Farmer Beaten: ਬਹਾਦਰਗੜ੍ਹ 'ਚ ਪੰਜਾਬ ਦੇ ਕਿਸਾਨ ਨਾਲ ਕੁੱਟਮਾਰ, ਹਸਪਤਾਲ 'ਚ ਮੌਤ, ਕੇਸ ਦਰਜ
ਕਿਸਾਨ ਨਾਲ ਕੀਤੀ ਕੁੱਟਨਾਰ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਨਵੀਂ ਦਿੱਲੀ: ਪੰਜਾਬ ਦੇ ਬਰਨਾਲਾ ਦੇ ਇੱਕ 26 ਸਾਲਾ ਕਿਸਾਨ ਨੂੰ ਸ਼ੁੱਕਰਵਾਰ ਦੀ ਰਾਤ ਨੂੰ ਬਹਾਦਰਗੜ੍ਹ ਦੇ ਬਾਹਰੀ ਹਿੱਸੇ ਦਿੱਲੀ ਦੇ ਟਿੱਕਰੀ ਸਰਹੱਦ 'ਤੇ ਵਿੱਤੀ ਝਗੜੇ ਕਾਰਨ ਉਸ ਦੇ ਜੱਦੀ ਪਿੰਡ ਦੇ ਇੱਕ ਹੋਰ ਵਸਨੀਕ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਪੀੜਤ ਗੁਰਪ੍ਰੀਤ ਸਿੰਘ ਅਤੇ ਹਮਲਾਵਰ ਰਣਬੀਰ ਸਿੰਘ ਦੋਵੇਂ ਟਿੱਕਰੀ ਵਿਖੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੀ। ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ ਇਹ ਘਟਨਾ ਕਾਸਰ ਪਿੰਡ ਨੇੜੇ ਉਨ੍ਹਾਂ ਦੇ ਤੰਬੂ ਵਿੱਚ ਵਾਪਰੀ।
ਬਹਾਦਰਗੜ੍ਹ ਦੇ ਸੈਕਟਰ 6 ਦੇ ਪੁਲਿਸ ਥਾਣੇ ਦੇ ਅਧਿਕਾਰੀ ਜੈ ਭਗਵਾਨ ਨੇ ਕਿਹਾ, “ਪੈਸੇ ਦੇ ਲੈਣ ਦੇਣ ਕਰਕੇ ਉਨ੍ਹਾਂ ਵਿੱਚ ਬਹਿਸ ਹੋ ਗਈ ਅਤੇ ਰਣਬੀਰ ਨੇ ਗੁਰਪ੍ਰੀਤ ਨੂੰ ਲਾਠੀ ਨਾਲ ਕੁੱਟਿਆ। ਥਾਂ 'ਤੇ ਧਰਨਾ ਦੇ ਰਹੇ ਹੋਰ ਪ੍ਰਦਰਸ਼ਨਕਾਰੀਆਂ ਨੇ ਗੁਰਪ੍ਰੀਤ ਦੇ ਬਚਾਅ ਲਈ ਪਹੁੰਚੇ ਅਤੇ ਉਸ ਨੂੰ ਬਹਾਦੁਰਗੜ੍ਹ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਅੱਗੇ ਕਿਹਾ ਕਿ ਰਣਬੀਰ ਦੀ ਭਾਲ ਕੀਤੀ ਜਾ ਰਹੀ ਹੈ, ਜੋ ਜੁਰਮ ਕਰਨ ਤੋਂ ਬਾਅਦ ਭੱਜ ਗਿਆ ਸੀ।
ਮ੍ਰਿਤਕਾ ਦੇ ਚਾਚੇ ਨਾਹਰ ਸਿੰਘ ਦੀ ਸ਼ਿਕਾਇਤ 'ਤੇ ਆਈਪੀਸੀ ਦੀ ਧਾਰਾ 302 (ਕਤਲ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇੱਕ ਮਹੀਨੇ ਵਿਚ ਟਿੱਕਰੀ ਰੋਸ ਪ੍ਰਦਰਸ਼ਨ ਵਾਲੀ ਥਾਂ 'ਤੇ ਇਹ ਦੂਜਾ ਕਤਲ ਹੈ। ਮਾਰਚ ਵਿਚ ਇੱਥੇ ਇੱਕ 60 ਸਾਲਾ ਕਿਸਾਨ ਹਾਕਮ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਜੋਅ ਬਾਇਡਨ ਨੇ ਕੈਪੀਟਲ ਹਿੱਲ 'ਤੇ ਹਮਲੇ 'ਤੇ ਜਤਾਇਆ ਸੋਗ, ਕਿਹਾ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904