Singer Singga: ਗਾਇਕ ਸਿੰਗਾ ਪੰਜਾਬੀ ਦੀ ਸਾਉਥ ਇੰਡਸਟਰੀ ਨਾਲ ਤੁਲਨਾ ਕਰ ਬੋਲੇ- 'ਫਿਲਮਾਂ ਦੇ ਸਬਜੈਕਟ 'ਤੇ ਅਭਿਨੇਤਾਵਾਂ 'ਚ ਨਹੀਂ ਉਹ ਗੱਲ'
Singer Singga On Pollywood Industry Statement: ਪੰਜਾਬੀ ਗਾਇਕ ਸਿੰਗਾ (Singga) ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਂ ਹੈ। ਇਨ੍ਹੀਂ ਦਿਨੀਂ ਗਾਇਕ ਆਪਣੀ ਅਪਕਮਿੰਗ ਫਿਲਮ ਮਾਈਨਿੰਗ ਰੇਤੇ ਤੇ ਕਬਜ਼ਾ ਨੂੰ ਲੈ ਚਰਚਾ ਵਿੱਚ ਹੈ...
Singer Singga On Pollywood Industry Statement: ਪੰਜਾਬੀ ਗਾਇਕ ਸਿੰਗਾ (Singga) ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਂ ਹੈ। ਇਨ੍ਹੀਂ ਦਿਨੀਂ ਗਾਇਕ ਆਪਣੀ ਅਪਕਮਿੰਗ ਫਿਲਮ ਮਾਈਨਿੰਗ ਰੇਤੇ ਤੇ ਕਬਜ਼ਾ ਨੂੰ ਲੈ ਚਰਚਾ ਵਿੱਚ ਹੈ। ਇਸ ਫਿਲਮ ਤੋਂ ਪਹਿਲਾਂ ਇਸਦੇ ਗੀਤ ਅਤੇ ਟ੍ਰੇਲਰ ਦਰਸ਼ਕਾਂ ਦਾ ਰੱਜ ਕੇ ਮਨੋਰੰਜਨ ਕਰ ਰਹੇ ਹਨ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਨੂੰ ਨਾ ਸਿਰਫ ਪਾਲੀਵੁੱਡ ਸਗੋਂ ਬਾਲੀਵੁੱਡ ਸਿਤਾਰਿਆਂ ਦਾ ਜਲਵਾ ਵੀ ਦਿਖਾਈ ਦੇਵੇਗਾ। ਹਾਲ ਹੀ ਵਿੱਚ ਗਾਇਕ ਸਿੰਗਾ ਨੇ ਇੱਕ ਇੰਟਰਵਿਊ ਦੌਰਾਨ ਪੰਜਾਬੀ ਇੰਡਸਟਰੀ ਦੀ ਤੁਲਨਾ ਸਾਉਥ ਨਾਲ ਕਰਦੇ ਹੋਏ ਵੱਡੀ ਗੱਲ ਕਹੀ ਹੈ।
View this post on Instagram
ਦੱਸ ਦੇਈਏ ਕਿ ਇਹ ਇੰਟਰਵਿਊ Kiddaan.Com ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਪੰਜਾਬੀ ਗਾਇਕ ਸਿੰਗਾ ਕੀ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਖੁਦ ਸੁਣੋ... ਦਰਅਸਲ, ਇਨ੍ਹੀਂ ਦਿਨੀਂ ਆਪਣੀ ਫਿਲਮ ਦੇ ਪ੍ਰਮੋਸ਼ਨ ਵਿੱਚ ਵਿਅਸਤ ਚੱਲ ਰਹੇ ਸਿੰਗਾ ਨੇ ਇੱਕ ਇੰਟਰਵਿਊ ਦੌਰਾਨ ਪੰਜਾਬੀ ਇੰਡਸਟਰੀ ਨੂੰ ਲੈ ਇਹ ਗੱਲ ਕਹੀ ਹੈ। ਇਸ ਵੀਡੀਓ ਵਿੱਚ ਤੁਸੀ ਸੁਣ ਸਕਦੇ ਹੋ ਕਿ ਸਿੰਗਾ ਕਹਿ ਰਹੇ ਹਨ .ਪੰਜਾਬੀ ਸਿਨੇਮਾ ਵਿੱਚ ਟੌਪਿਕਸ ਤੇ ਫਿਲਮਾਂ ਬਣਨੀਆ ਚਾਹਿਦੀਆਂ ਆ...ਮਤਲਬ ਪੰਜਾਬੀ ਵਿੱਚ ਉਦਾ ਦੇ ਐਕਟਰ ਉਦਾ ਦੀਆਂ ਚੀਜ਼ਾ ਹੈ ਨਈ ਉਹ... ਮੈਂ ਓਸ ਲੇਵਲ ਦਾ ਕੰਮ ਸੋਚਦਾ ਪਿਆ। ਮਤਲਬ ਬਹੁਤ ਦੂਰ ਤੱਕ...ਕੋਈ ਚੀਜ਼ ਹੋਵੇ ਪਤਾ ਲੱਗੇ ਕਿ ਹਾਂ ਆ ਚੀਜ਼ ਆਈ ਆ...ਡੱਬ ਕਰੋ ਉਹਨੂੰ ਹੋਰ ਚੀਜ਼ਾ ਵਿੱਚ ਬੇਚੋ... ਹੁਣ ਸਾਨੂੰ ਸਾਉਥ ਨਹੀਂ ਆਉਂਦੀ ਪਰ ਅਸੀ ਸਭ ਤੋਂ ਵੱਧ ਪਿਆਰ ਕਰਦੇ ਸਾਉਥ ਮੂਵੀ ਨੂੰ.... ਕੀ ਇਸ ਤਰ੍ਹਾਂ ਨੀ ਹੋ ਸਕਦਾ ਪੰਜਾਬੀ ਜਿਹਨੂੰ ਨਾ ਆਉਂਦੀ ਹੋਵੇ ਉਹ ਪਿਆਰ ਕਰੇ ਪੰਜਾਬੀ ਨੂੰ... ਇਦਾ ਵੀ ਤਾਂ ਹੋਵੇ ਨਾ...
ਸਿੰਗਾ ਦੀ ਫਿਲਮ ਮਾਈਨਿੰਗ ਰੇਤੇ ਤੇ ਕਬਜ਼ਾ ਦੀ ਗੱਲ ਕਰਿਏ ਤਾਂ ਇਸ ਵਿੱਚ ਸਾਰਾ ਗੁਰਪਾਲ, ਪ੍ਰਦੀਪ ਸਿੰਘ ਰਾਵਤ ਤੋਂ ਇਲਾਵਾ ਹੋਰ ਵੀ ਕਈ ਸਿਤਾਰੇ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਂਣਗੇ। ਮਲਟੀ ਸਟਾਰਰ ਫਿਲਮ ਮਾਈਨਿੰਗ ਰੇਤੇ ਤੇ ਕਬਜ਼ਾ ਸਿਮਰਨ ਸਿੰਘ ਹੁੰਦਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਫਿਲਮ 28 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
Read More:- Singga: ਸਿੰਗਾ ਦੀ ਫਿਲਮ 'ਮਾਈਨਿੰਗ ਰੇਤੇ ਤੇ ਕਬਜ਼ਾ' ਚਰਚਾ 'ਚ, ਸਾਰਾ ਗੁਰਪਾਲ ਸਣੇ ਦੇਖੋ ਸਭ ਦਾ ਲੁੱਕ