ ਵੀ ਪਰਿਵਾਰ ਹੋਣਗੇ। ਵਾਹਿਗੁਰੂ ਕਰੇ ਕਿ ਕਿਸੇ ਦੇ ਵੀ ਪਰਿਵਾਰ 'ਤੇ ਇਸ ਤਰ੍ਹਾਂ ਦਾ ਸਮਾਂ ਨਾ ਆਵੇ।" ਇਸ ਪੋਸਟ ਚ ਗਾਇਕਾ ਨੇ ਦੁੱਖ ਨੂੰ ਬਿਆਨ ਕੀਤਾ ਹੈ। ਕੌਰ ਬੀ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਫੈਨਜ਼ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਸਹਾਨੁਭੂਤੀ ਜਤਾਈ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਫੈਨਜ਼ ਦਾ ਧੰਨਵਾਦ ਵੀ ਕੀਤਾ ਹੈ, ਜੋਕਿ ਗਾਇਕਾ ਦੇ ਹੱਕ ਵਿੱਚ ਖੜ੍ਹੇ ਹਨ।
View this post on Instagram
ਦੱਸ ਦਈਏ ਪੰਜਾਬੀ ਗਾਇਕ ਕੌਰ ਬੀ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਨਾਮੀ ਚਿਹਰਾ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ, ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਦੇ ਵਿੱਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਵਧੀਆ ਫੈਨ ਫਾਲਵਿੰਗ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















