(Source: ECI/ABP News)
ਪ੍ਰਿਅੰਕਾ ਨੇ ਬਿੰਦਾਸ ਜ਼ਿੰਦਗੀ ਜਿਊਣ ਲਈ ਦਿੱਤੇ ਖਾਸ ਟਿਪਸ
ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੇ ਫੈਨਜ਼ ਦੇ ਨਾਲ ਜ਼ਿੰਦਗੀ ਜਿਊਣ ਦੇ ਕੁਝ ਬੇਹੱਦ ਹੀ ਮਜ਼ੇਦਾਰ ਟਿੱਪਸ ਸ਼ੇਅਰ ਕੀਤੇ ਹਨ। ਪ੍ਰਿਅੰਕਾ ਨੇ ਸ਼ਨੀਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇੱਕ ਵੀਡੀਓ ਸ਼ੇਅਰ ਕੀਤੀ।
![ਪ੍ਰਿਅੰਕਾ ਨੇ ਬਿੰਦਾਸ ਜ਼ਿੰਦਗੀ ਜਿਊਣ ਲਈ ਦਿੱਤੇ ਖਾਸ ਟਿਪਸ Priyanka Chopra gives 5 life lessons for her fans with it ਪ੍ਰਿਅੰਕਾ ਨੇ ਬਿੰਦਾਸ ਜ਼ਿੰਦਗੀ ਜਿਊਣ ਲਈ ਦਿੱਤੇ ਖਾਸ ਟਿਪਸ](https://static.abplive.com/wp-content/uploads/sites/5/2019/06/15171601/priyanka-chopra.jpg?impolicy=abp_cdn&imwidth=1200&height=675)
ਮੁੰਬਈ: ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੇ ਫੈਨਜ਼ ਦੇ ਨਾਲ ਜ਼ਿੰਦਗੀ ਜਿਊਣ ਦੇ ਕੁਝ ਬੇਹੱਦ ਹੀ ਮਜ਼ੇਦਾਰ ਟਿਪਸ ਸ਼ੇਅਰ ਕੀਤੇ ਹਨ। ਪ੍ਰਿਅੰਕਾ ਨੇ ਸ਼ਨੀਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇੱਕ ਵੀਡੀਓ ਸ਼ੇਅਰ ਕੀਤੀ। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਹਾਲ ਹੀ ‘ਚ ਅਮਰੀਕੀ ਮੈਗਜ਼ੀਨ ਇੰਸਟਾਇਲ ਦੇ ਜੁਲਾਈ ਐਡੀਸ਼ਨ ਲਈ ਕੀਤੇ ਫੋਟੋਸ਼ੂਟ ਦੀ ਵੀ ਇੱਕ ਛੋਟੀ ਜਿਹੀ ਵੀਡੀਓ ਸ਼ੇਅਰ ਕੀਤੀ।
ਵੀਡੀਓ ਦੀ ਸ਼ੁਰੂਆਤ ‘ਚ ਪੀਸੀ ਬਿਲਕੁਲ ਦੇਸੀ ਅੰਦਾਜ਼ ‘ਚ ਨਮਸਤੇ ਕਰਦੀ ਹੈ। ਇਸ ਤੋਂ ਬਾਅਦ ਉਹ ਆਪਣਾ ਪਹਿਲਾ ਟਿੱਪ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਉਹ ਕਹਿੰਦੀ ਹੈ, “ਹਮੇਸ਼ਾ ਆਪਣੀ ਸਕਰਟ ਦੀ ਤੁਲਨਾ ‘ਚ ਵੱਡੇ ਬਣੋ।” ਇਸ ਤੋਂ ਬਾਅਦ ਦੂਜੇ ਟਿੱਪ ਬਾਰੇ ਗੱਲ ਕਰਦੇ ਉਹ ਕਹਿੰਦੀ ਹੈ, “ਲੁਕਾਉਣ ਲਈ ਕੁਝ ਵੀ ਨਹੀ ਹੈ।”
5 life lessons with yours truly 😂 (I'm so funny) haha Check out a copy of @InStyle July 2019 on stands today pic.twitter.com/N8NfQyIUgd
— PRIYANKA (@priyankachopra) 14 June 2019
ਆਪਣੇ ਤੀਜੇ ਟਿੱਪ ‘ਚ ਪ੍ਰਿਅੰਕਾ ਕਹਿੰਦੀ ਹੈ, “ਸਾੜੀ, ਨੌਟ ਸੌਰੀ!, ਚੌਥਾ ਸਬਕ ਹੈ, “ਥੋੜਾ ਸ਼ੋਰ ਕਰੋ” ਤੇ ਆਖਰ ‘ਚ ਯਾਨੀ ਪੰਜਵੇਂ ਟਿੱਪ ‘ਚ ਉਸ ਦਾ ਕਹਿਣਾ ਹੈ “ਮਨਮਿਟਾਓ ਹੈ ਤਾਂ ਉਸ ਨੂੰ ਸੁਲਝਾਓ।”
View this post on Instagram
ਇਸੇ ਦੇ ਨਾਲ ਹੀ ਪੀਸੀ ਆਪਣੇ ਆਪ ਨੂੰ ਕਾਫੀ ਮਜ਼ਾਕੀਆ ਦੱਸਦੀ ਹੈ। ਜੇਕਰ ਦੇਸੀ ਗਰਲ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਫ਼ਿਲਮ ‘ਸਕਾਈ ਇਜ਼ ਪਿੰਕ’ ‘ਚ ਨਜ਼ਰ ਆਉਣ ਵਾਲੀ ਹੈ ਜਿਸ ਦੀ ਸ਼ੂਟਿੰਗ ਹੋ ਚੁੱਕੀ ਹੈ। ਪੀਸੀ ਨੇ ਹਾਲ ਹੀ ‘ਚ ਫ਼ਿਲਮ ਦੀ ਟੀਮ ਦੇ ਨਾਲ ਇਸ ਦੀ ਰੈਪਅੱਪ ਪਾਰਟੀ ਕੀਤੀ ਹੈ। ‘ਸਕਾਈ ਇਜ਼ ਪਿੰਕ’ 11 ਅਕਤੂਬਰ ਨੂੰ ਰਿਲੀਜ਼ ਹੋਣੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)