ਚੰਡੀਗੜ੍ਹ: ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਇਨ੍ਹਾਂ ਦਿੰਨੀ ਟ੍ਰੇਂਡਿੰਗ 'ਚ ਬਣਿਆ ਹੋਇਆ ਹੈ। ਫਿਰ ਭਾਵੇ ਸ਼੍ਰੀ ਦੇ ਆਪਣੇ ਗੀਤ ਹੋਣ ਜਾ ਉਸ ਵਲੋਂ ਲਿਖੇ ਹੋਏ ਗੀਤ। ਕਿਸਾਨ ਐਂਥਮ 1ਤੇ 2 ਨਾਲ ਵੀ ਸ਼੍ਰੀ ਬਰਾੜ ਨੇ ਇੱਕ ਨਵਾਂ ਬੈਂਚਮਾਰਕ ਸੈੱਟ ਕੀਤਾ। ਪਰ ਹੁਣ ਜੋ ਕੁਝ ਸਾਹਮਣੇ ਆਇਆ ਹੈ ਉਹ ਸ਼੍ਰੀ ਲਈ ਅਤੇ ਉਸ ਦੇ ਫੈਨਜ਼ ਲਈ ਕਾਫ਼ੀ ਖਾਸ ਹੋਣਾ ਵਾਲਾ ਹੈ।
ਦੱਸ ਦਈਏ ਕਿ ਹੁਣ ਪੰਜਾਬੀ ਸਿੰਗਰ ਸ਼੍ਰੀ ਬਰਾੜ ਨੇ ਬਾਲੀਵੁੱਡ 'ਚ ਐਂਟਰੀ ਕਰ ਲਈ ਹੈ। ਜੀ ਹਾਂ, ਤੁਸੀਂ ਸਹੀ ਪੜਿਆ। ਇਸ ਦੇ ਨਾਲ ਹੀ ਸ਼੍ਰੀ ਦੇ ਬੌਲੀਵੁੱਡ ਟੱਚ ਵਾਲੇ ਗੀਤ 'ਬੂਹਾ' ਦਾ ਟੀਜ਼ਰ ਵੀ ਸਾਹਮਣੇ ਆ ਗਿਆ ਹੈ। ਹੁਣ ਤਹਾਨੂੰ ਦੱਸਦੇ ਹਾਂ ਕਿਉਂ ਇਹ ਗੀਤ ਖਾਸ ਹੋਣ ਵਾਲਾ ਹੈ। ਸ਼੍ਰੀ ਦਾ ਇਹ ਗੀਤ ਬਨਾਰਸੀ ਟੱਚ ਵਾਲਾ ਗੀਤ ਹੈ ਜਿਸ ਵਿਚ ਸ਼੍ਰੀ ਦੇ ਨਾਲ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨਜ਼ਰ ਆਵੇਗੀ। ਰਿਲੀਜ਼ ਹੋਏ ਗਾਣੇ ਦੇ ਟੀਜ਼ਰ 'ਚ ਈਸ਼ਾ ਅਤੇ ਸ਼੍ਰੀ ਦੀ ਜੋੜੀ ਕਾਫੀ ਪਿਆਰੀ ਲੱਗ ਰਹੀ ਹੈ। ਗਾਣੇ ਦਾ ਸਾਰਾ ਸ਼ੂਟ ਬਨਾਰਸ ਵਿਚ ਹੀ ਹੋਇਆ ਹੈ ਅਤੇ ਗਾਣੇ ਦਾ ਵੀਡੀਓ ਕਾਫੀ ਗ੍ਰੈਂਡ ਹੈ ਜਿਸਨੂੰ ਬੀ-ਟੂਗੈਦਰ ਨੇ ਤਿਆਰ ਕੀਤਾ ਹੈ।
ਇਸ ਗਾਣੇ ਦੇ ਆਡੀਓ ਨੂੰ ਹੋਰ ਫ਼ਿਲਮੀ ਤੇ ਗ੍ਰੈਂਡ ਬਣਾਉਣ ਲਈ ਇਸਦਾ ਮਿਊਜ਼ਿਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਗਾਣੇ ਦੀ ਇੱਕ ਹੋਰ ਖਾਸੀਅਤ ਇਹ ਵੀ ਹੈ ਗਾਣੇ ਵਿਚ ਸ਼੍ਰੀ ਬਰਾੜ ਤੇ ਈਸ਼ਾ ਗੁਪਤਾ ਤੋਂ ਇਲਾਵਾ ਸ਼੍ਰੀ ਦੇ ਖਾਸ ਦੋਸਤ ਮਨਕਿਰਤ ਔਲਖ ਵੀ ਨਜ਼ਰ ਆਉਣਗੇ। ਇਸ ਤਿਕੜੀ ਨੂੰ ਦੇਖਣ ਦੇ ਲਈ ਫਿਲਹਾਲ ਦਰਸ਼ਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ।
ਇਹ ਵੀ ਪੜ੍ਹੋ: ਪੰਜਾਬੀ ਗਾਇਕ Inder Chahal ਦਾ ਨਵਾਂ ਗਾਣਾ Kismat Teri 'ਚ ਨਜ਼ਰ ਆਵੇਗੀ Shivangi Joshi, ਦੇਖੋ ਵੀਡੀਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904