![ABP Premium](https://cdn.abplive.com/imagebank/Premium-ad-Icon.png)
Punjabi Singer: ਮਸ਼ਹੂਰ ਪੰਜਾਬੀ ਗਾਇਕਾ ਨੂੰ ਲੱਗਿਆ ਸਦਮਾ, ਭਰਾ ਦਾ ਭਰੀ ਜਵਾਨੀ 'ਚ ਹੋਇਆ ਦੇਹਾਂਤ
Punjabi Singer: ਮਸ਼ਹੂਰ ਪੰਜਾਬੀ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਗਾਇਕਾ ਦੇ ਭਰਾ ਰਫੀ ਮੁਹੰਮਦ ਦੀ ਅਚਾਨਕ ਮੌਤ ਹੋ ਗਈ ਹੈ।
![Punjabi Singer: ਮਸ਼ਹੂਰ ਪੰਜਾਬੀ ਗਾਇਕਾ ਨੂੰ ਲੱਗਿਆ ਸਦਮਾ, ਭਰਾ ਦਾ ਭਰੀ ਜਵਾਨੀ 'ਚ ਹੋਇਆ ਦੇਹਾਂਤ The famous Punjabi singer mandir gulshan was shocked, her brother passed away at a very young age Punjabi Singer: ਮਸ਼ਹੂਰ ਪੰਜਾਬੀ ਗਾਇਕਾ ਨੂੰ ਲੱਗਿਆ ਸਦਮਾ, ਭਰਾ ਦਾ ਭਰੀ ਜਵਾਨੀ 'ਚ ਹੋਇਆ ਦੇਹਾਂਤ](https://feeds.abplive.com/onecms/images/uploaded-images/2024/06/18/63d396214ceec4e010bb609b7ebe11a91718696306101709_original.jpg?impolicy=abp_cdn&imwidth=1200&height=675)
Punjabi Singer: ਮਸ਼ਹੂਰ ਪੰਜਾਬੀ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਗਾਇਕਾ ਦੇ ਭਰਾ ਰਫੀ ਮੁਹੰਮਦ ਦੀ ਅਚਾਨਕ ਮੌਤ ਹੋ ਗਈ ਹੈ। ਇਸ ਖਬਰ ਦੀ ਜਾਣਕਾਰੀ ਉਨ੍ਹਾਂ ਦੇ ਜੀਜਾ ਬਲਕਾਰ ਅਣਖੀਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਫੈਨਜ਼ ਨਾਲ ਸਾਂਝੀ ਕੀਤੀ ਹੈ।
ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਰਫੀ ਮੁਹੰਮਦ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਬੜੇ ਦੁਖੀ ਹਿਰਦੇ ਨਾਲ ਸੁਚਿੱਤ ਕੀਤਾ ਜਾਦਾ ਹੈ ਸਾਡੇ ਪਿਆਰੇ ਵੀਰ ਰਫੀ ਮੁਹੰਮਦ (ਮਨਜਿੰਦਰ ਗੁਲਸਨ) ਜੀ ਦੇ ਭਰਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿਚ ਜਾ ਬਿਰਾਜੇ ਹਨ ਜਨਾਜ਼ੇ ਦਾ ਸਮਾ ਕੱਲ ਸੁਬਹ 11 ਵਜੇ.🙏🏻🙏🏻💔...
View this post on Instagram
ਦੱਸ ਦੇਈਏ ਕਿ ਮੌਤ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਪਰ ਉਨ੍ਹਾਂ ਦੇ ਦੁਖ ਵਿੱਚ ਪ੍ਰਸ਼ੰਸਕਾਂ ਵੱਲੋਂ ਪੋਸਟ ਉੱਪਰ ਕਮੈਂਟ ਕਰ ਅਫਸੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਦੁੱਖ ਜ਼ਾਹਿਰ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਦੁਖਦ ਖਬਰ...ਫਿਲਹਾਲ ਇਸ ਖ਼ਬਰ ਤੋਂ ਬਾਅਦ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)