Sidhu Moose Wala: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਪੋਸਟ ਨਮ ਕਰ ਦੇਵੇਗੀ ਅੱਖਾਂ, ਬੋਲੀ- ਪੱਗ ਉਤਾਰ ਕੇ ਸਿਰ ਉਤੋਂ, ਬਾਪੂ ਇਨਸਾਫ ਮੰਗਦਾ...
Charan Kaur New Insta Post On Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਆਏ ਦਿਨ ਆਪਣੇ ਪੁੱਤਰ ਦੇ ਇਨਸਾਫ ਲਈ ਇੱਕ ਪੋਸਟ ਸਾਂਝੀ ਕਰਦੀ ਹੈ। ਹਾਲੇ ਵੀ ਉਸਦੀਆਂ ਭਿੱਜੀਆਂ ਅੱਖਾਂ ਆਪਣੇ
Charan Kaur New Insta Post On Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਆਏ ਦਿਨ ਆਪਣੇ ਪੁੱਤਰ ਦੇ ਇਨਸਾਫ ਲਈ ਇੱਕ ਪੋਸਟ ਸਾਂਝੀ ਕਰਦੀ ਹੈ। ਹਾਲੇ ਵੀ ਉਸਦੀਆਂ ਭਿੱਜੀਆਂ ਅੱਖਾਂ ਆਪਣੇ ਪੁੱਤਰ ਦੇ ਇਨਸਾਫ ਲਈ ਜੰਗ ਲੜ੍ਹ ਰਹੀਆਂ ਹਨ। ਦੱਸ ਦੇਈਏ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਲਈ ਸਰਕਾਰ ਦੇ ਸਾਹਮਣੇ ਡੱਟ ਕੇ ਖੜ੍ਹੇ ਹਨ। ਹਾਲਾਂਕਿ ਮੂਸੇਵਾਲਾ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਇਸ ਵਿਚਾਲੇ ਸਿੱਧੂ ਦੀ ਮਾਤਾ ਚਰਨ ਕੌਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਨੂੰ ਦੇਖ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ...
View this post on Instagram
ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਪੋਸਟ ਤੁਹਾਡੀਆਂ ਵੀ ਅੱਖਾਂ ਨਮ ਕਰ ਦੇਵੇਗੀ। ਦਰਅਸਲ, ਉਨ੍ਹਾਂ ਵੱਲੋਂ ਸਾਂਝੀ ਕੀਤੀ ਪੋਸਟ ਵਿੱਚ ਭਾਵੁਕ ਪਲਾਂ ਦੀ ਝਲਕ ਦਿਖਾਈ ਦਿੱਤੀ। ਪ੍ਰਸ਼ੰਸਕਾਂ ਵੱਲ਼ੋਂ ਇਸ ਪੋਸਟ ਉੱਪਰ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਪ੍ਰਸ਼ੰਸਕ ਵੱਲੋਂ ਇਸ ਪੋਸਟ ਉੱਪਰ ਬਹੁਤ ਖਾਸ ਅਤੇ ਵੱਡਾ ਕਮੈਂਟ ਕੀਤਾ ਗਿਆ। ਉਸਨੇ ਲਿਖਦੇ ਹੋਏ ਕਿਹਾ.... ਮਾਫ਼ ਕਰੀ ਸਿੱਧੂ ਵੀਰੇ ਇੱਕ ਸਾਲ ਹੋ ਗਿਆ ਥਾਨੁ ਗਏ ਨੂੰ ਪਰ ਅਸੀਂ ਪੰਜਾਬੀ ਇਨਸਾਫ਼ ਨਹੀਂ ਦਵਾ ਸਕੇ, ਇੱਥੇ ਸਭ ਕੁਝ ਪੈਸਾ ਹੈ ਲੋਕਾ ਲਈ। ਕਾਸ਼ ਬਾਈ ਤੁਸੀ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਵਿੱਚ ਮਾਤਾ ਚਰਨ ਕੌਰ ਜੀ ਦੀ ਕੁੱਖੋਂ ਤੇ ਬਾਪੂ ਬਲਕੌਰ ਸਿੰਘ ਦੇ ਘਰ ਜਨਮ ਹੋਇਆ ਹੁੰਦਾ। ਬਾਈ ਇਨਸਾਫ਼ ਦੀ ਗੱਲ ਦੂਰ ਦੀ ਕਿਸੇ ਨੇ ਮਾੜੀ ਨਿਗਾ ਨਾਲ ਦੇਖਣਾ ਤੱਕ ਨਹੀਂ ਸੀ, ਬਾਈ ਕੀ ਨੀ ਕੀਤਾ ਤੁਸੀ ਪੰਜਾਬ ਲਈ ਪੰਜਾਬ ਕਿਉ ਨਹੀਂ ਖੜਿਆ ਏਥੇ ਨਾਲ ਤੁਹਾਡੇ, ਬਾਈ ਤੈਨੂੰ ਦੇਖ ਕੇ ਨਵੀਂ ਜਨਰੇਸ਼ਨ ਵਧੀਆ ਪਾਸੇ ਲੱਗ ਰਹਿ ਸੀ, ਇੱਕ ਸਾਲ ਪੂਰਾ ਹੋ ਗਿਆ ਪਰ ਯਕੀਨ ਨਹੀਂ ਹੋ ਰਿਹਾ ਯਾਰਾ ਤੂੰ ਤਾਂ ਖੜਕਾ-ਦੜਕਾ ਕਰਨ ਵਾਲਾ ਬੰਦਾ ਸੀ।
ਅਣਖ ਵਾਲਾ ਜੋਂ ਚੋਣ ਵਾਲੇ ਕਿਹਦੇ ਸੀ ਓਹੀ ਕਰਦਾ ਸੀ ਯਾਰਾ ਹੁਣ ਚੋਣ ਵਾਲੇ ਵਾਪਿਸ ਆਉਣ ਨੂੰ ਕਹਿ ਰਹੇ ਨੇ ਪਲੀਜ਼ ਇੱਕ ਵਾਰ ਵਾਪਿਸ ਆਜਾ ਬੱਸ ਕੀਤੇ ਜਾਣ ਨਹੀਂ ਦੇਣ ਲੱਗੇ ਅਸੀ ਕਿਤੇ ਥਾਨੁ ਸਿਰਫ ਮਾਤਾ ਚਰਨ ਕੌਰ ਜੀ ਦੀ ਗੋਦ ਵਿੱਚ ਰਹੀ ਬਾਈ ਓਏ ਜਕੀਨ ਹੈ ਸਿੱਧੂ ਵੀਰੇ ਤੋੜੀ ਨਾ ਯਾਰਾ ਕਦੇ, ਜਰੂਰ ਵਾਪਿਸ ਆਉਗੇ ਤੁਸੀ, ਬਾਈ ਜਦ ਲਾਈਵ ਹੁੰਦਾ ਸੀ ਕੰਮ ਕਾਰ ਛੱਡ ਕੇ ਸਾਨੂੰ ਚਾਹ ਹੁੰਦਾ ਸੀ ਕਿ ਭਰਾ ਸਾਡਾ ਲਾਈਵ ਹੋਇਆ, ਪਰ ਅਸੀਂ ਓਹ ਚਾਹ ਕਿੱਥੋਂ ਲੈਕੇ ਆਈਏ, ਜਦੋਂ ਦਾ ਬਾਈ ਗਿਆ ਤੂੰ ਦੁਨੀਆ ਰੱਬ ਨੂੰ ਵੀ ਬੁਲਾਉਣ ਦਾ ਦਿਲ ਨਹੀਂ ਕਰਦਾ, ਕਿੰਨਾ ਸਮਾਂ ਰੋਵਾ ਗੇ ਉਸ ਬੇਫਿਕਰੇ ਰੱਬ ਕੋਲ। ਵਾਹਿਗੁਰੂ ਮੇਹਰ ਕਰੇ ਵੀਰੇ ਸਧਾ ਸਾਡੇ ਦਿਲਾਂ ਵਿੱਚ ਹੋ..!!!!
ਧੰਨ ਐ ਮਾਤਾ ਚਰਨ ਕੌਰ ਤੇ ਧੰਨ ਬਾਪੂ ਬਲਕੌਰ ਸਿੰਘ ਧੰਨ ਦੋਨਾਂ ਦਾ ਜਿਗਰਾ। ਦੱਸ ਦੇਈਏ ਕਿ ਸਿੱਧੂ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੇ ਚਾਹੌਣ ਵਾਲੇ ਪ੍ਰਸ਼ੰਸਕ ਲਗਾਤਾਰ ਕਲਾਕਾਰ ਦੇ ਇਨਸਾਫ਼ ਦੀ ਗੱਲ ਕਰ ਰਹੇ ਹਨ।