Shehnaaz Gill: ਸ਼ਹਿਨਾਜ਼ ਗਿੱਲ ਦਾ ਵੀਡੀਓ ਵਾਇਰਲ, ਹਿਮਾਸ਼ੀ ਖੁਰਾਣਾ ਦੀ ਨਕਲ ਕਰਦੀ ਆਈ ਨਜ਼ਰ
Shehnaaz Gill Video: ਸ਼ਹਿਨਾਜ਼ ਗਿੱਲ ਯਾਨਿ ਪੰਜਾਬ ਦੀ ਕੈਟਰੀਨਾ ਕੈਫ ਅਤੇ ਹਿਮਾਂਸ਼ੀ ਖੁਰਾਣਾ ਵਿਚਾਲੇ ਬਿੱਗ ਬੌਸ 13 ਵਿੱਚ ਹੋਈ ਜੰਗ ਕਿਸੇ ਕੋਲੋਂ ਲੁੱਕੀ ਨਹੀਂ ਹੈ। ਹਾਲਾਂਕਿ ਬਿੱਗ ਬੌਸ ਘਰ ਤੋਂ ਬਾਹਰ ਆਉਣ ਤੋਂ ਪਹਿਲਾਂ ਉਨ੍ਹਾਂ ਵਿਚਾਲੇ...
Shehnaaz Gill Video: ਸ਼ਹਿਨਾਜ਼ ਗਿੱਲ ਯਾਨਿ ਪੰਜਾਬ ਦੀ ਕੈਟਰੀਨਾ ਕੈਫ ਅਤੇ ਹਿਮਾਂਸ਼ੀ ਖੁਰਾਣਾ ਵਿਚਾਲੇ ਬਿੱਗ ਬੌਸ 13 ਵਿੱਚ ਹੋਈ ਜੰਗ ਕਿਸੇ ਕੋਲੋਂ ਲੁੱਕੀ ਨਹੀਂ ਹੈ। ਹਾਲਾਂਕਿ ਬਿੱਗ ਬੌਸ ਘਰ ਤੋਂ ਬਾਹਰ ਆਉਣ ਤੋਂ ਪਹਿਲਾਂ ਉਨ੍ਹਾਂ ਵਿਚਾਲੇ ਹੋਏ ਝਗੜੇ ਸੁਲਝ ਗਏ ਸੀ। ਅੱਜ ਵੀ ਬਿੱਗ ਬੌਸ 13 ਨਾਲ ਜੁੜੇ ਪ੍ਰਤੀਯੋਗੀ ਦਰਸ਼ਕਾਂ ਵਿੱਚ ਸੁਰਖੀਆਂ ਬਟੋਰਦੇ ਹਨ। ਇਸ ਵਿਚਕਾਰ ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪਰ ਇਸ ਵੀਡੀਓ ਨੂੰ ਦੇਖ ਤੁਸੀ ਹੱਸ-ਹੱਸ ਲੋਟ ਪੋਟ ਹੋ ਜਾਵੇਗੋ। ਆਖਿਰ ਇਸ ਵੀਡੀਓ ਵਿੱਚ ਕੀ ਹੈ ਖਾਸ ਤੁਸੀ ਵੀ ਵੇਖੋ...
View this post on Instagram
ਦਰਅਸਲ, ਇਹ ਵੀਡੀਓ ਬਿੱਗ ਬੌਸ 13 ਦਾ ਹੈ। ਇਸ ਪੁਰਾਣੇ ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਪੰਜਾਬੀ ਅਦਾਕਾਰਾ ਹਿਮਾਸ਼ੀਂ ਖੁਰਾਣਾ ਦੀ ਨਕਲ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਸ਼ਹਿਨਾਜ਼, ਹਿਮਾਸ਼ੀ ਦੇ ਗੀਤ ਬਿੱਲੇ-ਬਿੱਲੇ ਨੈਣ ਕੁੜੀਓ ਗਾਉਂਦੇ ਹੋਏ ਦਿਖਾਈ ਦੇ ਰਹੀ ਹੈ। ਹਾਲਾਂਕਿ ਇਸ ਵੀਡੀਓ ਨੂੰ ਦੇਖ ਪ੍ਰਸ਼ੰਸ਼ਕਾਂ ਦਾ ਹਾਸਾ ਨਹੀਂ ਰੁੱਕ ਰਿਹਾ। ਇੱਕ ਵਾਰ ਫਿਰ ਤੋਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਸ਼ਹਿਨਾਜ਼ ਗਿੱਲ ਜਲਦ ਹੀ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ਕੰਮ ਕਰਦੇ ਹੋਏ ਦਿਖਾਈ ਦੇਵੇਗੀ। ਫਰਹਾਦ ਸਾਮਜੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਪੂਜਾ ਹੇਗੜੇ, ਪਲਕ ਤਿਵਾਰੀ, ਸਿਧਾਰਥ ਨਿਗਮ, ਰਾਘਵ ਜੁਆਲ, ਜੱਸੀ ਗਿੱਲ ਅਤੇ ਜਗਪਤੀ ਬਾਬੂ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਹ ਫਿਲਮ ਈਦ ਦੇ ਮੌਕੇ 'ਤੇ 21 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਦਸਤਕ ਦੇਣ ਜਾ ਰਹੀ ਹੈ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸਦੇ ਨਾਲ ਹੀ ਸ਼ਹਿਨਾਜ਼ ਆਪਣਾ ਸ਼ੋਅ ਦੇਸੀ ਵਾਈਬਜ਼ ਹੌਸਟ ਕਰਦੇ ਹੋਏ ਵੀ ਦਿਖਾਈ ਦੇ ਰਹੀ ਹੈ। ਇਸ ਸ਼ੋਅ ਵਿੱਚ ਸਿਨੇਮਾ ਜਗਤ ਦੇ ਕਈ ਸਿਤਾਰੇ ਸ਼ਿਰਕਤ ਕਰਦੇ ਹਨ।