Unemployment Rate: ਅਪ੍ਰੈਲ 'ਚ ਬੇਰੁਜ਼ਗਾਰੀ ਦਰ ਵਧ ਕੇ ਹੋਈ 7.83 ਪ੍ਰਤੀਸ਼ਤ- ਸੀਐਮਆਈਈ
ਅਪ੍ਰੈਲ 'ਚ ਪੇਂਡੂ ਖੇਤਰਾਂ 'ਚ ਬੇਰੁਜ਼ਗਾਰੀ ਦੀ ਦਰ 7.18 ਫੀਸਦੀ 'ਤੇ ਆ ਗਈ। ਮਾਰਚ 'ਚ ਇਹ 7.29 ਫੀਸਦੀ ਸੀ। CMIE ਮੁਤਾਬਕ, ਹਰਿਆਣਾ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਦਰਜ ਕੀਤੀ ਗਈ ਹੈ।
Unemployment Rate In India: ਦੇਸ਼ ਵਿੱਚ ਬੇਰੋਜ਼ਗਾਰੀ ਦਰ ਅਪ੍ਰੈਲ ਵਿੱਚ ਵਧ ਕੇ 7.83 ਪ੍ਰਤੀਸ਼ਤ ਹੋ ਗਈ, ਜਦੋਂ ਕਿ ਮਾਰਚ ਵਿੱਚ ਇਹ 7.60 ਪ੍ਰਤੀਸ਼ਤ ਸੀ। ਸੋਮਵਾਰ ਨੂੰ ਜਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। ਭਾਰਤੀ ਅਰਥਵਿਵਸਥਾ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਨੇ ਅਪ੍ਰੈਲ ਮਹੀਨੇ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਸ਼ਹਿਰੀ ਖੇਤਰਾਂ 'ਚ ਬੇਰੋਜ਼ਗਾਰੀ ਦਰ 9.22 ਫੀਸਦੀ ਰਹੀ, ਜਦਕਿ ਮਾਰਚ 'ਚ ਇਹ 8.28 ਫੀਸਦੀ 'ਤੇ ਰਹੀ ਸੀ।
ਅਪ੍ਰੈਲ ਮਹੀਨੇ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਆਈ ਕਮੀ
ਇਸ ਦੇ ਉਲਟ ਅਪ੍ਰੈਲ 'ਚ ਪੇਂਡੂ ਖੇਤਰਾਂ 'ਚ ਬੇਰੁਜ਼ਗਾਰੀ ਦੀ ਦਰ ਘੱਟ ਕੇ 7.18 ਫੀਸਦੀ 'ਤੇ ਆ ਗਈ। ਮਾਰਚ 'ਚ ਇਹ 7.29 ਫੀਸਦੀ ਸੀ। CMIE ਮੁਤਾਬਕ, ਹਰਿਆਣਾ ਵਿੱਚ ਸਭ ਤੋਂ ਵੱਧ 34.5 ਪ੍ਰਤੀਸ਼ਤ ਬੇਰੁਜ਼ਗਾਰੀ ਦਰ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਰਾਜਸਥਾਨ 28.8 ਫੀਸਦੀ ਬੇਰੁਜ਼ਗਾਰੀ ਦਰ ਨਾਲ ਦੂਜੇ ਸਥਾਨ 'ਤੇ ਹੈ। ਬਿਹਾਰ 21.1 ਫੀਸਦੀ ਦੇ ਨਾਲ ਤੀਜੇ ਅਤੇ ਜੰਮੂ-ਕਸ਼ਮੀਰ 15.6 ਫੀਸਦੀ ਨਾਲ ਚੌਥੇ ਸਥਾਨ 'ਤੇ ਹੈ।
Raja Warring will meet the Governor: ਨਵਜੋਤ ਸਿੱਧੂ ਮਗਰੋਂ ਹੁਣ ਰਾਜਪਾਲ ਨੂੰ ਮਿਲਣਗੇ ਰਾਜਾ ਵੜਿੰਗ, ਪਟਿਆਲਾ ਹਿੰਸਾ ਤੇ ਸਰਕਾਰ ਦੇ ਕੰਮਕਾਜ ਬਾਰੇ ਉਠਾਉਣਗੇ ਮੁੱਦੇ
ਕਿਰਤ ਦੀ ਭਾਗੀਦਾਰੀ ਅਤੇ ਰੁਜ਼ਗਾਰ ਦਰ ਵਿੱਚ ਵਾਧਾ
CMIE ਦੇ ਮੈਨੇਜਿੰਗ ਡਾਇਰੈਕਟਰ ਮਹੇਸ਼ ਵਿਆਸ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਅਪ੍ਰੈਲ ਵਿੱਚ ਲੇਬਰ ਭਾਗੀਦਾਰੀ ਦਰ ਅਤੇ ਰੁਜ਼ਗਾਰ ਦਰ ਵਿੱਚ ਵਾਧਾ ਵੀ ਦੇਖਿਆ ਗਿਆ ਹੈ। ਉਨ੍ਹਾਂ ਨੇ ਇਸ ਨੂੰ ਭਾਰਤੀ ਅਰਥਵਿਵਸਥਾ ਲਈ ਚੰਗੀ ਤਰੱਕੀ ਦੱਸਿਆ। ਵਿਆਸ ਨੇ ਕਿਹਾ ਕਿ ਅਪ੍ਰੈਲ, 2022 'ਚ ਰੋਜ਼ਗਾਰ ਦਰ 37.05 ਫੀਸਦੀ 'ਤੇ ਪਹੁੰਚ ਗਈ ਜੋ ਇਕ ਮਹੀਨੇ ਪਹਿਲਾਂ 36.46 ਫੀਸਦੀ ਸੀ।
ਇਹ ਵੀ ਪੜ੍ਹੋ: KKR vs RR: ਸ਼ਿਮਰੋਨ ਹੇਟਮਾਇਰ ਨੇ ਬੱਲੇਬਾਜ਼ੀ ਕਰਕੇ ਬਣਾਇਆ ਰਿਕਾਰਡ, ਕਾਰਤਿਕ-ਧੋਨੀ ਨੂੰ ਛੱਡਿਆ ਪਿੱਛੇ