(Source: ECI/ABP News/ABP Majha)
Mankirt Aulakh: ਮਨਕੀਰਤ ਔਲਖ ਪੁੱਤਰ ਇਮਤਿਆਜ਼ ਨਾਲ ਵੀਡੀਓ ਸਾਂਝੀ ਕਰ ਬੋਲੇ- ਜੱਟ ਬੰਦੇ ਖਰੇ ਆ...
Mankirt Aulakh Shared Video With Son: ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਹਾਲੇ ਤੱਕ ਪੰਜਾਬੀ ਮਿਊਜ਼ਿਕ...
Mankirt Aulakh Shared Video With Son: ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਹਾਲੇ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਮਨਕੀਰਤ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ ਜੋ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਨਾਲ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਿਚਕਾਰ ਕਲਾਕਾਰ ਨੇ ਆਪਣੇ ਪੁੱਤਰ ਨਾਲ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਮਨਕੀਰਤ ਬੇਟੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਮਨਕੀਰਤ ਔਲਖ ਨਾਲ ਪੁੱਤਰ ਇਮਤਿਆਜ਼ ਸ਼ਾਨਦਾਰ ਮੌਸਮ ਦਾ ਆਨੰਦ ਲੈਂਦੇ ਹੋਏ ਵੀ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਜੱਟ ਬੰਦੇ ਖਰੇ ਆ...
ਮਨਕੀਰਤ ਔਲਖ ਨਾਲ ਪੁੱਤਰ ਇਮਤਿਆਜ਼ ਸ਼ਾਨਦਾਰ ਮੌਸਮ ਦਾ ਆਨੰਦ ਲੈਂਦੇ ਹੋਏ ਵੀ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਜੱਟ ਬੰਦੇ ਖਰੇ ਆ...
View this post on Instagram
ਗਾਇਕ ਦੀ ਇਸ ਪੋਸਟ ਉੱਪਰ ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਓ ਮੇਰਾ ਸੋਹਣਾ ਜਿਹਾ ਪੁੱਤ, ਮਜ਼ਾ ਆ ਰਿਹਾ...ਲਵ ਯੂ ਸੋ ਮੱਚ ਜਾਨੇ... ਵਾਹਿਗੂਰੁ ਮੇਹਰ ਕਰਿਓ...
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਮਨਕੀਰਤ ਔਲਖ ਦਾ ਗੀਤ ਰਾਈਜ਼ ਐਂਡ ਸ਼ਾਈਨ (Rise N Shine) ਰਿਲੀਜ਼ ਹੋਇਆ ਹੈ। ਜਿਸਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਨਵੇਂ ਗੀਤ ਵਿੱਚ ਅਦਾਕਾਰ ਦੇਵ ਖਰੌੜ ਆਪਣਾ ਜਵਲਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਗੀਤ ਦੇਵ ਖਰੌੜ ਦੀ ਨਵੀਂ ਫਿਲਮ ਯਾਰਾਂ ਦਾ ਰੁਤਬਾ (RUTBAA) ਦਾ ਹੈ। ਜਿਸ ਨੂੰ ਮਨਕੀਰਤ ਔਲਖ ਨੇ ਆਪਣੀ ਆਵਾਜ਼ ਦਿੱਤੀ ਹੈ।