![ABP Premium](https://cdn.abplive.com/imagebank/Premium-ad-Icon.png)
Rana Ranbir: ਰਾਣਾ ਰਣਬੀਰ ਦੀ ਧੀ Seerat ਨੇ ਖਿੱਚਿਆ ਧਿਆਨ, ਹੋਣ ਵਾਲੇ ਘਰਵਾਲੇ ਨਾਲ ਦੇਖੋ ਪ੍ਰੀ-ਵੈਡਿੰਗ ਅੰਦਾਜ਼
Rana Ranbir Daughter Seerat Wedding: ਪੰਜਾਬੀ ਅਦਾਕਾਰ ਰਾਣਾ ਰਣਬੀਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਦੀ ਧੀ ਸੀਰਤ ਰਾਣਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ
![Rana Ranbir: ਰਾਣਾ ਰਣਬੀਰ ਦੀ ਧੀ Seerat ਨੇ ਖਿੱਚਿਆ ਧਿਆਨ, ਹੋਣ ਵਾਲੇ ਘਰਵਾਲੇ ਨਾਲ ਦੇਖੋ ਪ੍ਰੀ-ਵੈਡਿੰਗ ਅੰਦਾਜ਼ Rana Ranbir s daughter Seerat caught the attention see pre-wedding look with the groom-to-be Rana Ranbir: ਰਾਣਾ ਰਣਬੀਰ ਦੀ ਧੀ Seerat ਨੇ ਖਿੱਚਿਆ ਧਿਆਨ, ਹੋਣ ਵਾਲੇ ਘਰਵਾਲੇ ਨਾਲ ਦੇਖੋ ਪ੍ਰੀ-ਵੈਡਿੰਗ ਅੰਦਾਜ਼](https://feeds.abplive.com/onecms/images/uploaded-images/2023/06/17/20bca820649b5cba2693d2c3732b87cc1686997952872709_original.jpg?impolicy=abp_cdn&imwidth=1200&height=675)
Rana Ranbir Daughter Seerat Wedding: ਪੰਜਾਬੀ ਅਦਾਕਾਰ ਰਾਣਾ ਰਣਬੀਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਦੀ ਧੀ ਸੀਰਤ ਰਾਣਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ। ਇਸ ਵਿਚਾਲੇ ਹਾਲ ਹੀ ਵਿੱਚ ਉਸਨੇ ਆਪਣਾ ਪ੍ਰੀ ਵੈਡਿੰਗ ਫੋਟੋਸ਼ੂਟ ਕਰਵਾਇਆ। ਇਸਦੇ ਨਾਲ ਹੀ ਉਸਦੇ ਸ਼ਾਨਦਾਰ ਵੀਡੀਓ ਵੀ ਸਾਹਮਣੇ ਆਏ ਹਨ। ਜਿਸ ਵਿੱਚ ਉਸਨੇ ਆਪਣੀ ਲੁੱਕ ਨਾਲ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਸੀਰਤ ਰਾਣਾ ਦਾ ਇਹ ਵੀਡੀਓ ਦੇਖ ਆਪਣੀਆਂ ਨਜ਼ਰਾਂ ਨਹੀ ਹਟਾ ਸਕੋਗੇ। ਦਰਅਸਲ, ਇਨ੍ਹਾਂ ਤਸਵੀਰਾਂ ਵਿੱਚ ਸੀਰਤ ਦੀਆਂ ਹੋਣ ਵਾਲੇ ਘਰਵਾਲੇ ਕਰਨ ਸੰਘਾ ਨਾਲ ਰੋਮਾਂਟਿਕ ਕੈਮਿਸਟ੍ਰੀ ਸਭ ਨੂੰ ਦੀਵਾਨਾ ਬਣਾ ਰਹੀ ਹੈ। ਤੁਸੀ ਵੀ ਵੇਖੋ ਇਹ ਸ਼ਾਨਦਾਰ ਵੀਡੀਓ ਅਤੇ ਤਸਵੀਰਾਂ...
View this post on Instagram
ਦੱਸ ਦੇਈਏ ਕਿ ਇਹ ਵੀਡੀਓ ਸੀਰਤ ਰਾਣਾ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਇਨ੍ਹਾਂ ਤਸਵੀਰਾਂ ਵਿੱਚ ਸੀਰਤ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਤੁਸੀ ਖੁਦ ਹੀ ਕਰਨ ਅਤੇ ਸੀਰਤ ਵਿਚਲੀ ਬਾੱਡਿੰਗ ਦਾ ਅੰਦਾਜ਼ਾ ਲਗਾ ਸਕਦੇ ਹੋ। ਦੋਵਾਂ ਦੀ ਜੋੜੀ ਨੂੰ ਫਿਲਮੀ ਸਿਤਾਰਿਆਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਜਲਦ ਹੀ ਦੋਵੇਂ ਕਪਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਜਿਸ ਤੋਂ ਪਹਿਲਾਂ ਵੀ ਉਹ ਖੂਬ ਜਸ਼ਨ ਮਨਾਉਂਦੇ ਹੋਏ ਦਿਖਾਈ ਦੇ ਰਹੇ ਹਨ।
View this post on Instagram
ਸੀਰਤ ਰਾਣਾ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਕਦੇ ਵੀ ਸਭ ਤੋਂ ਵਧੀਆ ਦੋਸਤ ਬਣਨਾ ਬੰਦ ਨਾ ਕਰੋ।
ਦੱਸ ਦੇਈਏ ਕਿ ਪੰਜਾਬੀ ਕਲਾਕਾਰ ਰਾਣਾ ਰਣਬੀਰ ਆਪਣੀ ਕਾਮੇਡੀ ਦੇ ਨਾਲ-ਨਾਲ ਸ਼ਾਨਦਾਰ ਲਿਖਣੀ ਨੂੰ ਲੈ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਪਰਿਵਾਰ ਨਾਲ ਅਕਸਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਖੂਬ ਆਪਣਾ ਪਿਆਰ ਲੁਟਾਉਂਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)