Sidhu Moose Wala: ਮੂਸੇਵਾਲਾ ਦੇ ਪਿਤਾ ਬਲਕੌਰ ਦਾ ਫੁੱਟਿਆ ਗੁੱਸਾ, ਬੋਲੇ- 'ਸਰਕਾਰ ਵੱਲੋਂ ਮੇਰੇ ਨਾਲ ਕੀਤੀਆਂ ਜਾ ਰਹੀਆਂ ਘਿਣਾਉਣੀਆਂ ਹਰਕਤਾਂ'
Balkaur Singh On zimni election: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ। ਇਸ ਵਿਚਕਾਰ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਲਗਾਤਾਰ ਸਰਕਾਰ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਹਨ...
Balkaur Singh On zimni election: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ। ਇਸ ਵਿਚਕਾਰ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਲਗਾਤਾਰ ਸਰਕਾਰ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਹਨ। ਹਾਲ ਹੀ ਵਿੱਚ ਸਿੱਧੂ ਦੇ ਪਿਤਾ ਬਲੌਕਰ ਦੋ ਦਿਨਾਂ ਜਲੰਧਰ ਮਾਰਚ ਉੱਪਰ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਕਹੀਆਂ ਗੱਲਾਂ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ। ਹਾਲਾਂਕਿ ਆਪਣੇ ਇਸ ਮਾਰਚ ਦੌਰਾਨ ਬਲਕੌਰ ਸਿੰਘ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉੱਪਰ ਕਈ ਸਵਾਲ ਖੜੇ ਕੀਤੇ ਗਏ। ਇਸ ਵਿਚਕਾਰ ਬਲਕੌਰ ਸਿੰਘ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਉਹ ਪੰਜਾਬ ਸਰਕਾਰ ਉੱਪਰ ਦੋਸ਼ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ।
View this post on Instagram
ਦਰਅਸਲ, ਬਲਕੌਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਉਹ ਪੰਜਾਬ ਸਰਕਾਰ ਅਤੇ ਜ਼ਿਮਨੀ ਚੋਣਾ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਜਲੰਧਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਇਸਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਮੈਂ ਤੁਹਾਡੀ ਯਾਦਦਾਸ਼ਤ ਲਈ ਇੱਕ ਅਪੀਲ ਕਰਨ ਲੱਗਾ ਜੋ ਵੀ ਆਪਣੀ ਕਮਿਟਮੈਂਟ ਹੋਈ ਏ...ਜੋ ਤੁਹਾਡੀ ਅਤੇ ਮੇਰੀ ਰਾਏ ਸੀ। ਇਸ ਨੂੰ ਆਪਾਂ ਕੱਲ੍ਹ ਫੈਸਲੇ ਵਿੱਚ ਤਬਦੀਲ ਕਰਨਾ ਏ...ਭੁੱਲ ਨਾ ਜਾਇਓ... ਵੋਟ ਪਾਉਣ ਤੋਂ ਪਹਿਲਾਂ ਆਪਣੇ ਨੌਜਵਾਨ ਪੁੱਤਰ ਜਾਂ ਧੀ ਦਾ ਚਿਹਰਾ ਦੇਖ ਕੇ ਵੋਟ ਕਰਨਾ... ਕਿਉਂਕਿ ਸਰਕਾਰ ਵੱਲੋਂ ਕੱਲ੍ਹ ਦੀਆਂ ਬੜੀਆਂ ਘਿਣਾਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ। ਜਿਨ੍ਹਾਂ ਨੇ ਮੇਰੇ ਨਾਲ ਸੋਸ਼ਲ ਮੀਡੀਆ ਤੇ ਮੈਨੂੰ ਬਦਨਾਮ ਕਰਨ ਦੀ ਖਾਤਰ ਮਿਲਣ ਵਾਲਾ ਸੋ ਤਰ੍ਹਾਂ ਦਾ ਬੰਦਾ ਘਰ ਆਉਂਦਾ ਉਨ੍ਹਾਂ ਨਾਲ ਮੇਰੀਆਂ ਫੋਟੋਆਂ ਲਾ-ਲਾ ਕੇ ਮ਼ਜ਼ਾਕ ਬਣਾਇਆ ਜਾ ਰਿਹਾ। ਅੱਗੇ ਦੇਖੋ ਇਹ ਵੀਡੀਓ...
View this post on Instagram
ਦੱਸ ਦੇਈਏ ਕਿ ਬੀਤੇ ਦਿਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਵੱਲੋਂ ਵੀ ਸਰਕਾਰ ਉੱਪਰ ਕਈ ਸਵਾਲ ਚੁੱਕੇ ਗਏ ਸੀ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ ਕੁੱਝ ਦਿਨਾਂ 'ਚ ਹੀ ਇੱਕ ਸਾਲ ਪੂਰਾ ਹੋ ਜਾਵੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਸਿੱਧੂ, ਉਸ ਦੇ ਪਰਿਵਾਰ ਤੇ ਉਸ ਦੇ ਪ੍ਰਸ਼ੰਸਕਾਂ ਨੂੰ ਇਨਸਾਫ ਕਦੋਂ ਮਿਲੇਗਾ।