Singer Ninja ਦੇ ਲੋਕ ਗੀਤ,ਆਪਣੇ ਅੰਦਾਜ਼ 'ਚ ਗਾਇਆ 'ਵੰਝਲੀ ਵਜਾ' ਗੀਤ
ਪੰਜਾਬੀ ਗਾਇਕ ਨਿੰਜਾ ਉਂਜ ਤਾਂ 'ਬੀਟ' ਸੌਂਗਸ ਲਈ ਜਾਣਿਆ ਜਾਂਦਾ ਹੈ, ਪਰ ਨਿੰਜਾ ਦੇ ਜ਼ਿਆਦਾਤਰ ਸੈਡ ਸੋਂਗਸ ਅਤੇ ਰੋਮਾਂਟਿਕ ਸੋਂਗਸ ਨੂੰ ਤਰਜੀਹ ਮਿਲੀ ਹੈ।
ਚੰਡੀਗੜ੍ਹ: ਪੰਜਾਬੀ ਗਾਇਕ ਨਿੰਜਾ ਉਂਜ ਤਾਂ 'ਬੀਟ' ਸੌਂਗਸ ਲਈ ਜਾਣਿਆ ਜਾਂਦਾ ਹੈ, ਪਰ ਨਿੰਜਾ ਦੇ ਜ਼ਿਆਦਾਤਰ ਸੈਡ ਸੋਂਗਸ ਅਤੇ ਰੋਮਾਂਟਿਕ ਸੋਂਗਸ ਨੂੰ ਤਰਜੀਹ ਮਿਲੀ ਹੈ। ਸਿਰਫ ਇਨ੍ਹਾਂ ਹੀ ਨਹੀਂ ਨਿੰਜਾ ਦਾ ਇੱਕ ਹੋਰ ਰੰਗ ਹੈ ਜੋ ਉਸਨੇ ਦਰਸ਼ਕਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸੁਣਾਇਆ ਹੈ। ਨਿੰਜਾ ਨੇ ਆਪਣਾ ਫੋਕ ਰੰਗ ਪੇਸ਼ ਕੀਤਾ ਹੈ। ਜਿਸ 'ਚ ਉਸਨੇ 'ਵੰਝਲੀ ਵਜਾ' ਗੀਤ ਨੂੰ ਆਪਣੇ ਅੰਦਾਜ਼ 'ਚ ਗਾਇਆ ਹੈ।
ਪੰਜਾਬੀ ਸਿੰਗਰ ਨਿੰਜਾ ਦਾ ਇਹ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਫੋਕ ਗੀਤ 'ਵੰਝਲੀ ਵਜਾ' ਅਦਾਕਾਰ ਅਮਰਿੰਦਰ ਗਿੱਲ ਦੀ ਫ਼ਿਲਮ 'ਅੰਗਰੇਜ਼' ਦਾ ਗੀਤ ਹੈ। ਗਾਇਕ ਨਿੰਜਾ ਦੇ ਸੁਪਰਹਿੱਟ ਗੀਤਾਂ 'ਚ ਆਦਤ, ਰੋਈ ਨਾਂ, ਠੋਕਦਾ ਰਿਹਾ , ਲਾਇੰਸੈਂਸ, ਹਵਾ ਦੇ ਵਰਕੇ, ਉਹ ਕਿਉਂ ਨਹੀਂ ਜਾਨ ਸਕੇ ਅਤੇ ਦਿਲ ਵਰਗੇ ਗੀਤ ਸ਼ਾਮਲ ਹਨ। ਪਰ ਨਿੰਜਾ ਦੀ ਇਸ ਵੀਡੀਓ ਨੂੰ ਵੇਖ ਇੰਜ ਲਗ ਰਿਹਾ ਕਿ ਜਲਦ ਹੀ ਫੋਕ ਗੀਤ ਵੀ ਇਹ ਗਾਇਕ ਗਾਉਂਦਾ ਨਜ਼ਰ ਆਏਗਾ।
ਇਹ ਵੀ ਪੜ੍ਹੋ: Sales of these Products: ਕੋਰੋਨਾਵਾਇਰਸ ਦੀ ਦੂਜੀ ਲਹਿਰ ’ਚ ਇਨ੍ਹਾਂ ਕੰਪਨੀਆਂ ਦੀ ਚਾਂਦੀ, ਉਤਪਾਦਾਂ ਦੀ ਵਿਕਰੀ 'ਚ ਜ਼ਬਰਦਸਤ ਉਛਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904