Punjab News: ਪੰਜਾਬੀ ਸੰਗੀਤ ਜਗਤ 'ਚ ਮੱਚਿਆ ਹੰਗਾਮਾ, ਦੋ ਪੰਜਾਬੀ ਗਾਇਕਾਂ ਦੀ ਆਪਸ 'ਚ ਹੋਈ ਟੱਕਰ, ਮਾਮੂਲੀ ਝਗੜੇ ਤੋਂ ਬਾਅਦ ਚੱਲੀਆਂ ਗੋਲੀਆਂ...
Punjab News: ਪੰਜਾਬ ਦੇ ਮੋਹਾਲੀ ਵਿੱਚ ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਅਤੇ ਪ੍ਰਤਾਪ ਰੰਧਾਵਾ ਵਿਚਕਾਰ ਝਗੜਾ ਹੋ ਗਿਆ। ਇੱਕ ਮਾਮੂਲੀ ਝਗੜਾ ਦੇਖਦੇ ਹੀ ਦੇਖਦੇ ਘਾਤਕ ਹਮਲੇ ਵਿੱਚ ਬਦਲ ਗਿਆ, ਅਤੇ ਕਥਿਤ ਤੌਰ 'ਤੇ ਗੋਲੀਬਾਰੀ ਚੱਲਣ ਦੀ...

Punjab News: ਪੰਜਾਬ ਦੇ ਮੋਹਾਲੀ ਵਿੱਚ ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਅਤੇ ਪ੍ਰਤਾਪ ਰੰਧਾਵਾ ਵਿਚਕਾਰ ਝਗੜਾ ਹੋ ਗਿਆ। ਇੱਕ ਮਾਮੂਲੀ ਝਗੜਾ ਦੇਖਦੇ ਹੀ ਦੇਖਦੇ ਘਾਤਕ ਹਮਲੇ ਵਿੱਚ ਬਦਲ ਗਿਆ, ਅਤੇ ਕਥਿਤ ਤੌਰ 'ਤੇ ਗੋਲੀਬਾਰੀ ਚੱਲਣ ਦੀ ਸੂਚਨਾ ਵੀ ਮਿਲੀ ਹੈ। ਜਾਣਕਾਰੀ ਅਨੁਸਾਰ, ਪ੍ਰਤਾਪ ਰੰਧਾਵਾ ਫਿਲਮ ਦੇਖਣ ਤੋਂ ਬਾਅਦ ਆਪਣੀ ਮਰਸੀਡੀਜ਼ ਕਾਰ ਵਿੱਚ ਬੈਸਟੇਕ ਮਾਲ ਤੋਂ ਆਪਣੇ ਪਰਿਵਾਰ ਨਾਲ ਜਾ ਰਿਹਾ ਸੀ। ਗਾਇਕ ਪ੍ਰਿੰਸ ਰੰਧਾਵਾ ਸੜਕ ਪਾਰ ਕਰ ਰਿਹਾ ਸੀ ਜਦੋਂ ਕਾਰ ਪ੍ਰਿੰਸ ਦੀ ਕਾਰ ਨੂੰ ਹਲਕਾ ਜਿਹਾ ਛੂਹ ਗਈ, ਜਿਸ ਕਾਰਨ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ। ਇਹ ਮਾਮਲਾ ਇਨ੍ਹਾਂ ਵੱਧ ਗਿਆ ਕੀ ਗੱਲ ਹੱਥੋਪਾਈ ਸਣੇ ਗੋਲੀਬਾਰੀ ਤੱਕ ਪਹੁੰਚ ਗਈ।
ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗਾਇਕ ਪ੍ਰਿੰਸ ਰੰਧਾਵਾ ਨੂੰ ਬਹਿਸ ਕਰਦਿਆਂ ਦੇਖਿਆ ਜਾ ਸਕਦਾ ਹੈ, ਜਦੋਂ ਕਿ ਕੁਝ ਔਰਤਾਂ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹੋਰ ਵੀ ਦੋਵਾਂ ਧਿਰਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਝਗੜੇ ਦੀ ਜਾਣਕਾਰੀ ਮਿਲਣ 'ਤੇ, ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਡੀਐਸਪੀ ਸਿਟੀ-2 ਹਰਮਿਸਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਿਸ ਨੂੰ ਦੋਵਾਂ ਧਿਰਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ। ਪ੍ਰਤਾਪ ਰੰਧਾਵਾ ਦੇ ਬਿਆਨ ਦੇ ਆਧਾਰ 'ਤੇ, ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਇਸ ਸਮੇਂ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਗੋਲੀ ਕਿਸਨੇ ਅਤੇ ਕਿਹੜੇ ਹਾਲਾਤਾਂ ਵਿੱਚ ਚਲਾਈ। ਹਵਾਈ ਫਾਇਰਿੰਗ ਵਿੱਚ ਵਰਤੀ ਗਈ ਪਿਸਤੌਲ ਲਾਇਸੈਂਸੀ ਮੰਨੀ ਜਾ ਰਹੀ ਹੈ, ਪਰ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਰੱਖ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















