(Source: ECI/ABP News/ABP Majha)
Simran Kaur Dhadli: 'ਸਾਹਿਬਾ' ਫੇਮ ਸਿਮਰਨ ਕੌਰ ਢੱਡਲੀ ਨੇ ਫਿਲਮ ਜੋੜੀ 'ਚ ਗਾਏ ਤਿੰਨ ਗੀਤ, ਫੈਨਜ਼ ਨੇ ਸਿੱਧੂ ਮੂਸੇਵਾਲਾ ਨਾਲ ਕੀਤੀ ਤੁਲਨਾ
Simran Kaur Dhadli Film Jodi Song: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਢੱਡਲੀ ਅਜੋਕੇ ਸਮੇਂ ਵਿੱਚ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨੂੰ ਗਾ ਸੁਰਖੀਆਂ ਵਿੱਚ ਰਹਿੰਦੀ ਹੈ। ਸਿਮਰਨ ਕੌਰ 'ਰਿਐਲਿਟੀ ਚੈਕ'...
Simran Kaur Dhadli Film Jodi Song: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਢੱਡਲੀ ਅਜੋਕੇ ਸਮੇਂ ਵਿੱਚ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨੂੰ ਗਾ ਸੁਰਖੀਆਂ ਵਿੱਚ ਰਹਿੰਦੀ ਹੈ। ਸਿਮਰਨ ਕੌਰ 'ਰਿਐਲਿਟੀ ਚੈਕ', 'ਪੁਠੀ ਮੱਤ' ਅਤੇ 'ਨੋਟਾਂ ਵਾਲੀ ਧੌਂਸ' ਵਿੱਚ ਦਮਦਾਰ ਬੋਲਾਂ ਅਤੇ ਗਾਇਕੀ ਨਾਲ ਇਹ ਪ੍ਰਸਿੱਧੀ ਵੱਲ ਵਧੀ, ਇਸ ਤੋਂ ਬਾਅਦ ਉਸਨੇ ਪੰਜਾਬੀਆਂ ਵਿੱਚ ਖੂਬ ਨਾਂਅ ਕਮਾਇਆ। ਹਾਲ ਹੀ ਵਿੱਚ ਸਿਮਰਨ ਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਫਿਲਮ ਜੋੜੀ ਵਿੱਚ ਤਿੰਨ ਗੀਤ ਗਾਉਣ ਦਾ ਮੌਕਾ ਮਿਲਿਆ। ਇਸਦੀ ਖੁਸ਼ੀ ਜ਼ਾਹਿਰ ਕਰ ਗਾਇਕਾ ਖੂਬ ਗਦਗਦ ਹੋਈ।
View this post on Instagram
ਗਾਇਕਾ ਸਿਮਰਨ ਕੌਰ ਵੱਲੋਂ ਇਹ ਖੁਸ਼ੀ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਹੈ। ਉਨ੍ਹਾਂ ਫਿਲਮ ਦੇ ਗੀਤਾਂ ਦੀਆਂ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਪੁਾਣੇ ਸੰਗੀਤ ਨਾਲ ਮੈਨੂੰ ਇਸ਼ਕ ਹੀ ਇੰਨਾ ਸੀ ਕੀ ਮੇਰਾ ਦਿਲ ਉਸ ਸੰਗੀਤ ਨੂੰ ਮੇਰੇ ਤੱਕ ਖਿੱਚ ਕੇ ਲੈ ਹੀ ਆਇਆ। 1 ਨਹੀਂ 2 ਨਹੀਂ, ਸਮਾ 3 ਅਲੱਗ-ਅਲੱਗ ਤਰਜ਼ਾ ਗਾਉਣ ਦਾ ਸਬੱਬ ਬਣਿਆ ਤੇ ਮੈਂ ਸ਼ੁਕਰ ਕਰਦੀ ਹਾਂ ਉਸ ਮਾਲਕ ਦਾ ਜਿਸਨੇ ਜੋੜੀ ਫਿਲਮ ਨੂੰ ਜ਼ਰਿਆ ਬਣਾਇਆ ਮੇਰੀ ਰੀਝ ਪੁਗਾਉਣ ਦਾ... ਦਿਲਜੀਤ ਦੋਸਾਂਝ ਬਾਈ ਨਾਲ ਪਹਿਲਾਂ ਦੋਗਾਣਾ... @rajranjodhofficial ਬਾਈ ਦੀ ਲਿਖਤ...
ਦੱਸ ਦੇਈਏ ਕਿ ਸਿਮਰਨ ਵੱਲੋਂ ਫਿਲਮ ਵਿੱਚ ਤੇਰੇ ਘਰ ਦਾ ਪ੍ਰੋਣਾ ਬਣਕੇ (TERE GHAR DA PRAUHNA BANKE) ਯਮਲੇ ਦੀ ਤੁੰਬੀ ( YAMLE DI TUMBI) ਸਕੀਮ ਲਾ ਗਈ (SCHEME LAA GYI) ਗੀਤ ਗਾਏ ਹਨ। ਸਿਮਰਨ ਦੀ ਇਸ ਪੋਸਟ ਉੱਪਰ ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਤੁਹਾਡੀ ਆਵਾਜ਼ ਨਾ ਸੱਚੀ ਗੱਲ ਦੱਸਾ ਸਿਸਟਰ ਬਹੁਤ ਹੀ ਯੂਨੀਕ ਆ ਲਾਈਕ ਸਿੱਧੂ ਮੂਸੇਵਾਲਾ ਬਾਈ ਵਾਂਗ... ਇਸ ਤੋੋਂ ਇਲਾਵਾ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਅਤਰੀ ਨੇ ਕਮੈਂਟ ਕਰ ਲਿਖਿਆ, ਤੁਹਾਡੀ ਆਵਾਜ਼ ਨੇ ਚਾਰ ਚੰਨ ਲਗਾ ਦਿੱਤੇ।
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ ਜੋੜੀ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਨਾਂਅ ਕਮਾ ਰਹੀ ਹੈ। ਇਸਦੇ ਚਰਚੇ ਹਰ ਪਾਸੇ ਸੁਣਨ ਨੂੰ ਮਿਲ ਰਹੇ ਹਨ। ਇਸ ਫਿਲਮ ਨੂੰ ਅੰਬਰਦੀਪ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੰਡਸਟਰੀ ਦੇ ਹੋਰ ਵੀ ਮਸ਼ਹੂਰ ਕਲਾਕਾਰ ਨੇ ਇਸ ਫਿਲਮ ਵਿੱਚ ਖਾਸ ਯੋਗਦਾਨ ਪਾਇਆ।