Sidhu Moose Wala Murder Case : ਸਿੱਧੂ ਮੂਸੇਵਾਲਾ ਹੱਤਿਆ ਕਾਂਡ ਨੂੰ ਲੈ ਕੇ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਅੱਜ ਫਿਰ ਪੰਜਾਬੀ ਗਾਇਕਾ ਅਫ਼ਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਬਾਰੇ ਅਫ਼ਸਾਨਾ ਖਾਨ ਨੂੰ ਸੰਮਨ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਐਨਆਈਏ ਨੇ ਮੰਗਲਵਾਰ ਨੂੰ ਵੀ ਅਫ਼ਸਾਨਾ ਖਾਨ ਤੋਂ 5 ਘੰਟੇ ਪੁੱਛਗਿੱਛ ਕੀਤੀ ਸੀ।
ਦਰਅਸਲ 'ਚ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੇ ਕਰੀਬੀਆਂ ਵਿੱਚੋਂ ਇੱਕ ਹੈ। ਸਿੱਧੂ ਮੂਸੇਵਾਲਾ ਅਫਸਾਨਾ ਖਾਨ ਨੂੰ ਆਪਣੀ ਭੈਣ ਮੰਨਦਾ ਸੀ ਅਤੇ ਅਫਸਾਨਾ ਖਾਨ ਹਰ ਸਾਲ ਰੱਖੜੀ ਬੰਨ੍ਹਦੀ ਸੀ। ਸੂਤਰਾਂ ਮੁਤਾਬਕ ਲਾਰੈਂਸ ਗੈਂਗ ਅਤੇ ਬਾਕੀ ਗ੍ਰਿਫਤਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਅਫਸਾਨਾ ਖਾਨ ਬੰਬੀਹਾ ਗੈਂਗ ਦੀ ਕਰੀਬੀ ਹੈ। ਬੰਬੀਹਾ ਗੈਂਗ ਨਾਲ ਅਫਸਾਨਾ ਖਾਨ ਦਾ ਕੀ ਰਿਸ਼ਤਾ ਹੈ ਅਤੇ ਅਫਸਾਨਾ ਦੀ ਬੰਬੀਹਾ ਗੈਂਗ ਨਾਲ ਕਦੋਂ ਅਤੇ ਕਦੋਂ ਗੱਲਬਾਤ ਹੋਈ, ਇਨ੍ਹਾਂ ਸਾਰੀਆਂ ਗੱਲਾਂ 'ਤੇ ਜਾਂਚ ਏਜੰਸੀਆਂ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ : Amou Haji dies : ਦੁਨੀਆ ਦਾ ਸਭ ਤੋਂ ਗੰਦਾ ਵਿਅਕਤੀ , 50 ਸਾਲ ਤੱਕ ਨਾ ਨਹਾਉਣ ਵਾਲੇ 94 ਸਾਲਾ ਵਿਅਕਤੀ ਦੀ ਹੋਈ ਮੌਤ
ਸੂਤਰਾਂ ਮੁਤਾਬਕ NIA ਵੱਲੋਂ ਅਫਸਾਨਾ ਦੇ ਬੈਂਕ ਖਾਤਿਆਂ ਅਤੇ ਵਿਦੇਸ਼ਾਂ 'ਚ ਹੋਣ ਵਾਲੇ ਸ਼ੋਅ ਤੋਂ ਹੋਣ ਵਾਲੀ ਕਮਾਈ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੇ ਕਰੀਬੀਆਂ ਵਿੱਚੋਂ ਇੱਕ ਹੈ। ਦੋਵੇਂ ਕਈ ਹਿੱਟ ਪੰਜਾਬੀ ਗੀਤਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ ਅਤੇ ਕਈ ਸ਼ੋਅਜ਼ ਵਿੱਚ ਇਕੱਠੇ ਪਰਫਾਰਮ ਕਰ ਚੁੱਕੇ ਹਨ। ਉਹ ਆਪਣੇ ਆਪ ਨੂੰ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਦੱਸਦੀ ਹੈ। ਦੱਸ ਦਈਏ ਕਿ ਗਾਇਕਾ ਅਫਸਾਨਾ ਖਾਨ ਨੇ ਸਰਗੁਣ ਮਹਿਤਾ ਅਤੇ ਹਾਰਡੀ ਸੰਧੂ ਨਾਲ 'ਤਿਤਲੀਆਂ' ਵਰਗੇ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਬਿੱਗ ਬੌਸ 15 ਵਿੱਚ ਵੀ ਭਾਗੀਦਾਰ ਸੀ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਪੂਰੇ ਹੋਣ ਵਾਲੇ ਹਨ ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਜਿਸ ਕਰਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਮਰਹੂਮ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਸੋਸ਼ਲ ਮੀਡੀਆ ‘ਤੇ ਵੀ ਮੁਹਿੰਮ ਛੇੜੀ ਹੋਈ ਹੈ।