(Source: ECI/ABP News)
Shehbaz Badesha: ਸ਼ਹਿਬਾਜ਼ ਬਦੇਸ਼ਾਂ ਅਦਾਕਾਰੀ ਦੇ ਖੇਤਰ 'ਚ ਰੱਖੇਗਾ ਕਦਮ, ਪ੍ਰੀਤ ਹਰਪਾਲ ਨਾਲ ਇਸ ਵੈੱਬ ਸੀਰੀਜ਼ 'ਚ ਆਵੇਗਾ ਨਜ਼ਰ
Shehbaz Badesha Web Series Announced: HF Production ਅਤੇ YT Production ਦੇ ਸਹਿਯੋਗ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਆਪਣੀ ਨਵੀਂ ਪੰਜਾਬੀ ਵੈੱਬ ਸੀਰੀਜ਼ “ਪੱਚੀ ਪੱਚੀ ਪੰਜਾਹ” ਦਾ ਐਲਾਨ ਕੀਤਾ। ਇਹ ਵੈੱਬ ਸੀਰੀਜ਼ ...

Shehbaz Badesha Web Series Announced: HF Production ਅਤੇ YT Production ਦੇ ਸਹਿਯੋਗ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਆਪਣੀ ਨਵੀਂ ਪੰਜਾਬੀ ਵੈੱਬ ਸੀਰੀਜ਼ “ਪੱਚੀ ਪੱਚੀ ਪੰਜਾਹ” ਦਾ ਐਲਾਨ ਕੀਤਾ। ਇਹ ਵੈੱਬ ਸੀਰੀਜ਼ ਹਿੰਦੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਗਾਇਕ ਵਜੋਂ ਇੰਡਸਟਰੀ ਵਿੱਚ ਆਪਣਾ ਇੱਕ ਵੱਖਰਾ ਨਾਮ ਬਣਾਉਣ ਤੋਂ ਬਾਅਦ ਸ਼ਹਿਬਾਜ਼ ਬਦੇਸ਼ਾਂ (Shehbaz Badesha) ਹੁਣ ਤਾਜ ਦੁਆਰਾ ਨਿਰਦੇਸ਼ਿਤ ਆਪਣੀ ਨਵੀਂ ਪੰਜਾਬੀ ਵੈੱਬ ਸੀਰੀਜ਼ "ਪੱਚੀ ਪੱਚੀ ਪੰਜਾਹ" ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆ ਰਹੇ ਹਨ। ਇਹਨਾਂ ਦੇ ਨਾਲ ਹੀ ਪ੍ਰੀਤ ਹਰਪਾਲ ਤੇ ਮਹਿਰਾਜ ਸਿੰਘ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ। ਇਹਨਾਂ ਦੀ ਜੋੜੀ ਜਲਦ ਹੀ ਸਾਨੂੰ ਪਰਦੇ ਉੱਤੇ ਦਿਖਾਈ ਦੇਵੇਗੀ। ਵੈੱਬ ਸੀਰੀਜ਼ ਫਿਲਮ ਦੀ ਕਹਾਣੀ ਅਤੇ ਸਕਰੀਨਪਲੇ ਤਾਜ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਕਿ ਮਸ਼ਹੂਰ ਲੇਖਕ ਹੈ। ਜਿਹਨਾਂ ਨੇ ਬਹੁਤ ਸਾਰੀਆਂ ਫਿਲਮਾਂ, ਟੈਲੀਵਿਜ਼ਨ, ਲਵਰ ਅਤੇ ਡਸਟਬਿਨ ਆਦਿ ਲਈ ਬੇਮਿਸਾਲ ਕੰਮ ਕੀਤਾ ਹੈ। ਇਸ ਪ੍ਰੋਜੈਕਟ ਦੀ ਦੇਖ-ਰੇਖ ਵੀ ਤਾਜ ਦੁਆਰਾ ਕੀਤੀ ਗਈ ਹੈ।
ਪ੍ਰੀਤ ਹਰਪਾਲ ਨੇ ਕਹੀ ਇਹ ਗੱਲ...
ਵੈੱਬ ਸੀਰੀਜ਼ ਦੇ ਲੀਡ ਐਕਟਰ ਪ੍ਰੀਤ ਹਰਪਾਲ ਨੇ ਕਿਹਾ, "ਮੈਂ ਪਹਿਲਾਂ ਵੀ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਮੈਂ ਇਸ ਵੈੱਬ ਸੀਰੀਜ਼ ਵਿੱਚ ਕੰਮ ਕਰਨ ਨੂੰ ਇੱਕ ਸੁਨਹਿਰੀ ਮੌਕਾ ਸਮਝਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਇਸ ਫਿਲਮ ਵਿੱਚ ਮੇਰੇ ਕਿਰਦਾਰ ਨੂੰ ਪਸੰਦ ਕਰਨਗੇ।" ਆਪਣੀ ਪਹਿਲੀ ਪੰਜਾਬੀ ਵੈੱਬ ਸੀਰੀਜ਼ ਦੀ ਘੋਸ਼ਣਾ ਲਈ ਖੁਸ਼ੀ ਜਾਹਿਰ ਕਰਦਿਆਂ ਸ਼ਹਿਬਾਜ਼ ਬਦੇਸ਼ਾ ਨੇ ਕਿਹਾ, "ਮੈਂ ਇਸ ਵੈੱਬ-ਸੀਰੀਜ਼ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਮੇਰੀ ਇੱਕ ਐਕਟਰ ਦੇ ਰੂਪ ਵਿੱਚ ਪੰਜਾਬੀ ਇੰਡਸਟਰੀ ਵਿੱਚ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਦੀ ਖੁਸ਼ੀ ਮੈਂ ਆਪਣੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਮੈਂ ਜਲਦ ਹੀ ਇਸ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਿਹਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਮੇਰੇ ਪਹਿਲੇ ਡੈਬਿਊ ਤੇ ਇਸ ਵੈੱਬ ਸੀਰੀਜ਼ ਨੂੰ ਜਰੂਰ ਪਸੰਦ ਕਰਨਗੇ।"
View this post on Instagram
ਵੈੱਬ ਸੀਰੀਜ਼ ਦੇ ਨਿਰਦੇਸ਼ਕ, ਤਾਜ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ, "ਮੈਂ ਹਮੇਸ਼ਾਂ ਵੱਖਰਾ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ, ਜਿਸ ਕਰਕੇ ਮੈਂ ਇਸ ਵੈੱਬ ਸੀਰੀਜ਼ ਨਾਲ ਜੁੜਿਆ ਹਾਂ। ਮੈਂ ਉਮੀਦ ਕਰਦਾ ਹਾਂ ਕਿ ਫਿਲਮ ਦੀ ਸਾਰੀ ਸਟਾਰ ਕਾਸਟ ਦੀ ਮਿਹਨਤ ਰੰਗ ਲਿਆਏਗੀ।" ਡੀ.ਜੇ. ਹਾਰਦਿਕ ਨੇ ਇਸ ਵੈੱਬ ਸੀਰੀਜ਼ ਦੇ ਨਾਲ ਪੰਜਾਬੀ ਇੰਡਸਟਰੀ ਵਿੱਚ ਡੈਬਿਊ ਕਰਦੇ ਹੋਏ ਕਿਹਾ, "ਮੈਨੂੰ ਪੰਜਾਬੀ ਇੰਡਸਟਰੀ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਬਹੁਤ ਸਾਰੇ ਗੀਤਾਂ ਵਿੱਚ ਕੰਮ ਕੀਤਾ ਹੈ ਪਰ ਮੈਂ ਇਹ ਇੱਕ ਸੁਨਹਿਰਾ ਮੌਕਾ ਸਮਝਦਾ ਹਾਂ ਕਿ ਮੈਨੂੰ ਪੰਜਾਬੀ ਇੰਡਸਟਰੀ ਵਿੱਚ ਬਤੌਰ ਮਿਊਜ਼ਿਕ ਡਾਇਰੈਕਟਰ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਉਮੀਦ ਹੈ ਕਿ ਦਰਸ਼ਕ ਮੈਨੂੰ ਬਤੌਰ ਮਿਊਜ਼ਿਕ ਡਾਇਰੈਕਟਰ ਮੈਨੂੰ ਪਸੰਦ ਕਰਨਗੇ।"
ਲੀਡ ਐਕਟਰ ਮਹਿਰਾਜ ਸਿੰਘ ਦਾ ਕਹਿਣਾ ਹੈ, "ਮੈਂ ਇਸ ਵੈੱਬ ਸੀਰੀਜ਼ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਮੈਂ ਫਿਲਮ ਦੀ ਜਲਦ ਸ਼ੂਟਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਿਹਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਮੈਨੂੰ ਸੀਰੀਜ਼ ਦੇ ਰੋਲ ਵਿੱਚ ਪਸੰਦ ਕਰਨਗੇ।" ਇਸਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
