Veet Baljit: ਗਾਇਕ ਵੀਤ ਬਲਜੀਤ ਅੱਜ ਪੁੱਤਰ ਦਾ ਮਨਾ ਰਹੇ ਜਨਮਦਿਨ, ਪਰਿਵਾਰ ਨਾਲ ਵੇਖੋ ਖਾਸ ਝਲਕ
Veet Baljit Celebrate Son birthday: ਪੰਜਾਬੀ ਗਾਇਕ ਅਤੇ ਗੀਤਕਾਰ ਵੀਤ ਬਲਜੀਤ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਹੈ। ਉਨ੍ਹਾਂ ਵੱਲੋਂ ਗਾਏ ਅਤੇ ਲਿਖੇ ਗਏ ਗੀਤ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ
Veet Baljit Celebrate Son birthday: ਪੰਜਾਬੀ ਗਾਇਕ ਅਤੇ ਗੀਤਕਾਰ ਵੀਤ ਬਲਜੀਤ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਹੈ। ਉਨ੍ਹਾਂ ਵੱਲੋਂ ਗਾਏ ਅਤੇ ਲਿਖੇ ਗਏ ਗੀਤ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਦਿਲ ਜਿੱਤ ਰਹੇ ਹਨ। ਦੱਸ ਦੇਈਏ ਕਿ ਆਪਣੇ ਗੀਤਾਂ ਦੇ ਨਾਲ-ਨਾਲ ਕਲਾਕਾਰ ਆਪਣੇ ਬੇਟੇ ਅਤੇ ਖੂਬਸੂਰਤ ਪਤਨੀ ਸੋਨਮ ਮੁਲਤਾਨੀ ਨੂੰ ਲੈ ਵੀ ਚਰਚਾ ਵਿੱਚ ਰਹਿੰਦੇ ਹਨ। ਫਿਲਹਾਲ ਕਲਾਕਾਰ ਅੱਜ ਆਪਣੇ ਪੁੱਤਰ ਦਾ ਜਨਮਦਿਨ ਮਨਾ ਰਿਹਾ ਹੈ। ਜਿਸਦੀਆਂ ਖੂਬਸੂਰਤ ਤਸਵੀਰਾਂ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ।
ਗਾਇਕ ਵੀਤ ਬਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਵਾਹਿਗੁਰੂ ਮੇਹਰ ਕਰਨ ਹਰ ਇੱਕ ਲਈ ਹਰ ਦਿਨ ਖੁਸ਼ੀਆਂ ਭਰਿਆ ਹੋਵੇ ਅੱਜ ਆਪਣੇ Muli ਦਾ ਜਨਮ ਦਿਨ ਹੈ ਆਪ ਸਭ ਵੱਲੋਂ ਭੇਜੀਆਂ ਮੁਬਾਰਕਾਂ ਸਿਰ ਮੱਥੇ ਜੀ (ਧੰਨਵਾਦ ਜੀ ) @sonammultanii...
View this post on Instagram
ਇਸ ਖਾਸ ਮੌਕੇ ਸੰਗੀਤ ਜਗਤ ਦੇ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਵੱਲੋਂ ਕਲਾਕਾਰ ਦੇ ਪੁੱਤਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਵੀਤ ਬਲਜੀਤ ਨੇ ਮਿਊਜ਼ਿਕ ਇੰਡਸਟਰੀ ਦੇ ਕਈ ਮਸ਼ਹੂਰ ਗਾਇਕਾ ਲਈ ਗੀਤ ਵੀ ਲਿਖੇ ਹਨ। ਉਨ੍ਹਾਂ ਦੇ ਗੀਤ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਗੈਰੀ ਸੰਧੂ ਤੇ ਕਈ ਹੋਰ ਨਾਮੀ ਗਾਇਕਾਂ ਵੱਲ਼ੋਂ ਗਾਏ ਗਏ ਹਨ। ਵੀਤ ਬਲਜੀਤ ਵੱਲੋਂ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ ਗਏ ਹਨ। ਉਹ ਖੁਦ ਸਿੰਗਲ ਤੇ ਡਿਊਟ ਸੌਂਗ ਦੇ ਨਾਲ ਆਪਣੀ ਗਾਇਕੀ ਦਾ ਜਲਵਾ ਦਿਖਾ ਚੁੱਕੇ ਹਨ। ਉਹ ਆਪਣੀ ਗਾਇਕੀ ਅਤੇ ਗੀਤਕਾਰੀ ਦੇ ਜਰਿਏ ਦਰਸ਼ਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।