Yo Yo Honey Singh ਅਤੇ ਸਿੰਗਸਟਾ ਲੈ ਕੇ ਆਏ ਨੇ 'ਮਾਡਰਨ ਰਾਂਝਾ',,,
ਮਾਡਰਨ ਰਾਂਝਾ ਨੂੰ ਸਿੰਗਸਟਾ ਨੇ ਲਿਖਿਆ ਹੈ ਅਤੇ ਇਸ ਦਾ ਸੰਗੀਤ ਵੀ ਸਿੰਗਸਟਾ ਨੇ ਦਿੱਤਾ ਹੈ। ਗੀਤ ਦੇ ਬੋਲ ਮਜ਼ੇਦਾਰ ਹਨ ਜੋ ਨੌਜਵਾਨਾਂ ਨੂੰ ਪਸੰਦ ਆਉਣਗੇ।
ਚੰਡੀਗੜ੍ਹ: ‘ਮਖਣਾ’ ਅਤੇ ‘ਬਿੱਲੋ ਤੂੰ ਅੱਗ’ ਵਰਗੇ ਚਾਰਟਬਸਟਰਾਂ ਤੋਂ ਬਾਅਦ ਸਿੰਗਸਟਾ ਅਤੇ ਯੋ ਯੋ ਹਨੀ ਸਿੰਘ ਨੇ ‘ਮਾਡਰਨ ਰਾਂਝਾ’ ਨਾਲ ਵਾਪਸੀ ਕੀਤੀ ਹੈ। 'ਮਾਡਰਨ ਰਾਂਝਾ' ਦੇ ਮਨੋਰੰਜਕ ਬੋਲ ਅਤੇ ਅਪ-ਟੈਂਪੋ ਬੀਟਸ ਨਾਲ ਤੁਹਾਡੇ ਪੈਰਾਂ 'ਥਿਰਕਣਗੇ ਲੱਗ ਜਾਣਗੇ। ਦੱਸ ਦਈਏ ਕਿ ਮਿਨਿਰ ਗੁਲਾਟੀ ਵਲੋਂ ਨਿਰਦੇਸ਼ਤ ਇਸ ਵੀਡੀਓ ਵਿਚ ਸਿੰਗਸਟਾ ਅਤੇ ਵਿਸ਼ਾਖਾ ਰਾਘਵ ਵੀ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਗਾਣੇ 'ਚ ਸਿੰਘਸਟਾ ਦੇ ਸਾਥੀ ਯੋ ਯੋ ਹਨੀ ਸਿੰਘ ਨੂੰ ਖਾਸ ਤੌਰ 'ਤੇ ਫੀਤਰ ਕੀਤਾ ਗਿਆ ਹੈ।
ਮਾਡਰਨ ਰਾਂਝਾ ਇੱਕ ਅਜਿਹਾ ਟ੍ਰੈਕ ਹੈ ਜਿਸ ਨਾਲ ਨੌਜਵਾਨ ਆਪਣੇ ਆਪ ਨੂੰ ਜੁੜ ਸਕਣਗੇ। ਗੀਤਾਂ ਤੋਂ ਲੈ
ਕੇ ਧੁਨ ਅਤੇ ਸੰਗੀਤ ਦੀਆਂ ਵੀਡਿਓਜ ਤੱਕ ਇਸ ਵਿਚ ਇੱਕ ਬਹੁਤ ਹੀ ਮਜ਼ੇਦਾਰ ਵਾਈਵ ਹੈ। ਸਿੰਗਸਟਾ ਦੇ ਗਾਣੇ ਬਾਰੇ ਗੱਲ ਕਰਦਿਆਂ ਕਿਹਾ, “Modern Ranjha ਇੱਕ ਅਜਿਹਾ ਗਾਣਾ ਹੈ ਜਿਸ ਨਾਲ ਨੌਜਵਾਨ ਪੂਰੀ ਤਰ੍ਹਾਂ ਕਨੈਕਟ ਹੋ ਸਕਣਗੇ। ਬੋਲ ਤੋਂ ਲੈ ਕੇ ਸੰਗੀਤ ਵੀਡੀਓ ਤੱਕ ਇਸ ਵਿਚ ਬਹੁਤ ਮਜ਼ਾ ਆਉਣ ਵਾਲਾ ਹੈ, ਇਸ 'ਚ ਲੋਕਾਂ ਨੂੰ Chill Vibe ਵੀ ਮਿਲੇਗੀ। ਤੁਸੀਂ ਇਸ ਨੂੰ ਇੱਕ ਪਾਰਟੀ ਵਿਚ ਜਾਂ ਕਾਰ ਚਲਾਉਂਦੇ ਸਮੇਂ ਸੁਣ ਸਕਦੇ ਹੋ ਅਤੇ ਐਂਜੁਆਏ ਕਰ ਸਕਦੇ ਹੋ।”
ਦੱਸ ਦਈਏ ਕਿ ਅੰਸ਼ੁਲ ਗਰਗ ਦੀ ਦੇਸੀ ਮਿਊਜ਼ਿਕ ਫੈਕਟਰੀ ਨੇ ਸਿੰਗਸਟਾ ਦੇ ‘ਮਾਡਰਨ ਰਾਂਝਾ’ ਨੂੰ ਪੇਸ਼ ਕੀਤਾ ਹੈ। ਗਾਣਾ ਹੁਣ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ 'ਤੇ ਆ ਗਿਆ ਹੈ।
ਇੱਥੇ ਸੁਣੋ ਪੂਰਾ ਗਾਣਾ:
ਇਹ ਵੀ ਪੜ੍ਹੋ: Farmer Beaten: ਬਹਾਦਰਗੜ੍ਹ 'ਚ ਪੰਜਾਬ ਦੇ ਕਿਸਾਨ ਨਾਲ ਕੁੱਟਮਾਰ, ਹਸਪਤਾਲ 'ਚ ਮੌਤ, ਕੇਸ ਦਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904