(Source: ECI/ABP News)
Vicky Kaushal ਅਤੇ Ammy Virk ਦੀ ਆਉਣ ਵਾਲੀ ਫਿਲਮ ਦੇ ਟਾਈਟਲ ਦਾ ਹੋਇਆ ਖੁਲਾਸਾ, ਜਾਣੋ ਕੀ ਹੈ ਦੋਵਾਂ ਦੀ ਫਿਲਮ ਦਾ ਨਾਂ
ਪਰ ਹਾਲ ਹੀ ਵਿੱਚ ਐਮੀ ਵੱਲੋਂ ਇੱਕ ਵੱਡੀ ਖ਼ਬਰ ਆਪਣੇ ਫੈਨਸ ਲਈ ਸ਼ੇਅਰ ਕੀਤੀ ਗਈ ਹੈ। ਇਸ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਟੀਮ ਨੂੰ ਕੇਕ ਕੱਟ ਕੇ ਖੁਸ਼ੀ ਮਨਾਉਂਦੇ ਹੋਏ ਦੇਖਿਆ ਗਿਆ।
![Vicky Kaushal ਅਤੇ Ammy Virk ਦੀ ਆਉਣ ਵਾਲੀ ਫਿਲਮ ਦੇ ਟਾਈਟਲ ਦਾ ਹੋਇਆ ਖੁਲਾਸਾ, ਜਾਣੋ ਕੀ ਹੈ ਦੋਵਾਂ ਦੀ ਫਿਲਮ ਦਾ ਨਾਂ Vicky Kaushal and Ammy Virk’s Upcoming Bollywood Film’s Title Revealed, for details See Inside Vicky Kaushal ਅਤੇ Ammy Virk ਦੀ ਆਉਣ ਵਾਲੀ ਫਿਲਮ ਦੇ ਟਾਈਟਲ ਦਾ ਹੋਇਆ ਖੁਲਾਸਾ, ਜਾਣੋ ਕੀ ਹੈ ਦੋਵਾਂ ਦੀ ਫਿਲਮ ਦਾ ਨਾਂ](https://feeds.abplive.com/onecms/images/uploaded-images/2022/02/28/87b5c897a2f790679f54eb4699184dd3_original.jpeg?impolicy=abp_cdn&imwidth=1200&height=675)
ਚੰਡੀਗੜ੍ਹ: ਅਸੀਂ ਸਾਰੇ ਜਾਣਦੇ ਹਾਂ ਕਿ ਐਮੀ ਵਿਰਕ (Ammy Virk) ਦੀ ਆਉਣ ਵਾਲੀ ਬਾਲੀਵੁੱਡ ਰਿਲੀਜ਼ ਵਿੱਚ ਵਿੱਕੀ ਕੌਸ਼ਲ (Vicky Kaushal) ਉਨ੍ਹਾਂ ਦੇ ਨਾਲ ਨਜ਼ਰ ਆਉਣਗੇ। ਇਸ ਦੇ ਨਾਲ ਹੀ ਦੋਵਾਂ ਨੇ ਆਪਣੀ ਫਿਲਮ ਦੀ ਸ਼ੂਟਿੰਗ ਦੌਰਾਨ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਨੂੰ ਸ਼ੇਅਰ ਕੀਤਾ। ਸ਼ੂਟਿੰਗ ਸੁਰੂ ਕਰਨ ਤੋਂ ਪਹਿਲਾਂ ਵੀ ਦੋਵਾਂ ਨੇ ਇੱਕ ਦੂਜੇ ਨਾਲ ਕੰਮ ਕਰਨ ਦੀ ਐਕਸਾਈਟਮੈਂਟ ਜ਼ਾਹਰ ਕੀਤੀ ਸੀ।
ਬੇਸ਼ੱਕ ਦੋਵੇਂ ਆਪਣੀ ਆਪਣੀ ਇੰਡਸਟਰੀ ਦੇ ਫੈਮਸ ਪਰਸਨੈਟਲਟੀਜ਼ ਚੋਂ ਇੱਕ ਹਨ ਅਤੇ ਐਮੀ ਵਿਰਕ ਹੁਣ ਤੱਕ ਦੇ ਸਭ ਤੋਂ ਸਫਲ ਪੰਜਾਬੀ ਅਦਾਕਾਰਾਂ ਚੋਂ ਇੱਕ ਹੈ ਅਤੇ ਹੁਣ ਉਨ੍ਹਾਂ ਨੇ ਬਾਲੀਵੁੱਡ (Bollywood) ਵਿੱਚ ਵੀ ਆਪਣੀ ਪਛਾਣ ਬਣਾ ਰਿਹਾ ਹੈ। ਵਿਰਕ ਨੇ ਅਜੇ ਦੇਵਗਨ ਦੇ ਨਾਲ 2021 ਦੀ ਰਿਲੀਜ਼ "ਭੁਜ: ਦ ਪ੍ਰਾਈਡ ਆਫ ਇੰਡੀਆ" ਨਾਲ ਆਪਣੀ ਬਾਲੀਵੁੱਡ ਦੀ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਹੁਣ ਉਹ ਵਿੱਕੀ ਕੌਸ਼ਲ ਨਾਲ ਵੀ ਸਕ੍ਰੀਨ ਸ਼ੇਅਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਪਰ ਹਾਲ ਹੀ ਵਿੱਚ ਐਮੀ ਵੱਲੋਂ ਇੱਕ ਵੱਡੀ ਖ਼ਬਰ ਆਪਣੇ ਫੈਨਸ ਲਈ ਸ਼ੇਅਰ ਕੀਤੀ ਗਈ ਹੈ। ਇਸ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਟੀਮ ਨੂੰ ਕੇਕ ਕੱਟ ਕੇ ਖੁਸ਼ੀ ਮਨਾਉਂਦੇ ਹੋਏ ਦੇਖਿਆ ਗਿਆ। ਜਿਸ ਗੱਲ ਨੇ ਇਸ 'ਚ ਸਭ ਤੋਂ ਵੱਧ ਧਿਆਨ ਖਿੱਚਿਆ ਉਹ ਸੀ ਕੇਕ ਵਿੱਚ ਲਿਖਿਆ ਇੱਕ ਨਾਂਅ। ਜੋ ਯਕੀਨਨ ਫਿਲਮ ਦਾ ਟਾਈਟਲ ਹੈ। ਇਸ ਵਿੱਚ ਲਿਖਿਆ ਹੈ, ‘ਰੋਲਾ ਰੋਲਾ ਪੈਂਦਾ ਨੀ’।
ਫਿਲਮ ਦੇ ਟਾਈਟਲ ਨੂੰ ਟੀਮ ਨੇ ਕਾਫੀ ਸਮੇਂ ਤੋਂ ਰਹੱਸ ਬਣਾ ਕੇ ਰੱਖਿਆ ਸੀ ਪਰ ਹੁਣ ਦਰਸ਼ਕਾਂ ਨੂੰ ਪਤਾ ਲੱਗ ਗਿਆ ਹੈ ਕਿ ਵਿੱਕੀ ਕੌਸ਼ਲ ਅਤੇ ਐਮੀ ਵਿਰਕ ਸਟਾਰਰ ਫਿਲਮ ਦਾ ਨਾਂ “Rola Rola Painda Ni” ਹੈ। ਇੱਕ ਇੰਸਟਾਗ੍ਰਾਮ ਸਟੋਰੀ ਵਿੱਚ, ਐਮੀ ਵਿਰਕ ਨੇ ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਦਾ ਐਲਾਨ ਕੀਤਾ ਅਤੇ ਇਸੇ ਦੌਰਾਨ ਫਿਲਮ ਦੇ ਟਾਈਟਲ ਦਾ ਐਲਾਨ ਹੋਇਆ।
ਦੱਸ ਦਈਏ ਕਿ ਲਗਭਗ 2 ਮਹੀਨੇ ਪਹਿਲਾਂ ਐਮੀ ਨੇ ਵਿੱਕੀ ਕੌਸ਼ਲ ਦੇ ਨਾਲ ਇੱਕ ਸਰਪ੍ਰਾਈਜ਼ ਤਸਵੀਰ ਪੋਸਟ ਕਰਕੇ ਫਿਲਮ 'ਚ ਇੱਕਠੇ ਕੰਮ ਕਰਨ ਦਾ ਐਲਾਨ ਕਰਕੇ ਆਪਣੇ ਫੈਨਸ ਨੂੰ ਉਤਸ਼ਾਹ ਨਾਲ ਭਰ ਦਿੱਤਾ ਸੀ। ਉਦੋਂ ਤੋਂ ਦੋਵਾਂ ਦੇ ਫੈਨਸ ਇਸ ਫਿਲਮ ਬਾਰੇ ਵਧੇਰੇ ਜਾਣਕਾਰੀ ਦੀ ਉੜੀਕ ਕਰ ਰਹੇ ਸੀ।
ਇਹ ਵੀ ਪੜ੍ਹੋ: Unemployment Rate: ਅਪ੍ਰੈਲ 'ਚ ਬੇਰੁਜ਼ਗਾਰੀ ਦਰ ਵਧ ਕੇ ਹੋਈ 7.83 ਪ੍ਰਤੀਸ਼ਤ- ਸੀਐਮਆਈਈ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)