(Source: ECI/ABP News)
Punjabi Singer Sarthi K: ਹਾਰਟ ਅਟੈਕ ਤੋਂ ਬਾਅਦ ਸਾਰਥੀ ਕੇ ਦੀ ਸਿਹਤ ’ਚ ਸੁਧਾਰ, ਯੂਜ਼ਰ ਬੋਲੇ- ’ਟੈਨਸ਼ਨ ਨੀਂ ਲੈਣੀ ਬਾਈ ਜੀ...’
Punjabi Singer Sarthi K: ਪੰਜਾਬੀ ਗਾਇਕ ਸਾਰਥੀ ਕੇ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕ ਨੂੰ ਦਿਲ ਦਾ ਦੌਰਾ ਪੈਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਉਨ੍ਹਾਂ ਦੀ ਹਾਲਤ ਵੇਖ ਪ੍ਰਸ਼ੰਸਕ ਵੀ ਹੈਰਾਨ
![Punjabi Singer Sarthi K: ਹਾਰਟ ਅਟੈਕ ਤੋਂ ਬਾਅਦ ਸਾਰਥੀ ਕੇ ਦੀ ਸਿਹਤ ’ਚ ਸੁਧਾਰ, ਯੂਜ਼ਰ ਬੋਲੇ- ’ਟੈਨਸ਼ਨ ਨੀਂ ਲੈਣੀ ਬਾਈ ਜੀ...’ Punjabi Singer Sarthi K health improved after heart attack, user said... Punjabi Singer Sarthi K: ਹਾਰਟ ਅਟੈਕ ਤੋਂ ਬਾਅਦ ਸਾਰਥੀ ਕੇ ਦੀ ਸਿਹਤ ’ਚ ਸੁਧਾਰ, ਯੂਜ਼ਰ ਬੋਲੇ- ’ਟੈਨਸ਼ਨ ਨੀਂ ਲੈਣੀ ਬਾਈ ਜੀ...’](https://feeds.abplive.com/onecms/images/uploaded-images/2024/08/19/bec882db73ce0caa8b82474b9d14580b1724057521970709_original.jpg?impolicy=abp_cdn&imwidth=1200&height=675)
Punjabi Singer Sarthi K: ਪੰਜਾਬੀ ਗਾਇਕ ਸਾਰਥੀ ਕੇ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕ ਨੂੰ ਦਿਲ ਦਾ ਦੌਰਾ ਪੈਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਉਨ੍ਹਾਂ ਦੀ ਹਾਲਤ ਵੇਖ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ। ਫਿਲਹਾਲ ਕਲਾਕਾਰ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੀ ਸਿਹਤ ’ਚ ਹੁਣ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸਦੀ ਜਾਣਕਾਰੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ’ਤੇ ਪੋਸਟ ਸ਼ੇਅਰ ਕਰ ਦਿੱਤੀ ਹੈ।
ਦਰਅਸਲ, ਸਾਰਥੀ ਕੇ ਨੇ ਆਪਣੇ ਪ੍ਰਸ਼ੰਸਕਾਂ ਲਈ ਖਾਸ ਸੁਨੇਹਾ ਲਿਖਿਆ ਹੈ। ਸਤਿ ਸ੍ਰੀ ਅਕਾਲ ਜੀ, ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਦੁਆਵਾਂ ਉਸਤੋਂ ਵੀ ਵੱਡੀ ਚੀਜ਼ ਹੁੰਦੀਆਂ ਨੇ...ਮੈਂ ਬਹੁਤ ਖੁਸ਼ਨਸੀਬ ਹਾਂ ਕਿ ਇਹੇ ਦੋਵੇਂ ਚੀਜ਼ਾ ਰੱਜ ਕੇ ਮੇਰੇ ਹਿੱਸੇ ਆਈਆਂ। ਤੁਸੀ ਸਾਰੀਆਂ ਨੇ ਦਿਨ ਰਾਤ ਫੋਨ, ਮੈਸੇਜ ਕਰ ਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਹੌਸਲਾ ਤੇ ਦੁਆਵਾਂ ਦਿੱਤੀਆਂ। ਉਸ ਮਾਲਕ ਦੀ ਕ੍ਰਿਪਾ ਦੇ ਨਾਲ ਹੁਣ ਮੈਂ ਬਹੁਤ ਠੀਕ ਮਹਿਸੂਸ ਕਰ ਰਿਹਾ ਹਾਂ। ਤੇ ਜਲਦੀ ਹੀ ਆਪਾਂ ਸਟੇਜ ਤੇ ਅਖਾੜੇ ਲਾਉਂਦੇ ਨਜ਼ਰ ਆਵਾਂਗੇ। ਹੋ ਸਕਦਾ ਅਖਾੜੇ ਥੋੜ੍ਹੇ ਟਾਈਮ ਲਈ ਇਸ ਹਸਪਤਾਲ ਦੀ ਜਗ੍ਹਾ ਤੇ ਬੁੱਕ ਹੋਏ ਹੋਣ ਉਹ ਮਾਲਕ... ਬਾਕੀ ਮੈਂ ਹਰ ਰੋਜ਼ ਆਪਣੀ ਅਪਡੇਟ ਸਾਰੀਆਂ ਨਾਲ ਸਾਂਝੀ ਕਰਦਾ ਰਹਾਂਗਾ। ਵੇਖੋ ਪੰਜਾਬੀ ਕਲਾਕਾਰ ਦੀ ਇਹ ਖਾਸ ਪੋਸਟ...
View this post on Instagram
ਕੈਨੇਡਾ ਦੇ ਮਿਸੀਸਾਗਾ ਦੇ ਟ੍ਰਿਲੀਅਮ ਹਸਪਤਾਲ ਦਾਖਲ
ਜਾਣਕਾਰੀ ਮੁਤਾਬਕ ਸਾਰਥੀ ਕੇ ਨੂੰ ਜਿਸ ਵੇਲੇ ਦਿਲ ਦਾ ਦੌਰਾ ਪਿਆ, ਉਸ ਵੇਲੇ ਉਹ ਕੈਨੇਡਾ ਦੇ ਮਿਸੀਸਾਗਾ ਵਿੱਚ ਮੌਜੂਦ ਸਨ। ਦਿਲ ਦਾ ਦੌਰਾ ਪੈਣ ਮਗਰੋਂ ਉਨ੍ਹਾਂ ਨੂੰ ਮਿਸੀਸਾਗਾ ਦੇ ਟ੍ਰਿਲੀਅਮ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਵਿੱਚ ਹੁਣ ਪਹਿਲਾਂ ਨਾਲੋਂ ਸੁਧਾਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)